ਅੰਮ੍ਰਿਤਸਰ, 30 ਅਪ੍ਰੈਲ (ਕੇ.ਐਲ.ਜੀਤ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਅਤੇ ਮਜੀਠਾ ਸ਼ਹਿਰ ਤੋ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋ ਮਜੀਠਾ ਦੇ ਬਿਜਲੀ ਘਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੌਰਾਨ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਦੇ ਸਿਆਸੀ ਸਕੱਤਰ ਮੇਜਰ ਸਿਵਚਰਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਅੱਤ ਦੀ ਗਰਮ ਦੌਰਾਨ ਪਿੰਡਾਂ ਸਮੇਤ ਸ਼ਹਿਰਾਂ ਨੂੰ ਪੂਰੀ ਬਿਜਲੀ ਨਾਂ ਦੇ ਕੇ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋ ਪੰਜਾਬ ਨੂੰ ਬਿਜਲੀ ਪੱਖੋ ਸਰਪਲਸ ਸੂਬਾ ਬਣਾਇਆ ਗਿਆ ਸੀ ਅਤੇ ਵਾਧੂ ਬਿਜਲੀ ਪੈਦਾ ਕਰਕੇ ਲੋਕਾਂ ਨੂੰ ਸੁੱਖ ਸਹੂਲਤ ਦਿੱਤੀ ਸੀ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਨਾਂ ਦੇ ਕੇ ਆਮ ਲੋਕਾਂ, ਵਪਾਰੀਆਂ , ਦੁਕਾਨਦਾਰਾਂ ਅਤੇ ਹੋਰਨਾਂ ਵਪਾਰਕ ਅਦਾਰਿਆਂ ਜਿਨਾਂ ਦੀ ਰੋਜ਼ੀ ਰੋਟੀ ਇਸੇ ਬਿਜਲੀ ਨਾਲ ਚਲਦੀ ਹੈ ਉਨ੍ਹਾਂ ਨੂੰ ਬਰਬਾਦ ਤੇ ਕੰਗਾਲ ਕਰਕੇ ਰੱਖ ਦਿੱਤਾ ਹੈ। ਇਸ ਮੋਕੇ ਮੇਜਰ ਸ਼ਿਵਚਰਨ ਸਮੇਤ ਹੋਰਨਾਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸਰਕਾਰ ਉਤੇ ਬਿਜਲੀ ਵਿਭਾਗ ਦੀਆਂ ਤਿਆਰੀਆਂ ਵਿਚ ਘਾਟ ਅਤੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਆਗੂਆਂ ਕਿਹਾ ਕਿ ਗਰਮੀਆਂ ਸ਼ੁਰੂ ਹੋਣ ਤੋ ਪਹਿਲਾਂ ਹੀ ਬਿਜਲੀ ਖਰੀਦਣ, ਪਾਵਰ ਐਕਸਚੇਜ ਅਤੇ ਲੋੜੀਦੀਆਂ ਤਿਆਰੀਆਂ ਵਿਚ ਭਾਰੀ ਲਾਪਰਵਾਹੀ ਵਰਤੀ ਗਈ ਹੈ।ਜਿਸ ਕਾਰਣ ਆਮ ਜੰਨਤਾਂ ਨੂੰ ਹੁਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਮਜੀਠਾ ਸਮੇਤ ਸਮੁੱਚੇ ਪੰਜਾਬ ਵਿੱਚ 8 ਤੋ 12 ਘੰਟੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਜਿਸ ਨਾਲ ਖੇਤੀਬਾੜੀ, ਉਦਯੋਗ, ਅਤੇ ਘਰੇਲੂ ਖਪਤਕਾਰ ਭਾਰੀ ਮਸਕਲ ਵਿਚ ਹਨ। ਖਾਸ ਕਰਕੇ ਗਰਮੀਆਂ ਵਿਚ ਲੋਕਾਂ ਦੀ ਜਿੰਦਗੀ ਬਿਜਲੀ ਬਿਨਾਂ ਬਹੁਤ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਚੋਣਾ ਵੇਲੇ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ ਪਰ ਲੋਕ ਹੁਣ 12 ਘੰਟੇ ਹਨੇਰੇ ਵਿਚ ਬੈਠਣ ਲਈ ਮਜਬੂਰ ਹਨ। ਆਗੂਆਂ ਮੰਗ ਕੀਤੀ ਕਿ ਸਰਕਾਰ ਤੁਰੰਤ ਬਿਜਲੀ ਦੀ ਘਾਟ ਪੂਰੀ ਕਰਕੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਵੇ। ਇਸ ਮੌਕੇ ਪੁੱਜੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਮੇਜ਼ਰ ਸਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਜੀਤ ਸਿੰਘ ਬਰਾੜ, ਕੁਲਵਿੰਦਰ ਸਿੰਘ ਧਾਲੀਵਾਲ ਸਾਰੇ ਸਿਆਸੀ ਸਕੱਤਰ ਮਜੀਠੀਆ, ਸਰਬਜੀਤ਼ ਸਿੰਘ ਸੁਪਾਰੀਵਿੰਡ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਪ੍ਰਧਾਨ ਤਰੁਨ ਅਬਰੋਲ, ਪ੍ਰਧਾਨ ਸਲਵੰਤ ਸਿੰਘ ਸੇਠ , ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਸੁਰਿੰਦਰਪਾਲ ਗੋਕਲ, ਅਵਤਾਰ ਸਿੰਘ ਗਿੱਲ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਦੀਪਕ ਆੜਤੀਆਂ, ਬਲਬੀਰ ਸਿੰਘ ਚੰਦੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਕੋਟਲਾ, ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ, ਤੇਜਵੀਰ ਸਿੰਘ ਸਿਆਲਕਾ, ਨਿਰਮਲ ਸਿੰਘ ਸਰਪੰਚ ਵੀਰਮ ,ਗੁਰਵਿੰਦਰ ਸਿੰਘ ਭੋਮਾ, ਗੁਰਭੇਜ ਸਿੰਘ ਸੋਨਾ, ਜ਼ਸਪਾਲ ਸਿੰਘ ਭੋਆ, ਜੈਲ ਸਿੰਘ ਗੋਪਾਲਪੁਰ, ਬਲਰਾਜ ਸਿੰਘ ਗੁਪਾਲਪੁਰਾ, ਨਵਜਿੰਦਰ ਸਿੰਘ ਗਾਂਧੀ ਨਿੱਬਰਵਿੰਡ,ਅਜੈ ਚੋਪੜਾ, ਬਾਊ ਨਰੇਸ਼ ਕੁਮਾਰ, ਬਿੱਲਾ ਸ਼ਾਹ ਆੜ੍ਹਤੀਆ, ਭਿੰਦਾ ਮਜੀਠਾ ਦਿਹਾਤੀ, ਜ਼ੋਬਨਪ੍ਰੀਤ ਸਿੰਘ ਗਿੱਲ, ਰਸ਼ਪਾਲ ਸਿੰਘ ਗਿੱਲ, ਜਤਿੰਦਰਪਾਲ ਸਾਬਾ ਹਮਜਾ, ਲਵ ਪੰਚ ਸੋਹੀਆਂ ਕਲਾਂ, ਹਰਕੀਰਤ ਸਿੰਘ ਸ਼ਹੀਦ, ਮੱਖਣ ਸਿੰਘ ਹਰੀਆਂ, ਲਾਟੀ ਨੰਬਰਦਾਰ, ਹਰਜੀਤ ਸਿੰਘ ਮੈਨੇਜਰ, ਪ੍ਰਭਪਾਲ ਸਿੰਘ ਝੰਡੇ, ਬਲਜਿੰਦਰ ਸਿੰਘ ਮੱਪੀ, ਜਥੇਦਾਰ ਹਰਪਾਲ ਸਿੰਘ, ਸੁਖਜੀਤ ਸਿੰਘ ਲੁੱਧੜ੍ਹ, ਹਰਦਿਆਲ ਸਿੰਘ ਲੁੱਧੜ, ਨਵਜੀਤ ਸਿੰਘ ਚੰਦੀ, ਬਾਬਾ ਮਹਿੰਦਰ ਸਿੰਘ, ਗੁਰਜੀਤ ਸਿੰਘ ਸਹਿਨੇਵਾਲੀ, ਸਤਬੀਰ ਸਿੰਘ ਸਾਬਕਾ ਸਰਪੰਚ ਕੋਟਲਾ ਤਰਖਾਣਾ, ਸਰਬਜੀਤ ਸਿੰਘ ਚੰਦੀ, ਆਦਿ ਅਕਾਲੀ ਆਗੂ ਹਾਜ਼ਰ ਸਨ।
















