ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗੁਰੂ ਕ੍ਰਿਪਾ ਸੇਵਾ ਸੰਸਥਾਨ, ਸਰਹਿੰਦ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 53 ਵਿਅਕਤੀਆਂ ਨੇ ਕੀਤਾ ਸਵੈਇੱਛਿਕ ਖੂਨਦਾਨ

  ਮੁੱਖ ਮਹਿਮਾਨ ਐਸ ਡੀ ਐਮ ਫਤਹਿਗੜ੍ਹ ਸਾਹਿਬ ਸ਼੍ਰੀ ਕਰਨ ਗੁਪਤਾ ਨੇ ਗੁਰੂ ਕਿਰਪਾ ਸੇਵਾ ਸੰਸਥਾ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਸਰਹਿੰਦ 19 ਜੁਲਾਈ ( ਜੇ ਐੱਸ ਖੰਨਾ ) ਮਨੁੱਖਤਾ ਅਤੇ ਨਿਸ਼ਕਾਮ ਸੇਵਾ ਨੂੰ ਸਮਰਪਿਤ ਗੁਰੂ ਕ੍ਰਿਪਾ ਸੇਵਾ ਸੰਸਥਾਨ, ਸਰਹਿੰਦ ਵੱਲੋਂ ਪਰਮ ਪੂਜਯ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਦੇ ਆਸ਼ੀਰਵਾਦ ਅਤੇ ਵਿਸ਼ਵ ਜਾਗ੍ਰਿਤੀ ਮਿਸ਼ਨ…

 

ਮੁੱਖ ਮਹਿਮਾਨ ਐਸ ਡੀ ਐਮ ਫਤਹਿਗੜ੍ਹ ਸਾਹਿਬ ਸ਼੍ਰੀ ਕਰਨ ਗੁਪਤਾ ਨੇ ਗੁਰੂ ਕਿਰਪਾ ਸੇਵਾ ਸੰਸਥਾ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ

