ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗੁਰਪ੍ਰੀਤ ਸਿੰਘ ਪਨੇਸਰ ਫਿਰ ਦੂਜੀ ਵਾਰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

  ਏ.ਐਸ. ਸਿਆਲੀ ਨੂੰ 975 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਅੰਮ੍ਰਿਤਸਰ, 12 ਸਤੰਬਰ (ਕੇ.ਐਲ. ਜੀਤ ਵਾਲੀਆ)- ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਲਗਾਤਾਰ ਦੂਜੀ ਵਾਰ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਕਰੀਬ 1:30 ਵਜੇ ਤੋਂ ਬਾਅਦ ਐਲਾਨੇ ਗਏ ਨਤੀਜਿਆਂ ਨੇ ਸਪੱਸ਼ਟ…

 

ਏ.ਐਸ. ਸਿਆਲੀ ਨੂੰ 975 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ,

ਅੰਮ੍ਰਿਤਸਰ, 12 ਸਤੰਬਰ (ਕੇ.ਐਲ. ਜੀਤ ਵਾਲੀਆ)- ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਲਗਾਤਾਰ ਦੂਜੀ ਵਾਰ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਕਰੀਬ 1:30 ਵਜੇ ਤੋਂ ਬਾਅਦ ਐਲਾਨੇ ਗਏ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਕਿ ਵਕੀਲ ਭਾਈਚਾਰੇ ਨੇ ਇੱਕ ਵਾਰ ਫਿਰ ਗੁਰਪ੍ਰੀਤ ਸਿੰਘ ਪਨੇਸਰ ਦੀ ਅਗਵਾਈ ’ਤੇ ਭਰੋਸਾ ਜਤਾਇਆ ਹੈ।

ਪ੍ਰਧਾਨ ਦੇ ਅਹੁਦੇ ਲਈ ਗੁਰਪ੍ਰੀਤ ਸਿੰਘ ਪਨੇਸਰ ਨੂੰ 1,694 ਵੋਟਾਂ ਪ੍ਰਾਪਤ ਹੋਈਆਂ, ਜਦਕਿ ਉਨ੍ਹਾਂ ਦੇ ਮੁੱਖ ਮੁਕਾਬਲੇਬਾਜ਼ ਏ.ਐਸ. ਸਿਆਲੀ ਨੂੰ 719 ਵੋਟਾਂ ਅਤੇ ਪੀ.ਐਸ. ਵਾਲੀਆ ਨੂੰ 44 ਵੋਟਾਂ ਮਿਲੀਆਂ। ਇਸ ਤਰ੍ਹਾਂ ਪਨੇਸਰ ਨੇ ਏ.ਐਸ. ਸਿਆਲੀ ਨੂੰ 975 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ।

ਸਕੱਤਰ ਦੇ ਅਹੁਦੇ ਲਈ ਸਨਪ੍ਰੀਤ ਸਿੰਘ ਮਾਨ ਨੇ 1,379 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਉਪ-ਪ੍ਰਧਾਨ ਦੇ ਅਹੁਦੇ ਲਈ ਅੰਮ੍ਰਿਤਪਾਲ ਸਿੰਘ ਮੋਮੀ ਨੇ 915 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਰਾਜਦੀਪ ਸਿੰਘ ਘੁੰਮਣ ਅਤੇ ਪੁਨੀਤ ਸ਼ਰਮਾ ਨੂੰ ਸਫਲਤਾ ਨਹੀਂ ਮਿਲੀ।

ਮਹਿਲਾ ਉਪ-ਪ੍ਰਧਾਨ ਦੇ ਅਹੁਦੇ ਲਈ ਡੀ.ਕੇ. ਬੇਦੀ ਨੇ 1,379 ਵੋਟਾਂ ਹਾਸਲ ਕਰਕੇ ਪ੍ਰਕਾਸ਼ਦੀਪ ਕੌਰ ਨੂੰ ਪਿੱਛੇ ਛੱਡ ਦਿੱਤਾ। ਸੰਯੁਕਤ ਸਕੱਤਰ ਦੇ ਅਹੁਦੇ ਲਈ ਸੌਰਭ ਸ਼ਰਮਾ ਨੇ 1,181 ਵੋਟਾਂ, ਜਦਕਿ ਕੈਸ਼ੀਅਰ ਦੇ ਅਹੁਦੇ ਲਈ ਕਪਿਲ ਸ਼ਰਮਾ ਨੇ 1,415 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।

ਲਾਇਬ੍ਰੇਰੀਅਨ ਦੇ ਅਹੁਦੇ ਲਈ ਸੁਨੈਨਾ ਸੋਨੀ ਨੇ 1,773 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਵਿਰੋਧੀ ਨਰਿੰਦਰ ਕੌਰ ਨੂੰ ਵੱਡੇ ਫਰਕ ਨਾਲ ਹਰਾਇਆ।

ਸੀਨੀਅਰ ਕਾਰਜਕਾਰੀ ਦੇ ਅਹੁਦੇ ਲਈ ਅਵਤਾਰ ਸਿੰਘ ਨੂੰ 1,111 ਵੋਟਾਂ ਅਤੇ ਗਗਨ ਭਾਟੀਆ ਨੂੰ 652 ਵੋਟਾਂ ਮਿਲੀਆਂ। ਮਹਿਲਾ ਵਰਗ ਵਿੱਚ ਗੀਤਾਂਜਲੀ ਨੇ 714 ਵੋਟਾਂ ਅਤੇ ਹਰਪ੍ਰੀਤ ਕੌਰ ਨੇ 622 ਵੋਟਾਂ ਹਾਸਲ ਕੀਤੀਆਂ।

ਕਾਰਜਕਾਰੀ ਮੈਂਬਰਾਂ ਵਿੱਚ ਅਮਿਤ ਅਰੋੜਾ ਨੂੰ 242, ਸੁਖਚੈਨ ਸਿੰਘ ਨੂੰ 315, ਨਿਤੀਸ਼ ਜੈਨ ਨੂੰ 238, ਆਕਾਸ਼ ਗੈਂਦ ਨੂੰ 191, ਅਭਿਨਵ ਮਿੱਤਲ ਨੂੰ 170, ਮਨਪ੍ਰੀਤ ਸਿੰਘ ਨੂੰ 167, ਪਲਕ ਅਰੋੜਾ ਨੂੰ 681 ਅਤੇ ਸੁਖਮਨਦੀਪ ਕੌਰ ਨੂੰ 528 ਵੋਟਾਂ ਪ੍ਰਾਪਤ ਹੋਈਆਂ।

ਗੁਰਪ੍ਰੀਤ ਸਿੰਘ ਪਨੇਸਰ ਦੀ ਦੂਜੀ ਵਾਰ ਪ੍ਰਧਾਨ ਵਜੋਂ ਹੋਈ ਜਿੱਤ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਅਤੇ ਵਕੀਲ ਭਾਈਚਾਰੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਨਤੀਜਿਆਂ ਤੋਂ ਬਾਅਦ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports