ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਿਖੇ ਭਾਰੀ ਉਤਸ਼ਾਹ ਨਾਲ ਸੰਪੰਨ ਹੋਇਆ ਫਰੈਸ਼ਰਜ਼ ਫੈਸਟੀਵਲ “ਆਗਾਜ਼ 2026”

ਅੰਮ੍ਰਿਤਸਰ 12 ਸਿਤੰਬਰ (ਕੇ.ਐਲ. ਜੀਤ ਵਾਲੀਆ)- ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਿਖੇ 12 ਸਤੰਬਰ ਨੂੰ ਫਰੈਸ਼ਰਜ਼ ਫੈਸਟੀਵਲ “ਆਗਾਜ਼ 2026” ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਫੈਸਟੀਵਲ ਦੇ ਆਖਰੀ ਦਿਨ, ਸਮਾਗਮ ਦੀ ਸ਼ੁਰੂਆਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਦੁਆਰਾ ਰਵਾਇਤੀ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ। ਉਨਹਾਂ ਦੇ ਨਾਲ ਕੈਂਪਸ…

ਅੰਮ੍ਰਿਤਸਰ 12 ਸਿਤੰਬਰ (ਕੇ.ਐਲ. ਜੀਤ ਵਾਲੀਆ)- ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਿਖੇ 12 ਸਤੰਬਰ ਨੂੰ ਫਰੈਸ਼ਰਜ਼ ਫੈਸਟੀਵਲ “ਆਗਾਜ਼ 2026” ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਸਫਲਤਾਪੂਰਵਕ ਸੰਪੰਨ ਹੋਇਆ।

ਫੈਸਟੀਵਲ ਦੇ ਆਖਰੀ ਦਿਨ, ਸਮਾਗਮ ਦੀ ਸ਼ੁਰੂਆਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਦੁਆਰਾ ਰਵਾਇਤੀ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ। ਉਨਹਾਂ ਦੇ ਨਾਲ ਕੈਂਪਸ ਡਾਇਰੈਕਟਰ ਡਾ. ਐਮ.ਐਸ. ਸੈਣੀ, ਡਾਇਰੈਕਟਰ ਐਡਮਿਸ਼ਨਜ਼ ਪ੍ਰੋ. ਬੀ.ਡੀ. ਸ਼ਰਮਾ ਅਤੇ ਡੀਨ ਸਟੂਡੈਂਟ ਵੈਲਫੇਅਰ ਡਾ. ਪੀ.ਕੇ. ਸ਼ਰਮਾ ਵੀ ਮੌਜੂਦ ਸਨ।

ਇਸ ਸਮਾਗਮ ਵਿੱਚ ਬੀ.ਐਸਸੀ. ਐਮ.ਐਲ.ਐਸ., ਓ.ਟੀ.ਟੀ., ਏ.ਓ.ਟੀ.ਟੀ. ਅਤੇ ਰੇਡੀਓਲਾਜੀ ਵਿਭਾਗਾਂ ਦੇ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰਜ਼ ਨੇ ਇੱਕ ਸ਼ਾਨਦਾਰ ਮਨੋਰੰਜਕ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਕੇ ਆਪਣੇ ਨਵੇਂ ਸਾਥੀਆਂ ਦਾ ਸਵਾਗਤ ਕੀਤਾ, ਜਿਸ ਵਿੱਚ ਵਧੀਆ ਡਾਂਸ ਅਤੇ ਮਧੁਰ ਗਾਇਕੀ ਸਮੇਤ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਵੱਖ—ਵੱਖ ਪਿਛੋਕੜਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਅਮੀਰ ਵਿਰਾਸਤ ਨੂੰ ਦਰਸਾਇਆ ਅਤੇ ਆਪਣੇ—ਆਪਣੇ ਖੇਤਰਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।

ਪੂਰੇ ਸਮਾਗਮ ਦੌਰਾਨ ਖੁਸ਼ੀ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਿਆ ਰਿਹਾ, ਜਿਸ ਨੇ ਸੀਨੀਅਰਜ਼ ਅਤੇ ਜੂਨੀਅਰਜ਼ ਨੂੰ ਆਪਸ ਵਿੱਚ ਮਿਲਣ—ਜੁਲਣ ਅਤੇ ਉਮਰ ਭਰ ਦੀ ਦੋਸਤੀ ਪਾਉਣ ਦਾ ਮੌਕਾ ਦਿੱਤਾ। ਨਵੇਂ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਖਚਾਖਚ ਭਰੇ ਆਡੀਟੋਰੀਅਮ ਨੇ ਸ਼ਾਨਦਾਰ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਉਤਸ਼ਾਹਜਨਕ ਹੋ ਗਿਆ।

ਇਸ ਸਮਾਗਮ ਦਾ ਮੁੱਖ ਆਕਰਸ਼ਣ ਖਿੱਚ ਦਾ ਕੇਂਦਰ “ਮਿਸਟਰ” ਅਤੇ “ਮਿਸ ਫਰੈਸ਼ਰ” ਦੀ ਚੋਣ ਲਈ ਆਯੋਜਿਤ ਫੈਸ਼ਨ ਸ਼ੋਅ ਅਤੇ ਰੈਂਪ ਵਾਕ ਸੀ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਡਾ. ਸੁਮਨ ਨਈਅਰ ਅਤੇ ਡਾ. ਮਨਿੰਦਰ ਸਿੰਘ ਨੇ ਨਿਭਾਈ।
ਨਤੀਜੇ:
• ਮਿਸ ਫਰੈਸ਼ਰ: ਅੰਕਿਤਾ ਨੰਦਾ (ਬੀ.ਟੈਕ. ਸੀ.ਐਸ.ਈ), ਸਾਨਵੀ (ਬੀ. ਫਾਰਮੇਸੀ) ਅਤੇ ਅਰਚਿਤਾ ਸ਼ਰਮਾ (ਬੀ.ਐਸਸੀ
ਰੇਡੀਓਲਾਜੀ)।
• ਮਿਸਟਰ ਫਰੈਸ਼ਰ: ਸੱਯਦ (ਬੀ.ਟੈਕ. ਏ.ਆਈ ਐਮ.ਐਲ) ਮੇਹੁਲ (ਬੀ. ਫਾਰਮੇਸੀ) ਅਤੇ (ਬੀ.ਐਸਸੀ ਏ.ਓ.ਟੀ.ਟੀ.)।

ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਦਾਰਾ ਲਗਾਤਾਰ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ, ਆਤਮ—ਵਿਸ਼ਵਾਸ ਵਧਾਉਣ ਅਤੇ ਸਫਲ ਪੇਸ਼ੇਵਰਾਂ ਵਜੋਂ ਅੱਗੇ ਵਧਣ ਲਈ ਮੰਚ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ।

ਇਸ ਮੌਕੇ ਤੇ ਫਾਰਮੇਸੀ ਵਿਭਾਗ ਦੀ ਪ੍ਰਿੰਸੀਪਲ ਡਾ. ਮਨਬੀਰ ਕੌਰ ਅਤੇ ਸਾਰੇ ਵਿਭਾਗਾਂ ਦੇ ਅਧਿਆਪਕ ਵੀ ਮੌਜੂਦ ਸਨ।
ਸੱਭਿਆਚਾਰਕ ਕੋਆਰਡੀਨੇਟਰ ਪ੍ਰੋ. ਰਘੂ ਕਨੌਜੀਆ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਸਫਲਤਾਪੂਰਵਕ ਮੰਚ ਸੰਚਾਲਨ ਕੀਤਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports