ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸ਼੍ਰੀ ਰਾਮ ਸੁਸਾਇਟੀ ਵੱਲੋਂ ਐਡਵੋਕੇਟ ਮੰਗਤ ਰਾਮ ਸਿੱਲੀ ਦੀ ਅਗਵਾਈ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਨੂੰ ਕੀਤਾ ਸਨਮਾਨਿਤ 

  ਅੰਮ੍ਰਿਤਸਰ,30 ਅਪ੍ਰੈਲ (ਕੇ.ਐਲ.ਜੀਤ ਵਾਲੀਆ)-ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਪ੍ਰਧਾਨ ਸ੍ਰੀ ਮੰਗਤ ਰਾਮ ਸਿਲ੍ਹੀ ਵਕੀਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸੁਸਾਇਟੀ ਦੇ ਆਹੁਦੇਦਾਰ ਤੇ ਅੰਮ੍ਰਿਤਸਰ ਸ਼ਹਿਰ ਦੇ ਇਲਾਕੇ ਪਿੰਡ ਸੁਲਤਾਨਵਿੰਡ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ। ਮੀਟਿੰਗ ਵਿੱਚ ਪਿੰਡ ਸੁਲਤਾਨ ਵਿੰਡ ਦੇ ਬਹੁਤ ਜ਼ਰੂਰੀ ਮੁੱਖ ਮੁੱਦਿਆਂ…

 

ਅੰਮ੍ਰਿਤਸਰ,30 ਅਪ੍ਰੈਲ (ਕੇ.ਐਲ.ਜੀਤ ਵਾਲੀਆ)-ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਪ੍ਰਧਾਨ ਸ੍ਰੀ ਮੰਗਤ ਰਾਮ ਸਿਲ੍ਹੀ ਵਕੀਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸੁਸਾਇਟੀ ਦੇ ਆਹੁਦੇਦਾਰ ਤੇ ਅੰਮ੍ਰਿਤਸਰ ਸ਼ਹਿਰ ਦੇ ਇਲਾਕੇ ਪਿੰਡ ਸੁਲਤਾਨਵਿੰਡ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ। ਮੀਟਿੰਗ ਵਿੱਚ ਪਿੰਡ ਸੁਲਤਾਨ ਵਿੰਡ ਦੇ ਬਹੁਤ ਜ਼ਰੂਰੀ ਮੁੱਖ ਮੁੱਦਿਆਂ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ।

ਸ਼੍ਰੀ ਸਿਲ੍ਹੀ ਨੇ ਕਿਹਾ ਕਿ ਇਸ ਮੌਕੇ ਪਿੰਡ ਸੁਲਤਾਨ ਵਿੰਡ ਦੇ ਮੁੱਦਿਆਂ ਦੇ ਸੰਬੰਧ ਵਿੱਚ ਹੀ ਸ਼੍ਰੀ ਜਗਸੀਰ ਸਿੰਘ ਤਹਿਸੀਲਦਾਰ ਤਹਿਸੀਲ ਅੰਮ੍ਰਿਤਸਰ ਵਨ ਨਾਲ ਸਾਰਿਆਂ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਬਹੁਤ ਖੁਸ਼ਨੁਮਾ ਮਾਹੌਲ ਵਿੱਚ ਸੰਪੂਰਨ ਹੋਈ। ਸਾਰਿਆਂ ਵੱਲੋਂ ਪਿੰਡ ਸੁਲਤਾਨ ਵਿੰਡ ਦੇ ਲੋਕਾਂ ਦੇ ਅਤਿ ਜ਼ਰੂਰੀ ਕੰਮ ਸ਼੍ਰੀ ਜਗਸੀਰ ਸਿੰਘ ਜੀ ਨੂੰ ਦੱਸੇ ਗਏ। ਉਹਨਾਂ ਨੇ ਸਰਕਾਰ ਦੇ ਨਿਯਮਾਂ ਅਨੁਸਾਰ ਉਸ ਵਕਤ ਹੀ ਕਰ ਦਿੱਤੇ। ਸਾਰਿਆ ਨੇ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ।

