ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗਾਇਕਾ ਸੰਦੀਪ ਸਿੱਧੂ ਦਾ ਗੀਤ ” ਯਾਰ ਗਦਾਰ ” 10 ਸਤੰਬਰ ਨੂੰ ਹੋਵੇਗਾ ਰਿਲੀਜ

  ਬਠਿੰਡਾ, 02 ਸਤੰਬਰ ( ਸੱਤਪਾਲ ਮਾਨ ):– ਪੰਜਾਬੀ ਗਾਇਕੀ ਵਿਚ ਇੱਕ ਹੋਰ ਨਵਾਂ ਨਾਮ ਬੜੀ ਤੇਜੀ ਨਾਲ ਜੁੜਣ ਜਾ ਰਿਹਾ ਹੈ। ਇਸ ਚੇਹਰੇ ਦਾ ਨਾਉਂ ਹੈ ਸੰਦੀਪ ਸਿੱਧੂ। ਜੋ ਬਠਿੰਡਾ ਜਿਲੇ ਦੇ ਪਿੰਡ ਬਹਿਮਣ ਦੀਵਾਨਾ ਦੀ ਜੰਮਪਲ ਹੈ। ਇਹ ਚੇਹਰਾ ਬੀਤੇ ਦਿਨਾਂ ਦੌਰਾਨ ਇਲਾਕੇ ਵਿਚ ਹੋਣ ਵਾਲੇ ਅਨੇਕਾਂ ਤੀਆਂ ਦੇ ਪ੍ਰੋਗਰਾਮਾਂ ਤੇ ਸਭਿਆਚਾਰਕ ਮੇਲਿਆ…

 

