ਵਿਧਾਇਕ ਨਿੱਜਰ, ਮੇਅਰ ਭਾਟੀਆ, ਜੇ ਪੀ ਸਿੰਘ,ਸੌਰਵ ਸੇਠ, ਰਾਜ ਕੁਮਾਰ, ਸਾਗਰ ਮਹਿਰਾ, ਡਾ. ਸਾਹਿਬਾਜ ਨੇ ਦਿੱਤੀ ਵਧਾਈ
ਅੰਮ੍ਰਿਤਸਰ 20 ਸਤੰਬਰ (ਕੇ. ਐਲ ਜੀਤ ਵਾਲੀਆ )-ਸ਼ੇਰੇ ਪੰਜਾਬ ਟੀ-20 ਲੀਗ ਦੇ ਤੀਜੇ ਸੀਜਨ ਦਾ ਖਿਤਾਬ ਆਪਣੇ ਨਾਮ ਕਰਕੇ ਅੰਮ੍ਰਿਤਸਰ ਸੂਰਮਾਜ ਦੀ ਚੈਂਪੀਅਨ ਟੀਮ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ
ਇਸ ਮੌਕੇ ਤੇ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਸੈਕਟਰੀ ਸਾਗਰ ਮਹਿਰਾ ਅਤੇ ਅੰਮ੍ਰਿਤਸਰ ਦੇ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਸੌਰਵ ਸੇਠ, ਟੀਮ ਦੇ ਮਾਲਿਕ ਡਾ.ਸਾਹਿਬਬਾਜ ਸਿੰਘ, ਅੰਕੁਰ ਅਗਰਵਾਲ,ਅਜੇ ਕਵਾਤਰਾ,ਕੋਚ ਸੰਦੀਪ ਸਨਵਾਲ,ਮਨੀਸ਼ ਸ਼ਰਮਾ, ਟੀਮ ਮੈਨੇਜਰ ਲਵਲੀ ਅਰੋੜਾ ਅੰਮ੍ਰਿਤਸਰ ਗੇਮ ਦੇ ਮੈਂਬਰਾਂ ਖੇਡ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਜਿੱਤਣ ਵਾਲੀ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਏਜੀਏ ਗਰਾਊਂਡ ਵਿੱਚ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟੀ-20 ਲੀਗ ਵਿੱਚ ਜਿੱਤਣ ਵਾਲੇ ਅੰਮ੍ਰਿਤਸਰ ਸੂਰਮਾਜ ਨੂੰ ਐਪਲ ਦੇ ਆਈਪੈਡ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਸਾਊਥ ਤੋਂ ਵਿਧਾਇਕ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿਜਰ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਸਪੁੱਤਰ ਜੇ.ਪੀ ਸਿੰਘ,ਐਸਡੀਐਮ ਅੰਮ੍ਰਿਤਸਰ ਸ. ਗੁਰਵਿੰਦਰ ਸਿੰਘ ਅਤੇ ਅੰਮ੍ਰਿਤਸਰ ਤੋਂ ਇੰਡੀਆ ਦੀ ਟੀਮ ਵਿੱਚ ਖੇਡਣ ਵਾਲੇ ਖਿਡਾਰੀ ਅਭਿਸ਼ੇਕ ਸ਼ਰਮਾ ਦੇ ਪਿਤਾ ਸ਼੍ਰੀ ਰਾਜ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਪ੍ਰਤੀਨਿਧੀ ਤੇ ਸ਼ਹਿਰ ਦੇ ਉੱਘੇ ਕਾਰੋਬਾਰੀ ਸੌਰਵ ਸੇਠ ਅਤੇ ਸੈਕਟਰੀ ਸਾਗਰ ਮਹਿਰਾ ਨੇ ਦੱਸਿਆ ਕਿ ਟੀ ਲੀਗ ਦੇ ਵਿੱਚ ਅੰਮ੍ਰਿਤਸਰ ਸੂਰਮਾਜ ਨੇ ਜਿੱਥੇ ਅੰਮ੍ਰਿਤਸਰ ਦਾ ਮਾਣ ਵਧਾਇਆ ਉਥੇ ਹੀ ਪੂਰੇ ਪੰਜਾਬ ਦਾ ਮਾਣ ਵੀ ਵਧਾਇਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਵੱਲੋਂ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾ ਦੀ ਇਤਿਹਾਸਿਕ ਜਿੱਤ ਸ਼ਹਿਰ ਦੇ ਸਮੂਹ ਖੇਡ ਪ੍ਰੇਮੀ ਦੇ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਹੈ। ਅਤੇ ਇਸ ਸਫਲਤਾ ਨਾਲ ਅੰਮ੍ਰਿਤਸਰ ਦੀ ਖੇਡ ਪਛਾਣ ਵਿੱਚ ਇੱਕ ਹੋਰ ਮਾਨਵਤਾ ਅਧਿਆ ਜੁੜਿਆ ਹੈ ਇਸ ਮੌਕੇ ਡੀ ਏ ਵੀ ਸੰਸਥਾਨ ਤੋਂ ਡਾਕਟਰ ਜੇਪੀ ਸੂਰ,ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਾਬਕਾ ਸੈਕਟਰੀ ਇੰਦਰਜੀਤ ਸਿੰਘ ਅੜੀ ਸ. ਨਵਜੋਤ ਸਿੰਘ ਸਿੱਧੂ ਦੇ ਓਐਸਡੀ ਜਸਮੀਤ ਸਿੰਘ ਸੋਢੀ, ਚਾਚਾ ਧਰਮਪਾਲ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਕੋਚ ਅਤੇ ਖਿਡਾਰੀ ਹਾਜ਼ਰ ਸਨ।
