ਸਰਹਿੰਦ 19 ਜੁਲਾਈ
( ਜੇ ਐੱਸ ਖੰਨਾ ) ਮਨੁੱਖਤਾ ਅਤੇ ਨਿਸ਼ਕਾਮ ਸੇਵਾ ਨੂੰ ਸਮਰਪਿਤ ਗੁਰੂ ਕ੍ਰਿਪਾ ਸੇਵਾ ਸੰਸਥਾਨ, ਸਰਹਿੰਦ ਵੱਲੋਂ ਪਰਮ ਪੂਜਯ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਦੇ ਆਸ਼ੀਰਵਾਦ ਅਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਸਹਿਯੋਗ ਨਾਲ 19 ਜੁਲਾਈ 2026 ਨੂੰ ਸਿਨੇਮਾ ਰੋਡ, ਸਰਹਿੰਦ ਵਿਖੇ ਸੰਸਥਾਨ ਦੇ ਪ੍ਰੰਗਣ ਵਿੱਚ ਸਵੈਇੱਛਿਕ ਖੂਨਦਾਨ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਅਤੇ 53 ਸਵੈਇੱਛਿਕ ਖੂਨਦਾਤਾਵਾਂ ਨੇ ਖੂਨਦਾਨ ਕਰਕੇ ਮਨੁੱਖੀ ਜੀਵਨ ਬਚਾਉਣ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ।
ਇਸ ਮੌਕੇ ਮੁੱਖ ਮਹਿਮਾਨ ਸ੍ਰੀ ਕਰੁਣ ਗੁਪਤਾ ਪੀ ਸੀ ਐੱਸ ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਨੇ ਗੁਰੂ ਕ੍ਰਿਪਾ ਸੇਵਾ ਸੰਸਥਾਨ ਦੇ ਇਸ ਉੱਤਮ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਨਿਯਮਿਤ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਯੋਗ ਵਿਅਕਤੀ ਨੂੰ ਸਮੇਂ-ਸਮੇਂ ‘ਤੇ ਖੂਨਦਾਨ ਕਰਨਾ ਚਾਹੀਦਾ ਹੈ। ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਨੇ ਸਮਾਗਮ ਦੌਰਾਨ ਇੱਕ ਪੌਦਾ ਵੀ ਲਗਾਇਆ। ਖੂਨ ਇਕੱਠਾ ਕਰਨ ਦਾ ਕਾਰਜ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਪੁਨੀਤ ਗਰਗ ਦੀ ਦੇਖ-ਰੇਖ ਹੇਠ ਪੂਰੇ ਮੈਡੀਕਲ ਮਾਪਦੰਡਾਂ ਅਨੁਸਾਰ ਕੀਤਾ ਗਿਆ।
ਸੰਸਥਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਗਰਗ ਨੇ ਸਾਰੇ ਖੂਨਦਾਤਾਵਾਂ, ਮੁੱਖ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜ ਗੁਰਦੇਵ ਵੱਲੋਂ ਦਿੱਤੇ ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਸਾਕਾਰ ਕਰਦੇ ਹਨ। ਇਸ ਮੌਕੇ ਸਕੱਤਰ ਡਾ. ਹਿਤੇਂਦਰ ਸੂਰੀ ਨੇ ਕਿਹਾ ਕਿ ਪਰਮ ਪੂਜਯ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਦਾ ਸੰਦੇਸ਼ “ਜੀਉਂਦੇ ਜੀ ਖੂਨਦਾਨ, ਮਰਨ ਉਪਰੰਤ ਨੇਤਰਦਾਨ ” ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ। ਇਸੇ ਪ੍ਰੇਰਣਾ ਨਾਲ ਸੰਸਥਾ ਸਮਾਜ ਸੇਵਾ ਅਤੇ ਸਵੈਇੱਛਿਕ ਖੂਨਦਾਨ ਨੂੰ ਨਿਰੰਤਰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਕਿਉਂਕਿ ਖੂਨ ਦੀ ਹਰ ਬੂੰਦ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਆਯੋਜਕਾਂ ਨੇ ਇਸ ਸਫਲ ਕੈਂਪ ਲਈ ਜ਼ਿਲ੍ਹਾ ਪ੍ਰਸ਼ਾਸਨ , ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ, ਮੈਡੀਕਲ ਟੀਮ , ਸਾਰੇ ਸਵੈਸੇਵਕਾਂ ਅਤੇ ਖੂਨਦਾਤਾਵਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਅਸ਼ਵਨੀ ਗਰਗ, ਡਾ. ਹਿਤੇਂਦਰ ਸੂਰੀ , ਡਾ. ਦੀਪਿਕਾ ਸੂਰੀ, ਜਗਦੀਸ਼ ਵਰਮਾ, ਅਸ਼ੋਕ ਬਾਂਸਲ, ਪ੍ਰਵੀਣ ਗਰਗ, ਸੁਰਿੰਦਰ ਭਾਰਦਵਾਜ, ਅਮਰੇਸ਼ ਜਿੰਦਲ, ਦੀਪਕ ਗੁਪਤਾ, ਵਿਜੈ ਪਾਠਕ, ਅਸ਼ਵਨੀ ਸਿੰਘੀ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੈ ਗੁਪਤਾ, ਕਰਣ ਗੁਪਤਾ, ਰਾਕੇਸ਼ ਮਿੱਤਲ, ਨਿਮਿਤ ਗਰਗ, ਦ੍ਰਿਸ਼ਟੀ ਗਰਗ, ਰਾਘਵ, ਰੂਪੇਸ਼ ਗਰਗ, ਬਲਜਿੰਦਰ ਸ਼ਰਮਾ, ਅਸ਼ੋਕ ਕੁਮਾਰ, ਐਸ.ਪੀ. ਸ਼ੁਕਲਾ ਸਮੇਤ ਕਈ ਹੋਰ ਪਤਵੰਤੇ ਸੱਜਣ , ਸੇਵਾਦਾਰ ਅਤੇ ਸਮਰਥਕ ਹਾਜ਼ਰ ਸਨ। ਅੰਤ ਵਿੱਚ ਸੰਸਥਾ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਭਲਾਈ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਕਾਰਜ ਜਾਰੀ ਰੱਖਣ ਅਤੇ “ਖੂਨਦਾਨ ਮਹਾਂਦਾਨ” ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੰਕਲਪ ਦੁਹਰਾਇਆ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports