ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਹਿਲ ਖੰਨਾ ਵੱਲੋਂ ਨਵੀਂ ਟੀਮ ਦਾ ਸਨਮਾਨ, ਸਮਾਜ ਸੇਵਾ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 5 ਜੁਲਾਈ (ਕੇ.ਐਲ. ਜੀਤ ਵਾਲੀਆ):
ਰੋਟਰੀ ਕਲੱਬ (ਸੈਂਟਰਲ) ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੰਦਰ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਆਸ਼ੀਰਵਾਦ ਪ੍ਰਾਪਤ ਕਰਕੇ ਕੀਤੀ ਗਈ। ਇਸ ਉਪਰੰਤ ਬਿਜਲੀ ਪਹਿਲਵਾਨ ਮੰਦਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਹਿਲ ਖੰਨਾ ਨੇ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਡਾ. ਗੁਰਪ੍ਰੀਤ ਛਾਬੜਾ, ਸਕੱਤਰ ਰਵਮੀਤ ਜੌਨੀ ਅਤੇ ਕਲੱਬ ਚੇਅਰਮੈਨ ਰਾਕੇਸ਼ ਕਪੂਰ ਸਮੇਤ ਸਮੁੱਚੀ ਟੀਮ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਰਾਹਿਲ ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੋਟਰੀ ਕਲੱਬ ਲੰਬੇ ਸਮੇਂ ਤੋਂ ਸਿੱਖਿਆ, ਸਿਹਤ, ਵਾਤਾਵਰਨ ਸੁਰੱਖਿਆ ਅਤੇ ਮਨੁੱਖੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਡਾ. ਗੁਰਪ੍ਰੀਤ ਛਾਬੜਾ ਦੀ ਅਗਵਾਈ ਹੇਠ ਨਵੀਂ ਟੀਮ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗੀ ਅਤੇ ਹਰ ਲੋੜਵੰਦ ਤੱਕ ਸੇਵਾ ਦੀ ਭਾਵਨਾ ਪਹੁੰਚਾਏਗੀ।
ਸਮਾਗਮ ਵਿੱਚ ਗਵਰਨਰ ਰੋਹਿਤ ਓਬੇਰਾਏ, ਡਾ. ਪੀ. ਐੱਸ. ਗਰੋਵਰ, ਡੀ.ਜੀ.ਐਨ. ਐਚ. ਐੱਸ. ਜੋਗੀ, ਪਵਨ ਕਪੂਰ, ਅਮਨਦੀਪ ਸਿੰਘ, ਰਾਜੀਵ ਕਪੂਰ, ਪੰਕਜ ਸ਼ਰਮਾ, ਪੰਕਜ ਖੰਨਾ, ਡਾ. ਅਮਨ ਅਰੋੜਾ, ਰਵੀ ਹਾਂਡਾ, ਰਵੀ ਪਠਾਣੀਆ, ਡਾ. ਭਨੋਟ, ਡਾ. ਦਮਨਦੀਪ, ਡਾ. ਹਰਪ੍ਰੀਤ ਸਿੰਘ, ਡਾ. ਰਾਹੁਲ ਅਰੋੜਾ, ਵਿਪਨ ਮਹਿਰਾ, ਪੀ. ਪਰਵੀਨ ਮਹਿਰਾ, ਕਰਨਲ ਡਾ. ਮਨਮੀਤ ਸੋਢੀ, ਅਰੁਣਾ ਓਬੇਰਾਏ, ਕੰਚਨ ਕਪੂਰ, ਰਜਨੀ ਅਨੇਜਾ, ਰੋਹਿਣੀ ਖੰਨਾ, ਪਰੀਕਸ਼ਿਤ ਸ਼ਰਮਾ, ਸੀ. ਐਲ. ਮਹੇਸ਼ਵਰੀ, ਰਾਜੇਸ਼ ਖੰਨਾ, ਆਰ. ਪੀ. ਸਿੰਘ, ਰਾਗਿਨੀ ਅਨੇਜਾ, ਭੁਪਿੰਦਰ ਸਿੰਘ, ਮਨਿੰਦਰ ਅਰੋੜਾ, ਜੋਗਿੰਦਰ ਸਿੰਘ, ਡਾ. ਬਿਆਲਾ, ਰਘੂ ਪਰਾਸ਼ਰ, ਡਾ. ਦਮਨਦੀਪ ਸਿੰਘ, ਡਾ. ਅਮਿਤ ਆਨੰਦ, ਐਡਵੋਕੇਟ ਬਿਧਾਨ ਦੇਹਲ, ਆਰਕੀਟੈਕਟ ਹਰਿੰਦਰ ਪਾਲ ਸਿੰਘ, ਰਜਨੀਸ਼ ਸ਼ਰਮਾ, ਮਨਦੀਪ ਕੌਰ ਅਤੇ ਰਿਚਾ ਖੰਨਾ ਸਮੇਤ ਸ਼ਹਿਰ ਦੀਆਂ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਗਮ ਦੌਰਾਨ ਹਾਜ਼ਰ ਮੈਂਬਰਾਂ ਨੇ ਰੋਟਰੀ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਕਲੱਬ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵਾ ਦੀ ਆਪਣੀ ਸ਼ਾਨਦਾਰ ਪਰੰਪਰਾ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗਾ। ਸਮਾਗਮ ਸੇਵਾ, ਸਦਭਾਵਨਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਬਣਿਆ।
















