ਬਰੇਸ਼ੀਆ – ਇਟਲੀ ( ਕੇ.ਐਲ. ਜੀਤ ਵਾਲੀਆ)-ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਜਰਨਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਵੱਲੋਂ ਸਭਾ ਦੇ ਮੁੱਖ ਬੁਲਾਰੇ ਦਲਜਿੰਦਰ ਸਿੰਘ ਰਹਿਲ, ਵਿੱਤ ਸਕੱਤਰ ਨਰਿੰਦਰ ਸਿੰਘ ਪੰਨੂ ਅਤੇ ਪ੍ਰਧਾਨ ਮੇਜਰ ਸਿੰਘ ਖੱਖ ਦੇ ਰਾਹੀ ਦੱਸਿਆ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਟੀਮ ਵਿੱਚ ਇਟਲੀ ਵੱਸਦੇ ਹੋਰ ਕਲਮਕਾਰਾਂ ਅਤੇ ਪੰਜਾਬੀ ਸਾਹਿਤ, ਸੱਭਿਆਚਾਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੇ ਸਭਾ ਇਟਲੀ ਵਿੱਚ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਯਤਨਸ਼ੀਲ ਹੈ। ਜਿਸ ਦੀਆਂ ਇਸ ਖੇਤਰ ਵਿਚ ਚੰਗੀਆਂ ਪ੍ਰਾਪਤੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਭਾ ਵਲੋਂ ਨਵੇਂ ਮੈਂਬਰਾਂ ਦੀ ਸ਼ਮੂਲੀਅਤ ਕੀਤੀ ਗਈ ਹੈ। ਜਿਨ੍ਹਾਂ ਵਿੱਚ ਆਰਤੀ ਬਕਸ਼ੀ ਆਰੂ, ਮਨਦੀਪ ਕੌਰ ਪੰਨੂ, ਜਗਰੂਪ ਸਿੰਘ ਭੁੱਲਰ, ਜਗਤਾਰ ਸਿੰਘ ਸਹੋਤਾ, ਮਨਵੀਰ ਸਿੰਘ, ਜੱਸੀ ਬੰਗਾ ਅਤੇ ਜਗਦੀਸ਼ ਮਹਿਮੀ ਦਾ ਨਾਮ ਵਿਸ਼ੇਸ਼ ਹੈ। ਇਹਨਾਂ ਕਲਮਕਾਰਾਂ ਅਤੇ ਸਾਹਿਤ ਪ੍ਰੇਮੀਆਂ ਤੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਭਵਿੱਖ ਵਿੱਚ ਬਹੁਤ ਉਮੀਦਾਂ ਹਨ ।ਜਲਦੀ ਹੀ ਸਭਾ ਵਲੋਂ ਇਹਨਾਂ ਸਾਰੇ ਮੈਬਰਾਂ ਨੂੰ ਸਾਂਝੇ ਮੰਚ ਤੇ ਇਕੱਤਰ ਕਰਕੇ ਪੰਜਾਬੀ ਸਾਹਿਤ ਪ੍ਰਤੀ ਯੋਗ ਉਪਰਾਲੇ ਅਤੇ ਸਾਹਿਤਿਕ ਸਮਾਗਮ ਉਲੀਕੇ ਜਾਣਗੇ ।
