ਇਸ ਮੌਕੇ ਤਹਿਸੀਲਦਾਰ ਜਗਸੀਰ ਸਿੰਘ ਨੇ ਕਿਹਾ ਕਿ ਤਹਿਸੀਲ ਅੰਮ੍ਰਿਤਸਰ ਦਾ ਕੋਈ ਵੀ ਨਾਗਰਿਕ ਮੇਰੇ ਕੋਲ ਡਿਊਟੀ ਸਮੇਂ ਮੇਰੇ ਦਫ਼ਤਰ ਵਿੱਚ ਆਪਣੇ ਲੋੜੀਂਦੇ ਕੰਮਾਂ ਲਈ ਆ ਕੇ ਆਪਣੇ ਕੰਮ ਕਰਵਾ ਸਕਦਾ ਹੈ। ਮੈ ਹਰੇਕ ਨਾਗਰਿਕ ਦਾ ਹਰ ਕਿਸਮ ਦਾ ਕੰਮ ਕਰਨ ਲਈ ਵਚਨਬੱਧ ਹਾਂ। ਮੇਰੇ ਦਫ਼ਤਰ ਵਿੱਚ ਮੇਰੇ ਤੇ ਮੇਰੇ ਸਟਾਫ ਵਲੋ ਹਰੇਕ ਨਾਗਰਿਕ ਲਈ ਸਾਰੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾਂਦੇ ਹਨ। ਸਾਰਿਆਂ ਨੂੰ ਭਵਿੱਖ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਵਕੀਲ ਤੇ ਨਾਲ ਆਏ ਸਾਰੇ ਪ੍ਰਮੁੱਖ ਵਿਅਕਤੀਆਂ ਵਲੋ ਜਗਸੀਰ ਸਿੰਘ ਤਹਿਸੀਲਦਾਰ ਨੂੰ ਸਨਮਾਨਿਤ ਗਿਆ। ਇਸ ਮੌਕੇ ਹਰਿਤ ਕੁਮਾਰ ਸਿਲ੍ਹੀ ਵਕੀਲ, ਰੋਹਿਤ ਕੁਮਾਰ ਸਿਲ੍ਹੀ ਵਕੀਲ, ਬਾਬਾ ਗੁਰਮੁੱਖ ਸਿੰਘ, ਰਾਕੇਸ਼ ਕੁਮਾਰ, ਦੀਪਕ ਬਹਿਲ ,ਬਾਬਾ ਜਗਤਾਰ ਸਿੰਘ, ਅਮਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਕਸ਼ਮੀਰ ਸਿੰਘ ਮਕਬੂਲ ਪੁਰਾ, ਗੁਰਪ੍ਰੀਤ ਸਿੰਘ ਗੋਲਡੀ, ਧਰਮਿੰਦਰ ਸਿੰਘ, ਬਾਬਾ ਸੁਖਜਿੰਦਰ ਸਿੰਘ,ਅਮਰਦੀਪ ਸਿੰਘ ਮਿੰਟੂ, ਬਾਬਾ ਮਨਜਿੰਦਰ ਸਿੰਘ, ਡਾ.ਜੋਗਿੰਦਰ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਪਰਮਜੀਤ ਸਿੰਘ, ਰਾਜਬੀਰ ਸਿੰਘ, ਬੰਟੀ ਕੁਮਾਰ, ਸ਼ਿਵਮ ਸ਼ਰਮਾਂ, ਅਜੀਤ ਸਿੰਘ, ਸਤਨਾਮ ਸਿੰਘ ਫ਼ੌਜੀ, ਗੁਰਪ੍ਰੀਤ ਕੌਰ, ਜਗਤਾਰ ਸਿੰਘ ਹਾਜ਼ਿਰ ਸਨ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports