ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਰਬਜੀਤ ਸਿੰਘ ਸਾਬਾ ਬੱਲ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ  ਰਾਜਵਿੰਦਰ ਕੌਰ ਨੂੰ ਵੀ ਸਰਬਸੰਮਤੀ ਨਾਲ ਵਾਈਸ ਚੇਅਰਪਰਸਨ ਚੁਣਿਆ

    ਅੰਮ੍ਰਿਤਸਰ, 14 ਮਈ ( ਕੇ.ਐਲ. ਜੀਤ ਵਾਲੀਆ)-ਅੱਜ ਬੱਚਤ ਭਵਨ ਅੰਮ੍ਰਿਤਸਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ: ਰੁਪਿੰਦਰਪਾਲ ਸਿੰਘ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਧੇ ਚੁਣੇ ਗਏ ਮੈਂਬਰਾਂ ਸਮੇਤ ਜ਼ਿਲ੍ਹੇ ਦੀਆਂ ਪੰਚਾਇਤ ਸਮੀਤੀਆਂ ਦੇ ਚੇਅਰਮੈਨਾਂ ਦੀ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਪ੍ਰੀਜਾਇਡਿੰਗ ਅਫ਼ਸਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉਪ…

 

 

ਅੰਮ੍ਰਿਤਸਰ, 14 ਮਈ ( ਕੇ.ਐਲ. ਜੀਤ ਵਾਲੀਆ)-ਅੱਜ ਬੱਚਤ ਭਵਨ ਅੰਮ੍ਰਿਤਸਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ: ਰੁਪਿੰਦਰਪਾਲ ਸਿੰਘ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਧੇ ਚੁਣੇ ਗਏ ਮੈਂਬਰਾਂ ਸਮੇਤ ਜ਼ਿਲ੍ਹੇ ਦੀਆਂ ਪੰਚਾਇਤ ਸਮੀਤੀਆਂ ਦੇ ਚੇਅਰਮੈਨਾਂ ਦੀ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਪ੍ਰੀਜਾਇਡਿੰਗ ਅਫ਼ਸਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਸਬੰਧੀ ਚੋਣ ਕਰਵਾਈ ਗਈ। ਇਸ ਚੋਣ ਵਿੱਚ ਸਰਬਸੰਮਤੀ ਨਾਲ ਸ. ਸਰਬਜੀਤ ਸਿੰਘ ਸਾਬਾ ਬੱਲ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੁਣਿਆ ਗਿਆ ਜਦਕਿ ਸ੍ਰੀਮਤੀ ਰਾਜਵਿੰਦਰ ਕੌਰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਪਰਸਨ ਚੁਣੇ ਗਏ।

 

ਇਸ ਮੌਕੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਸ: ਸਰਬਜੀਤ ਸਿੰਘ ਸਾਬਾ ਬੱਲ ਅਤੇ ਉਪ ਚੇਅਰਪਰਸਨ ਸ੍ਰੀਮਤੀ ਰਾਜਵਿੰਦਰ ਕੌਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਵਲੋਂ ਉਨ੍ਹਾਂ ਉੱਪਰ ਜੋ ਭਰੋਸਾ ਦਰਸਾਇਆ ਗਿਆ ਹੈ, ਉਹ ਉਸ `ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨਾਂ ਇਕ ਸੁਰ ਵਿੱਚ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਜ਼ਿਲ੍ਹੇ ਦੇ ਪਿੰਡਾਂ ਦਾ ਵਿਕਾਸ ਕਰਨਾ ਹੈ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਜੋ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਹੋਰ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਜ਼ਿਲ੍ਹੇ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।

 

ਇਸ ਮੌਕੇ ਬਲਾਕ ਸੰਮਤੀ ਵੇਰਕਾ ਦੀ ਚੇਅਰਪਰਸਨ ਮੈਡਮ ਨਵਨੀਤ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ: ਸਤਨਾਮ ਸਿੰਘ, ਸ: ਮਨਜੀਤ ਸਿੰਘ, ਸ: ਜਸਬੀਰ ਸਿੰਘ, ਸ: ਬਲਜੀਤ ਸਿੰਘ, ਸ: ਲਖਵਿੰਦਰ ਸਿੰਘ , ਮੈਡਮ ਪ੍ਰਿਯੰਕਾ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਕਮਲੇਸ਼ ਰਾਣੀ, ਅਤੇ ਇਸ ਤੋਂ ਇਲਾਵਾ ਪੰਚਾਇਤ ਸੰਮਤੀਆਂ ਹਰਸ਼ਾ ਛੀਨਾ ਦੇ ਚੇਅਰਮੈਨ ਸ: ਕਰਮਜੀਤ ਸਿੰਘ, ਚੋਗਾਵਾਂ ਦੇ ਚੇਅਰਮੈਨ ਮੈਡਮ ਭਜਨ ਕੌਰ, ਅਟਾਰੀ ਦੇ ਚੇਅਰਮੈਨ ਸ੍ਰੀਮਤੀ ਮੁਖਵਿੰਦਰ ਕੌਰ, ਮਜੀਠਾ ਦੇ ਚੇਅਰਮੈਨ ਸ: ਯਾਦਵਿੰਦਰ ਸਿੰਘ, ਸ: ਹੁਸਨਪ੍ਰੀਤ ਸਿੰਘ ਸਿਆਲਕਾ, ਰਈਆ ਪੰਚਾਇਤ ਸੰਮਤੀ ਦੇ ਚੇਅਰਮੈਨ ਸ: ਹਰਭਜਨ ਸਿੰਘ, ਅਜਨਾਲਾ ਦੇ ਚੇਅਰਮੈਨ ਸ੍ਰੀਮਤੀ ਮਵਿੰਦਰ ਕੌਰ, ਜੰਡਿਆਲਾ ਪੰਚਾਇਤ ਸੰਮਤੀ ਦੇ ਚੇਅਰਮੈਨ ਸ: ਅਮਰੀਕ ਸਿੰਘ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports