ਅੰਮ੍ਰਿਤਸਰ 14 ਅਪ੍ਰੈਲ (ਕੇ.ਐਲ. ਜੀਤ ਵਾਲੀਆ )-ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੋਸਾਇਟੀ (ਰਜਿ.) ਪੰਜਾਬ ਵੱਲੋਂ ਅੱਜ ਪ੍ਰਧਾਨ ਮੰਗਤ ਰਾਮ ਸਿੱਲੀ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਤਹਿਸੀਲ ਅੰਮ੍ਰਿਤਸਰ-1 ਦੇ ਨਵਨਿਯੁਕਤ ਸਬ-ਰਜਿਸਟਰਾਰ ਸ਼੍ਰੀ ਜਸਬੀਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ ।
ਇਸ ਮੌਕੇ ਸ਼੍ਰੀ ਮੰਗਤ ਰਾਮ ਸ਼ਰਮਾ ਨੇ ਦੱਸਿਆ ਕਿਅੱਜ ਸਾਰੇ ਮੈਂਬਰਾਂ ਵੱਲੋਂ ਨਵਨਿਯੁਕਤ ਸਬ-ਰਜਿਸਟਰਾਰ ਸ਼੍ਰੀ ਜਸਬੀਰ ਸਿੰਘ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਤਸਵੀਰ ਦੇ ਕੇ ਵੀ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ।
ਇਸ ਮੌਕੇ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦਫਤਰ ਹਰ ਨਾਗਰਿਕ ਲਈ ਹਮੇਸ਼ਾਂ ਖੁੱਲ੍ਹਾ ਹੈ ਅਤੇ ਹਰ ਵਿਅਕਤੀ ਆਪਣਾ ਕੰਮ ਬਿਨਾਂ ਕਿਸੇ ਔਖਾਈ ਦੇ ਕਰਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦਫਤਰ ਵਿੱਚ ਪਾਰਦਰਸ਼ੀ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਰਕੇਸ਼ ਕੁਮਾਰ, ਹਰਿਤ ਕੁਮਾਰ ਸ਼ਰਮਾ ਐਡਵੋਕੇਟ, ਡਾ. ਦਲਜੀਤ ਸਿੰਘ, ਰਾਜੀਵ ਵੋਹਰਾ, ਸੁੱਚਾ ਸਿੰਘ ਬ੍ਰਾਹਮਣ (ਪ੍ਰਾਪਰਟੀ ਡੀਲਰ), ਮਨਿੰਦਰਜੀਤ ਸਿੰਘ ਬਿੱਟਾ (ਰਿਟਾਇਰਡ ਕਾਨੂੰਗੋ), ਮਦਨਜੀਤ ਸਿੰਘ ਬੇਦੀ (ਰਿਟਾਇਰਡ ਮੈਨੇਜਰ), ਮਨੋਜ ਕੁਮਾਰ ਅਰੋੜਾ , ਪ੍ਰਿੰਸੀਪਲ ਗੁਰਜੀਤ ਸਿੰਘ, ਨੰਬਰਦਾਰ ਸੁਲਤਾਨ ਵਿਂਡ, ਦੀਪਕ ਭੱਲਾ (ਪ੍ਰਾਪਰਟੀ ਡੀਲਰ), ਜੋਗਾ ਸਿੰਘ, ਹਰਭਜਨ ਸਿੰਘ ਢੰਡ, ਬੰਟੀ ਕੁਮਾਰ, ਰਾਜਬੀਰ ਸਿੰਘ ਅਤੇ ਸ਼ਿਵਮ ਸ਼ਰਮਾ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।
















