ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗਿਆਨੀ ਗੁਰਮੁੱਖ ਸਿੰਘ ਐਮਏ ਦਾ ਯੂਐਸਏ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ

    ਚੋਹਲਾ ਸਾਹਿਬ, (ਨਵਜੀਤ ਸੋਨੂੰ) – ਸਿੱਖ ਕੌਮ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ.ਏ. ਜੀ ਦਾ ਯੂਐਸਏ ਦੀ ਧਰਤੀ ‘ਤੇ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਗੁਰਮੁੱਖ ਸਿੰਘ ਜੀ ਨੇ ਕਵੀਸ਼ਰੀ ਦੇ ਬੇਤਾਜ ਬਾਦਸ਼ਾਹ ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਜੀ ਨਾਲ ਲਗਭਗ 50 ਸਾਲਾਂ ਤੱਕ ਕਵੀਸ਼ਰੀ ਰਾਹੀਂ ਪੰਥ ਦੀ ਮਹਾਨ ਸੇਵਾ…

 

 

ਚੋਹਲਾ ਸਾਹਿਬ, (ਨਵਜੀਤ ਸੋਨੂੰ) – ਸਿੱਖ ਕੌਮ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ.ਏ. ਜੀ ਦਾ ਯੂਐਸਏ ਦੀ ਧਰਤੀ ‘ਤੇ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਗੁਰਮੁੱਖ ਸਿੰਘ ਜੀ ਨੇ ਕਵੀਸ਼ਰੀ ਦੇ ਬੇਤਾਜ ਬਾਦਸ਼ਾਹ ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਜੀ ਨਾਲ ਲਗਭਗ 50 ਸਾਲਾਂ ਤੱਕ ਕਵੀਸ਼ਰੀ ਰਾਹੀਂ ਪੰਥ ਦੀ ਮਹਾਨ ਸੇਵਾ ਨਿਭਾਈ ਹੈ।

 

ਯੂਐਸਏ ਵਿਖੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਰੂ ਲਾਧੋ ਰੇ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦੇ ਪੁੱਤਰ ਭਾਈ ਬਲਕਾਰ ਸਿੰਘ ਵੱਲੋਂ ਗਿਆਨੀ ਗੁਰਮੁੱਖ ਸਿੰਘ ਐਮ.ਏ. ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਿਆਨੀ ਗੁਰਮੁੱਖ ਸਿੰਘ ਜੀ ਨੇ ਆਪਣੇ ਰੂਹਾਨੀ ਲੈਕਚਰਾਂ ਅਤੇ ਸੰਧਾਂ ਦੀ ਤਾਲ ਰਾਹੀਂ ਸੰਗਤਾਂ ਨੂੰ ਗੁਰੂ ਜਸ ਸ੍ਰਵਣ ਕਰਵਾ ਕੇ ਨਿਹਾਲ ਕੀਤਾ। ਭਾਈ ਬਲਕਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਭਾਈ ਬਲਕਾਰ ਸਿੰਘ ਅਤੇ ਭਾਈ ਰਿਸਾਲ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਸਮਾਗਮ ਦੌਰਾਨ ਜਥੇਦਾਰ ਤਾਰਾ ਸਿੰਘ ਸੱਲਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports

You May Have Missed