ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਨਾਜੀਆ ਇਲਾਹੀ ਖ਼ਾਨ ਦੇ ਖ਼ਿਲਾਫ਼ ਛੇਹਰਟਾ ਵਿੱਚ ਰੋਸ ਪ੍ਰਦਰਸ਼ਨ

ਛੇਹਰਟਾ: ( Kl jit walia )-ਛੇਹਰਟਾ ਸਥਿਤ ਮਸਜਿਦ ਦੀਨ ਮੁਹੰਮਦ ਵਿਖੇ ਅੱਜ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡੀਆ ਦੇ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਕੋਲਕਾਤਾ ਨਿਵਾਸੀ ਨਾਜੀਆ ਇਲਾਹੀ ਖ਼ਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾਜੀਆ ਇਲਾਹੀ ਖ਼ਾਨ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਆਲ…

ਛੇਹਰਟਾ: ( Kl jit walia )-ਛੇਹਰਟਾ ਸਥਿਤ ਮਸਜਿਦ ਦੀਨ ਮੁਹੰਮਦ ਵਿਖੇ ਅੱਜ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡੀਆ ਦੇ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਕੋਲਕਾਤਾ ਨਿਵਾਸੀ ਨਾਜੀਆ ਇਲਾਹੀ ਖ਼ਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾਜੀਆ ਇਲਾਹੀ ਖ਼ਾਨ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਨਿਕ ਅਲੀ ਅਤੇ ਮਸਜਿਦ ਦੀਨ ਮੁਹੰਮਦ ਦੇ ਪ੍ਰਧਾਨ ਜੁਨੇਦ ਖ਼ਾਨ ਨੇ ਕਿਹਾ ਕਿ ਨਾਜੀਆ ਇਲਾਹੀ ਖ਼ਾਨ ਵੱਲੋਂ ਨਬੀ ਦੀ ਸ਼ਾਨ ਵਿੱਚ ਕੀਤੀ ਗਈ ਕਥਿਤ ਗੁਸਤਾਖ਼ੀ ਨਾਕਾਬਿਲ-ਏ-ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਸੰਬੰਧਿਤ ਮਹਿਲਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਾਰਮਿਕ ਸ਼ਖ਼ਸੀਅਤਾਂ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇ ਰਹੀ ਹੈ ਅਤੇ ਹੁਣ ਇਹ ਮਾਮਲਾ ਪੈਗੰਬਰਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਮਾਨਿਕ ਅਲੀ ਨੇ ਮੰਗ ਕੀਤੀ ਕਿ ਨਾਜੀਆ ਇਲਾਹੀ ਖ਼ਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮੌਕੇ ਮੌਲਾਨਾ ਅਬਦੁਲ ਖ਼ਾਲਿਕ ਕਾਸਮੀ, ਜਨਰਲ ਸਕੱਤਰ ਡਾ. ਮੋਤੀ ਰਹਿਮਾਨ, ਕੈਸ਼ੀਅਰ ਮੋਈਨ ਖ਼ਾਨ ਮਿੱਠੂ, ਉਪ ਸਕੱਤਰ ਕਾਸਿਮ ਅਲੀ, ਚਾਚਾ ਅਨੀਸ਼ ਅੰਸਾਰੀ, ਮੁਹੰਮਦ ਅਲਤਾਫ਼, ਸ਼ੌਕਤ ਅਲੀ, ਮੁਹੰਮਦ ਕਲਾਮ, ਮੁਹੰਮਦ ਫਿਰੋਜ਼, ਰਿਆਜ਼, ਅਕਬਰ ਠੇਕੇਦਾਰ, ਇਨਾਇਤ ਠੇਕੇਦਾਰ, ਜ਼ਫ਼ਰ ਅਹਿਮਦ, ਮਕਬੂਲ ਅਹਿਮਦ ਸਮੇਤ ਹੋਰ ਮੈਂਬਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports