ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬ ਕਾਂਗਰਸ ਦੀ ਵਾਂਗਡੋਰ ਗੁਰਜੀਤ ਔਜਲਾ ਨੂੰ ਸੋਪੀ ਜਾਵੇ- ਸੰਜੀਵ ਅਰੋੜਾ

  ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੂੰ ਕੀਤੀ ਅਪੀਲ ਅੰਮ੍ਰਿਤਸਰ, 2 ਸਤੰਬਰ (ਕੇ.ਐੱਲ. ਜੀਤ ਵਾਲੀਆ )- ਸੀਨੀਅਰ ਕਾਂਗਰਸੀ ਆਗੂ ਅਤੇ ਅਰੋੜਾ ਖੱਤਰੀ ਮਹਾਸਭਾ ਪੰਜਾਬ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਭ ਤੋਂ ਵੱਧ ਪੀੜਾ ਉਨ੍ਹਾਂ ਟਕਸਾਲੀ ਅਤੇ ਜ਼ਮੀਨੀ ਕਾਂਗਰਸੀਆਂ ਨੂੰ ਹੋ ਰਹੀ ਹੈ, ਜਿਨ੍ਹਾਂ…

 

ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੂੰ ਕੀਤੀ ਅਪੀਲ
ਅੰਮ੍ਰਿਤਸਰ, 2 ਸਤੰਬਰ (ਕੇ.ਐੱਲ. ਜੀਤ ਵਾਲੀਆ )- ਸੀਨੀਅਰ ਕਾਂਗਰਸੀ ਆਗੂ ਅਤੇ ਅਰੋੜਾ ਖੱਤਰੀ ਮਹਾਸਭਾ ਪੰਜਾਬ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਭ ਤੋਂ ਵੱਧ ਪੀੜਾ ਉਨ੍ਹਾਂ ਟਕਸਾਲੀ ਅਤੇ ਜ਼ਮੀਨੀ ਕਾਂਗਰਸੀਆਂ ਨੂੰ ਹੋ ਰਹੀ ਹੈ, ਜਿਨ੍ਹਾਂ ਲਈ ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਦਾ ਹਿੱਸਾ ਹੈ।

ਸੰਜੀਵ ਅਰੋੜਾ ਨੇ ਕਿਹਾ ਕਿ “ਜਿਹੜੇ ਲੋਕ ਬਚਪਨ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀਆਂ ਰਗਾਂ ਵਿੱਚ ਕਾਂਗਰਸ ਦੌੜਦੀ ਹੈ ਅਤੇ ਜਿਨ੍ਹਾਂ ਦੇ ਦਿਲਾਂ ਵਿੱਚ ਕਾਂਗਰਸ ਵੱਸਦੀ ਹੈ, ਉਹ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਅਤੇ ਕਲੇਸ਼ ਨੂੰ ਦੇਖ ਕੇ ਬੇਹੱਦ ਦੁਖੀ ਹਨ। ਅੱਜ ਲੋੜ ਆਪਸੀ ਲੜਾਈ ਦੀ ਨਹੀਂ, ਸਗੋਂ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਹੈ।”

ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਮਾਨਯੋਗ ਰਾਹੁਲ ਗਾਂਧੀ ਜੀ ਅਤੇ ਮਾਨਯੋਗ ਮੱਲਿਕਾਰਜੁਨ ਖੜਗੇ ਜੀ ਨੂੰ ਅਪੀਲ ਕੀਤੀ ਕਿ ਪੰਜਾਬ ਕਾਂਗਰਸ ਦੀ ਬਾਗਡੋਰ ਅਜਿਹੇ ਆਗੂ ਨੂੰ ਸੌਂਪੀ ਜਾਵੇ ਜੋ ਕਿਸੇ ਇੱਕ ਧੜੇ ਦਾ ਨਹੀਂ, ਸਗੋਂ ਪੂਰੀ ਕਾਂਗਰਸ ਦਾ ਆਗੂ ਬਣ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ।

ਸੰਜੀਵ ਅਰੋੜਾ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਇਸ ਭੂਮਿਕਾ ਲਈ ਇੱਕ ਮਜ਼ਬੂਤ ਵਿਕਲਪ ਹਨ। ਉਨ੍ਹਾਂ ਦੀ ਮਾਝਾ, ਮਾਲਵਾ ਅਤੇ ਦੋਆਬਾ—ਤਿੰਨਾਂ ਖੇਤਰਾਂ ਵਿੱਚ ਪਹਿਚਾਣ ਅਤੇ ਸਵੀਕਾਰਤਾ ਹੈ। ਉਹ ਆਮ ਲੋਕਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ ਅਤੇ ਕਾਂਗਰਸ ਵਰਕਰਾਂ ਦੇ ਨਾਲ ਖੜ੍ਹੇ ਰਹਿਣ ਦੀ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਉਨ੍ਹਾਂ ਅਨੁਸਾਰ ਔਜਲਾ ਵਿੱਚ ਪਾਰਟੀ ਅੰਦਰ ਪੈਦਾ ਹੋਈਆਂ ਦੂਰੀਆਂ ਨੂੰ ਘਟਾ ਕੇ ਕਾਂਗਰਸ ਨੂੰ ਮੁੜ ਇਕਜੁੱਟ ਅਤੇ ਮਜ਼ਬੂਤ ਕਰਨ ਦੀ ਸਮਰੱਥਾ ਹੈ।