ਬਠਿੰਡਾ, 02 ਸਤੰਬਰ ( ਸੱਤਪਾਲ ਮਾਨ ):– ਪੰਜਾਬੀ ਗਾਇਕੀ ਵਿਚ ਇੱਕ ਹੋਰ ਨਵਾਂ ਨਾਮ ਬੜੀ ਤੇਜੀ ਨਾਲ ਜੁੜਣ ਜਾ ਰਿਹਾ ਹੈ। ਇਸ ਚੇਹਰੇ ਦਾ ਨਾਉਂ ਹੈ ਸੰਦੀਪ ਸਿੱਧੂ। ਜੋ ਬਠਿੰਡਾ ਜਿਲੇ ਦੇ ਪਿੰਡ ਬਹਿਮਣ ਦੀਵਾਨਾ ਦੀ ਜੰਮਪਲ ਹੈ। ਇਹ ਚੇਹਰਾ ਬੀਤੇ ਦਿਨਾਂ ਦੌਰਾਨ ਇਲਾਕੇ ਵਿਚ ਹੋਣ ਵਾਲੇ ਅਨੇਕਾਂ ਤੀਆਂ ਦੇ ਪ੍ਰੋਗਰਾਮਾਂ ਤੇ ਸਭਿਆਚਾਰਕ ਮੇਲਿਆ ਵਿਚ ਅਕਸਰ ਸਰੋਤਿਆਂ ਨੂੰ ਦੇਖਣ ਤੇ ਸੁਨਣ ਨੂੰ ਮਿਲਿਆ।ਗਾਇਕਾ ਸੰਦੀਪ ਸਿੱਧੂ ਦੀ ਜਿੱਥੇ ਗਾਇਕੀ ਬੜੀ ਲਾਜਵਾਬ ਸੁਨਣ ਨੂੰ ਮਿਲੀ, ਓਥੇ ਹੀ ਉਸਦੀ ਸਟੇਜੀ ਸੁੰਦਰਤਾ ਤੇ ਪੇਸ਼ਕਾਰੀ ਵੀ ਬਾਕਮਾਲ ਦੀ ਦੇਖਣ ਨੂੰ ਮਿਲੀ। ਜੇਕਰ ਇਉਂ ਕਹਿ ਲਈਏ ਕਿ ਵੱਧੀਆ ਗਾਇਕੀ ਤੇ ਸੁੰਦਰਤਾ ਦੇ ਸੁਮੇਲ ਦਾ ਨਾਉਂ ਹੈ ਗਾਇਕਾ ਸੰਦੀਪ ਸਿੱਧੂ , ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ। ਬੀਤੇ ਦਿਨੀਂ ਇੱਕ ਪ੍ਰੋਗਰਾਮ ਦੌਰਾਨ ਹੋਈ ਗੱਲਬਾਤ ਵਿਚ ਸੰਦੀਪ ਨੇ ਦੱਸਿਆ ਕਿ ਉਸਨੂੰ ਗਾਉਣ ਦਾ ਸੌ਼ਕ ਤਾਂ ਹੋਰਨਾਂ ਦੀ ਤਰਾਂ ਸਕੂਲੀ ਬਚਪਨੇ ਤੋਂ ਹੀ ਸੀ ਪਰ ਅਸਲ ਉਸਦੇ ਗਾਉਣ ਦਾ ਸੌ਼ਕ ਮਾਲਵੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਨਾਲ ਹੋਏ ਮੇਲ ਤੋਂ ਵਧਿਆ। ਸੰਦੀਪ ਸਿੱਧੂ ਦੱਸਦੀ ਹੈ ਕਿ ਉਸਨੇ ਜਸਵਿੰਦਰ ਬਰਾੜ ਨਾਲ ਲੰਮਾ ਸਮਾਂ ਰਹਿਕੇ ਉਨ੍ਹਾਂ ਨਾਲ ਪ੍ਰੋਗਰਾਮ ਲਾਏ ਤੇ ਗਾਇਕੀ ਦੇ ਦਾਅਪੇਚ ਵੀ ਸਿੱਖੇ। ਇਸ ਉਪਰੰਤ ਉਸਨੇ ਕੁਝ ਗਾਇਕ ਕਲਾਕਾਰਾ ਨਾਲ ਦੁਗਾਣਿਆ ਦੀਆਂ ਸਟੇਜਾ ਵੀ ਲਾਉਣੀਆਂ ਸੁ਼ਰੂ ਕੀਤੀਆਂ, ਜਿਸ ਨਾਲ ਉਸਦੀ ਗਾਇਕੀ ‘ਚ ਦਿਨ ਬਦਿਨ ਨਿਖਾਰ ਆਉਣ ਲੱਗਿਆ। ਸੰਦੀਪ ਨੇ ਦੱਸਿਆ ਕਿ ਜਿਆਦਾਤਰ ਉਸਦਾ ਰੁਝਾਨ ਸੋਲੋ ਗਾਇਕੀ ਵੱਲ ਭਾਰੂ ਹੋਣ ਕਰਕੇ, ਹੁਣ ਉਹ ਸਿਰਫ ਸੋਲੋ ਗੀਤਾਂ ਨੂੰ ਹੀ ਸਮਰਪਿਤ ਹੋ ਚੁੱਕੀ ਹੈ। ਹੁਣ ਉਸਨੇ ਆਪਣਾ ਸਭਤੋ ਪਹਿਲਾ ਸੋਲੋ ਗੀਤ ” ਯਾਰ ਗਦਾਰ ” ਰਿਕਾਰਡ ਕਰਵਾਇਆ ਹੈ, ਜਿਸਨੂੰ ਲਿਖਿਆ ਹੈ ਗੀਤਕਾਰ ਬੇਦੋਸ ਨੰਦਗੜੀਆ ਨੇ, ਤੇ ਸੰਗੀਤਕ ਧੁੰਨਾਂ ਵਿਚ ਪਰੋਇਆ ਹੈ ਡੈਜ਼ਰ ਬੀਟ ਨੇ। ਇਸ ਗੀਤ ” ਯਾਰ ਗਦਾਰ ” ਦੇ ਪ੍ਰੋਡਿਊਸਰ ਦਲਜੀਤ ਵੜਿੰਗ ਨੇ ਦੱਸਿਆ ਕਿ ਇਸਨੂੰ ਯੂਟਿਊਂਬ ਦੇ ਚੈਨਲ ਦਿਲਸ਼ਨ ਤੇ 10 ਸਤੰਬਰ ਨੂੰ ਮੈਟੀ ਭਵਨ ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਵਿਚ ਰਿਲੀਜ਼ ਕੀਤਾ ਜਾਵੇਗਾ। ਪ੍ਰੋਡਿਊਂਸਰ ਦਲਜੀਤ ਵੜਿੰਗ ਨੇ ਦੱਸਿਆ ਕਿ ਇਸਦਾ ਵੀਡੀਓ ਫਿਲਮਾਂਕਣ ਸੋਨੂੰ ਬੈਂਸ ਨੇ ਕੀਤਾ ਹੈ, ਜੋ ਦੇਖਣਯੋਗ ਹੋਵੇਗਾ। ਗਾਇਕਾ ਸੰਦੀਪ ਸਿੱਧੂ ਨੂੰ ਆਪਣੇ ਇਸ ਪਲੇਠੇ ਗੀਤ ਤੋਂ ਸਰੋਤਿਆਂ ਦੇ ਭਰਵੇਂ ਹੁੰਗਾਰੇ ਦੀਆਂ ਬੇਹੱਦ ਉਮੀਦਾਂ ਹਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports