ਲੇਬਰ ਡੇ ਮੌਕੇ ਸਾਦਗੀ ਭਰਿਆ ਸਮਾਗਮ
ਅੰਮ੍ਰਿਤਸਰ, 1 ਮਈ (ਕੇ.ਐਲ. ਜੀਤ ਵਾਲੀਆ) – ਅੱਜ 1 ਮਈ ਨੂੰ ਲੇਬਰ ਡੇ ਦੇ ਮੌਕੇ ‘ਤੇ ਇਕ ਸਾਦਾ ਤੇ ਖੁਸ਼ੀ ਭਰਿਆ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਆਹਲੂਵਾਲੀਆ, ਡਾਇਰੈਕਟਰ, ਲੇਬਰ ਵੈਲਫੇਅਰ ਬੋਰਡ ਵੱਲੋਂ ਕੇਕ ਕੱਟ ਕੇ ਲੇਬਰ ਡੇ ਦੀ ਖੁਸ਼ੀ ਸਾਂਝੀ ਕੀਤੀ ਗਈ।
ਸਮਾਗਮ ਦੌਰਾਨ ਉਨ੍ਹਾਂ ਨੇ ਮਜ਼ਦੂਰ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਭਲਾਈ ਅਤੇ ਉਨ੍ਹਾਂ ਨਾਲ ਸੰਬੰਧਿਤ ਮਸਲੇ ਹਮੇਸ਼ਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਜ਼ਦੂਰ ਵਰਗ ਦੇ ਸਨਮਾਨ ਅਤੇ ਹੱਕਾਂ ਦੀ ਰੱਖਿਆ ਲਈ ਲਗਾਤਾਰ ਯਤਨ ਜਾਰੀ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਲੇਬਰ ਵੈਲਫੇਅਰ ਬੋਰਡ ਮਜ਼ਦੂਰਾਂ ਲਈ ਭਲਾਈ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਮਜ਼ਦੂਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਮਜ਼ਦੂਰ ਸਮਾਜ ਵੱਲੋਂ ਪੂਰਾ ਸਹਿਯੋਗ ਅਤੇ ਆਸ਼ੀਰਵਾਦ ਪ੍ਰਾਪਤ ਹੋਇਆ। ਸਮਾਗਮ ਵਿੱਚ ਹਾਜ਼ਰ ਹੋਰਨਾਂ ਵਿੱਚ ਕੁਲਵੰਤ ਸਿੰਘ ਬਾਵਾ (ਮੁੱਖ ਸਕੱਤਰ, ਹਿੰਦ ਮਜ਼ਦੂਰ ਸਭਾ), ਅਮਰਜੀਤ ਸਿੰਘ ਸਾਜਨ, ਸੁਰਜੀਤ ਭਾਟੀਆ, ਰਿਸ਼ੀ ਕਪੂਰ, ਚਰਨਜੀਤ ਸਿੰਘ ਚਾਨੀ, ਰਾਜੂ ਭਾਟੀਆ, ਹੈਪੀ ਚੋਪੜਾ ਅਤੇ ਸੁਖਦੇਵ ਸਿੰਘ ਟਿੰਕੂ ਵੀ ਸ਼ਾਮਲ ਸਨ।
















