ਮਜੀਠਾ, 29 ਮਈ (ਸੁਭਾਸ਼ ਚੰਦਰ ਭਗਤ)- 26 ਮਈ ਨੂੰ ਨਗਰ ਕੌਂਸਲ ਮਜੀਠਾ ਦੀਆਂ ਤੇਰਾ ਹਾਡਾ ਵਿੱਚੋਂ 11 ਵੱਡਾ ਤੇ ਚੋਣਾਂ ਹੋਈਆਂ ਜਦ ਕਿ ਵਾਰਡ ਨੰਬਰ 6 ਅਤੇ ਵਾਰਡ ਨੰਬਰ 13 ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਨਿਰਵਿਰੋਧ ਜੇਤੂ ਕਰਾਰ ਦਿੱਤੀ ਜਾ ਚੁਕੀ ਸੀ।
ਬਾਕੀ ਵਾਰਡਾਂ ਵਿਚ ਹੋਈਆਂ ਚੋਣਾ ਉਪਰੰਤ ਅੰਮਿਤਸਰ ਦੇ ਮਾਈ ਭਾਗੋ ਬਹੁਤਕਨੀਕੀ ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਮਾਨਯੋਗ ਉੱਚ ਅਦਾਲਤ ਦੇ ਹੁਕਮਾਂ ਅਨੁਸਾਰ ਉਚ ਅਦਾਲਤ ਵੱਲੋ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਦੀ ਹਾਜ਼ਰੀ ਵਿਚ ਹੋਈ। ਸਾਰਾ ਦਿਨ ਭਾਰੀ ਕਸ਼ਮਕਸ਼ ਤੋ ਬਾਅਦ ਆਖਰਕਾਰ ਦੇਰ ਸਾਮ ਕਰੀਬ 5 ਵਜੇ ਚੋਣਾਂ ਦੇ ਨਤੀਜੇ ਐਲਾਨੇ ਗਏ। ਰਿਟਰਨਿੰਗ ਅਫਸਰ ਮਨਬੀਰ ਸਿੰਘ ਢਿੱਲੋ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਕੌਸਲ ਮਜੀਠਾ ਦੀਆਂ 11 ਵਾਰਡਾਂ ਦੀਆਂ ਹੋਈਆਂ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਪੰਜ ਊਮੀਦਵਾਰ ਜੇਤੂ ਰਹੇ ਜਦ ਕਿ ਆਮ ਆਦਮੀ ਪਾਰਟੀ ਦੇ ਪਹਿਲਾਂ ਤੋਂ ਹੀ ਨਿਰਵਿਰੋਧ ਚੁਣੇ ਗਏ 2 ਊਮੀਦਵਾਰਾਂ ਨੂੰ ਪਾ ਕੇ ਹੁਣ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਨਗਰ ਕੌਸਲ ਮਜੀਠਾ ਦੇ ਜੇਤੂ ਰਹੇ। ਜੇਤੂ ਊਮੀਦਵਾਰਾਂ ਵਿਚ ਵਾਰਡ ਨੰਬਰ ਇੱਕ ਤੋ ਆਮ ਆਦਮੀ ਪਾਰਟੀ ਦੀ ਪੂਨਮ, ਵਾਰਡ ਨੰਬਰ 2 ਤੋ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਨਜੀਤ ਕੌਰ, ਵਾਰਡ ਨੰਬਰ 3 ਤੋ ਆਪ ਦੀ ਸੁਖਮੀਤ ਕੌਰ, ਵਾਰਡ ਨੰਬਰ 4 ਤੋ ਸ੍ਰੋਮਣੀ ਅਕਾਲੀ ਦਲ ਦਾ ਦਵਿੰਦਰ ਸਿੰਘ, ਵਾਰਡ ਨੰਬਬ 5 ਤੋ ਅਕਾਲੀ ਦਲ ਦੀ ਸੁਖਵਿੰਦਰ ਕੌਰ, ਵਾਰਡ ਨੰਬਰ 6 ਤੋ ਆਪ ਦੇ ਉਦੈ ਸਿੰਘ, ਵਾਰਡ ਨੰਬਰ 7 ਤੋ ਆਪ ਦੀ ਨਿਸ਼ਾ, ਵਾਰਡ ਨੰਬਰ 8 ਤੋ ਅਕਾਲੀ ਦਲ ਦਾ ਨਰਿੰਦਰ ਨਈਅਰ, ਵਾਰਡ ਨੰਬਰ 9 ਤੋ ਆਪ ਦੀ ਬਿਮਲਾ ਵੰਤੀ, ਵਾਰਡ ਨੰਬਰ 10 ਤੋ ਆਪ ਦਾ ਹਰਵਿੰਦਰ ਸਿੰਘ, ਵਾਰਡ ਨੰਬਰ 11 ਤੋ ਅਕਾਲੀ ਦਲ ਦਾ ਜ਼ਸਬੀਰ ਕੁਮਾਰ, ਵਾਰਡ ਨੰਬਰ 12 ਤੋ ਸ਼੍ਰੋਮਣੀ ਅਕਾਲੀ ਦਲ ਦੀ ਸੁਖਵੰਤ ਕੌਰ, ਅਤੇ ਇਸੇ ਤਰਾਂ ਵਾਰਡ ਨੰਬਰ 13 ਤੋ ਆਪ ਦੀ ਉਮੀਦਵਾਰ ਰੂਪਾ ਜੇਤੂ ਰਹੀ। ਜੇਤੂ ਊਮੀਦਵਾਰਾਂ ਵੱਲੋ ਆਪਣੇ ਆਪਣੇ ਸਮਰਥਕਾਂ ਨਾਲ ਲੱਡੂ ਵੰਡ ਕੇ ਜਸ਼ਨ ਮਨਾਏ ਗਏ ਅਤੇ ਢੋਲ ਦੇ ਡਗੇ ਤੇ ਭੰਗੜੇ ਪਾ ਕੇ ਖੁਸ਼ੀ ਵਿੱਚ ਝੂਮਦੇ ਹੋਏ ਨਜ਼ਰ ਆਏ।
