ਉਨ੍ਹਾਂ ਕਿਹਾ ਕਿ ਹਾਈਕਮਾਂਡ ਚਾਹੇ ਤਾਂ ਪੰਜਾਬ ਵਿੱਚ ਸੁਤੰਤਰ ਸਰਵੇ ਕਰਵਾ ਕੇ ਕਾਂਗਰਸ ਵਰਕਰਾਂ ਅਤੇ ਆਮ ਲੋਕਾਂ ਦੀ ਰਾਏ ਵੀ ਜਾਣ ਸਕਦੀ ਹੈ, ਤਾਂ ਜੋ ਜ਼ਮੀਨੀ ਸਵੀਕਾਰਤਾ ਦੇ ਆਧਾਰ ’ਤੇ ਨਿਰਪੱਖ ਫੈਸਲਾ ਲਿਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਜਲਦ ਤੋਂ ਜਲਦ ਨਤੀਜੇ ’ਤੇ ਪਹੁੰਚਿਆ ਜਾਵੇ, ਕਿਉਂਕਿ ਸਮਾਂ ਕਾਂਗਰਸ ਲਈ ਬੇਹੱਦ ਮਹੱਤਵਪੂਰਨ ਹੈ।

ਸੰਜੀਵ ਅਰੋੜਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਨੂੰ ਆਪਣੀ ਊਰਜਾ ਆਪਸੀ ਕਲੇਸ਼ ਵਿੱਚ ਨਹੀਂ, ਸਗੋਂ ਪੰਜਾਬ ਦੇ ਬਿਹਤਰ ਭਵਿੱਖ ਦੇ ਵਿਜ਼ਨ ਵਿੱਚ ਲਗਾਉਣੀ ਚਾਹੀਦੀ ਹੈ। ਲੋਕ ਰੁਜ਼ਗਾਰ, ਉਦਯੋਗ, ਬਿਜਲੀ, ਕਿਸਾਨਾਂ, ਮੁਲਾਜ਼ਮਾਂ ਅਤੇ ਆਮ ਪਰਿਵਾਰਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਠੋਸ ਹੱਲ ਚਾਹੁੰਦੇ ਹਨ। ਕਾਂਗਰਸ ਨੂੰ 500 ਯੂਨਿਟ ਤੱਕ ਮੁਫ਼ਤ ਬਿਜਲੀ, ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਬਿਜਲੀ ਵਿੱਚ ਲੋੜੀਂਦੀਆਂ ਰਿਆਇਤਾਂ, ਨੌਜਵਾਨਾਂ ਲਈ ਰੁਜ਼ਗਾਰ, ਪੰਚਾਇਤੀ ਜ਼ਮੀਨਾਂ ਨਾਲ ਜੁੜੇ ਨਿਯਮਾਂ ਵਿੱਚ ਸੁਧਾਰ, ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦਾ ਲਾਭ ਅਤੇ ਸਰਕਾਰੀ ਮੁਲਾਜ਼ਮਾਂ ਦੇ ਜਾਇਜ਼ ਬਕਾਏ ਅਦਾ ਕਰਨ ਵਰਗੇ ਮੁੱਦਿਆਂ ’ਤੇ ਸਪੱਸ਼ਟ ਰੋਡਮੈਪ ਨਾਲ ਲੋਕਾਂ ਵਿੱਚ ਜਾਣਾ ਚਾਹੀਦਾ ਹੈ।

ਸੰਜੀਵ ਅਰੋੜਾ ਨੇ ਕਿਹਾ, “ਕਾਂਗਰਸ ਦੇ ਪੁਰਾਣੇ ਅਤੇ ਸਮਰਪਿਤ ਵਰਕਰ ਅੱਜ ਵੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਸਾਨੂੰ ਸਿਰਫ਼ ਇੱਕਜੁੱਟ ਲੀਡਰਸ਼ਿਪ ਦੀ ਲੋੜ ਹੈ। ਜੇਕਰ ਅਸੀਂ ਆਪਸੀ ਧੜੇਬੰਦੀ ਖ਼ਤਮ ਕਰਕੇ ਲੋਕਾਂ ਦੀ ਆਵਾਜ਼ ਬਣੀਏ ਤਾਂ ਕਾਂਗਰਸ ਪੰਜਾਬ ਵਿੱਚ ਮੁੜ ਮਜ਼ਬੂਤ ਹੋ ਸਕਦੀ ਹੈ। ਗੁਰਜੀਤ ਔਜਲਾ ਵਰਗੇ ਜ਼ਮੀਨੀ ਅਤੇ ਸਰਵ-ਸਵੀਕਾਰਯੋਗ ਆਗੂ ਨੂੰ ਅੱਗੇ ਲਿਆ ਕੇ ਹਾਈਕਮਾਂਡ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕ ਸਕਦੀ ਹੈ।”

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports