ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 11ਵੀਂ ਬਰਸੀ ਮੌਕੇ ਕੇਅਰ ਐਂਡ ਕਿਊਰ ਮੈਡੀਸਿਟੀ ਹਸਪਤਾਲ ਵਿੱਚ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ

  230 ਦੇ ਕਰੀਬ ਮਰੀਜ਼ਾਂ ਦੀ ਜਾਂਚ, ਵੱਖ-ਵੱਖ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਅੰਮ੍ਰਿਤਸਰ, 4 ਜੁਲਾਈ (ਕੇ.ਐਲ. ਜੀਤ ਵਾਲੀਆ): ਸੇਵਾ, ਸਨੇਹ ਅਤੇ ਸਾਦਗੀ ਦੀ ਮੂਰਤ ਅਤੇ ਪੰਜਾਬ ਕੇਸਰੀ ਸਮੂਹ ਦੀ ਸਾਬਕਾ ਡਾਇਰੈਕਟਰ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 11ਵੀਂ ਬਰਸੀ ਮੌਕੇ ਮਾਲ ਰੋਡ-ਬਟਾਲਾ ਰੋਡ ਸਥਿਤ ਕੇਅਰ ਐਂਡ ਕਿਊਰ ਮੈਡੀਸਿਟੀ ਹਸਪਤਾਲ ਵਿੱਚ ਵਿਸ਼ਾਲ ਮੁਫ਼ਤ ਮੈਡੀਕਲ…

 

230 ਦੇ ਕਰੀਬ ਮਰੀਜ਼ਾਂ ਦੀ ਜਾਂਚ, ਵੱਖ-ਵੱਖ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ

ਅੰਮ੍ਰਿਤਸਰ, 4 ਜੁਲਾਈ (ਕੇ.ਐਲ. ਜੀਤ ਵਾਲੀਆ):
ਸੇਵਾ, ਸਨੇਹ ਅਤੇ ਸਾਦਗੀ ਦੀ ਮੂਰਤ ਅਤੇ ਪੰਜਾਬ ਕੇਸਰੀ ਸਮੂਹ ਦੀ ਸਾਬਕਾ ਡਾਇਰੈਕਟਰ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 11ਵੀਂ ਬਰਸੀ ਮੌਕੇ ਮਾਲ ਰੋਡ-ਬਟਾਲਾ ਰੋਡ ਸਥਿਤ ਕੇਅਰ ਐਂਡ ਕਿਊਰ ਮੈਡੀਸਿਟੀ ਹਸਪਤਾਲ ਵਿੱਚ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਰੀਬ 230 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਸ਼ੂਗਰ, ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਥਾਇਰਾਇਡ, ਈਸੀਜੀ, ਬੋਨ ਡੈਨਸਿਟੀ ਅਤੇ ਐਕਸ-ਰੇ ਸਮੇਤ ਵੱਖ-ਵੱਖ ਜਾਂਚਾਂ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

ਓਮ ਪ੍ਰਕਾਸ਼ ਸੋਨੀ ਨੇ ਕੀਤਾ ਕੈਂਪ ਦਾ ਉਦਘਾਟਨ

ਕੇਅਰ ਐਂਡ ਕਿਊਰ ਮੈਡੀਸਿਟੀ ਹਸਪਤਾਲ ਦੇ ਡਾਇਰੈਕਟਰ ਸੰਜੇ ਸੇਠ, ਅਜੈ ਸੇਠ ਅਤੇ ਅਮਿਤ ਸੇਠ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਕੈਂਪ ਦਾ ਉਦਘਾਟਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਾਬਕਾ ਡੀ.ਆਈ.ਜੀ. ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ, ਕਾਂਗਰਸੀ ਆਗੂ ਵਿਕਾਸ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਸਾਬਕਾ ਕੌਂਸਲਰ ਰਮਨ ਬਖ਼ਸ਼ੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

‘ਲੋੜਵੰਦਾਂ ਨੂੰ ਇਲਾਜ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ’ : ਓਮ ਪ੍ਰਕਾਸ਼ ਸੋਨੀ

ਓਮ ਪ੍ਰਕਾਸ਼ ਸੋਨੀ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਚੋਪੜਾ ਜੀ , ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ , ਸ਼੍ਰੀ ਅਮਿਤ ਚੋਪੜਾ ਜੀ, ਸ਼੍ਰੀ ਅਭਿਜੈ ਚੋਪੜਾ ਜੀ, ਸ਼੍ਰੀ ਅਰੂਸ਼ ਚੋਪੜਾ ਜੀ, ਸ਼੍ਰੀ ਅਭਿਨਵ ਚੋਪੜਾ ਜੀ ਅਤੇ ਸਮੂਹ ਚੋਪੜਾ ਪਰਿਵਾਰ ਵੱਲੋਂ ਦੇਸ਼ ਅਤੇ ਸਮਾਜ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਲਗਾਏ ਜਾਂਦੇ ਮੁਫ਼ਤ ਮੈਡੀਕਲ ਕੈਂਪ ਇੱਕ ਮਹਾਨ ਸਮਾਜ ਸੇਵਾ ਹਨ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ।

ਹਸਪਤਾਲ ਪ੍ਰਬੰਧਕਾਂ ਨੇ ਦਿੱਤੀ ਸਿਹਤ ਸੇਵਾਵਾਂ ਦੀ ਜਾਣਕਾਰੀ

ਹਸਪਤਾਲ ਦੇ ਡਾਇਰੈਕਟਰ ਅਜੈ ਸੇਠ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

ਕੈਂਪ ਦੌਰਾਨ ਮੈਡੀਕਲ ਡਾਇਰੈਕਟਰ ਡਾ. ਨਿਖਿਲ ਮੋਂਗਾ ਦੀ ਅਗਵਾਈ ਹੇਠ ਡਾ. ਬਿਕਰਮਜੀਤ ਸਿੰਘ (ਆਰਥੋ), ਡਾ. ਨਵਦੀਪ ਕੌਰ (ਗਾਇਨੀ), ਡਾ. ਸ਼ਿਵਾਂਗੀ (ਡਾਇਟੀਸ਼ੀਅਨ), ਡਾ. ਨਿਖਿਲ ਖੰਨਾ, ਡਾ. ਸਾਹਿਲ ਚੋਪੜਾ, ਡਾ. ਕਮਲ, ਡਾ. ਵਰੁਣ, ਡਾ. ਆਕਾਸ਼, ਡਾ. ਗੁਰਪ੍ਰੀਤ, ਜਤਿੰਦਰ ਸਿੰਘ ਅਤੇ ਸਹਾਇਕ ਨਿਤਿਸ਼ ਖੰਨਾ, ਸੰਨੀ ਅਤੇ ਨੀਤਿਕਾ ਨੇ ਆਪਣੀਆਂ ਟੀਮਾਂ ਸਮੇਤ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਪ੍ਰਦਾਨ ਕੀਤੀਆਂ।

ਪੰਜਾਬ ਕੇਸਰੀ ਵੱਲੋਂ ਸਮਾਜ ਸੇਵਾ ਵਿੱਚ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ : ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ

ਸਾਬਕਾ ਡੀ.ਆਈ.ਜੀ. ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਨੇ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਜਾਗਰੂਕਤਾ ਦੇ ਨਾਲ ਸੇਵਾ ਨੂੰ ਵੀ ਆਪਣਾ ਫਰਜ਼ ਬਣਾਉਂਦਾ ਹੈ ਤਾਂ ਸਮਾਜ ਅਤੇ ਦੇਸ਼ ਦੋਵਾਂ ਦਾ ਭਲਾ ਹੁੰਦਾ ਹੈ। ਇਸ ਮੌਕੇ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਭੇਟ ਕੀਤੇ ਗਏ

ਦੱਤੀ, ਬਖ਼ਸ਼ੀ ,ਸੋਨੀ ਅਤੇ
ਕਾਂਗਰਸੀ ਆਗੂਆਂ ਨੇ ਵੀ ਭੇਟ ਕੀਤੀ ਸ਼ਰਧਾਂਜਲੀ

ਕਾਂਗਰਸੀ ਆਗੂ ਵਿਕਾਸ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖ਼ਸ਼ੀ ਅਤੇ ਹਿਊਮਨ ਰਾਈਟਸ ਦੇ ਪ੍ਰਧਾਨ ਡਾ. ਹਰੀਸ਼ ਕੁਮਾਰ ਹੀਰਾ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਕੇਸਰੀ ਸਮੂਹ ਵੱਲੋਂ ਸਮਾਜ ਸੇਵਾ, ਸ਼ਹੀਦ ਪਰਿਵਾਰ ਫੰਡ ਅਤੇ ਆਫ਼ਤਾਂ ਦੇ ਸਮੇਂ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਪੱਤਰਕਾਰਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਇਸ ਮੌਕੇ ਪੰਜਾਬ ਕੇਸਰੀ ਦੀ ਬਿਊਰੋ ਚੀਫ਼ ਮਮਤਾ ਦੇਵਗਨ, ਨਿਊਜ਼ ਐਡੀਟਰ ਵੇਦ ਵਿਆਸ, ਸੀਨੀਅਰ ਪੱਤਰਕਾਰ ਜਸ਼ਨਪ੍ਰੀਤ ਸਿੰਘ ਟੰਡਨ, ਅਵਧੇਸ਼ ਗੁਪਤਾ, ਕਮਲ ਪਹਿਲਵਾਨ, ਹਰੀਸ਼ ਗਾਂਧੀ, ਸਰਬਜੀਤ ਸਿੰਘ, ਪ੍ਰਦੀਪ ਗੋਇਲ, ਰਮਨ ਮਲਹੋਤਰਾ, ਅਨਿਲ ਅਰੋੜਾ, ਟੀਟੂ ਟੋਡਰਮਲ, ਵੈੱਬ ਰਿਪੋਰਟਰ ਗੁਰਪ੍ਰੀਤ ਸਿੰਘ ਸਾਹਿਲ ਸਮੇਤ ਪੰਜਾਬ ਕੇਸਰੀ ਸਮੂਹ ਦੇ ਸਮੂਹ ਪੱਤਰਕਾਰਾਂ ਅਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

11 ਸਾਲਾਂ ਤੋਂ ਨਿਰੰਤਰ ਜਾਰੀ ਹੈ ਮਨੁੱਖਤਾ ਦੀ ਸੇਵਾ

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਿਛਲੇ 11 ਸਾਲਾਂ ਤੋਂ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕਰਵਾਉਣ ਵਾਲੇ ਰਮਨ ਮਲਹੋਤਰਾ ਨੇ ਆਪਣੀ ਟੀਮ ਸਮੇਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਸਮਾਜ ਸੇਵਾ ਦੇ ਇਸ ਕਾਰਜ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports