ਮਜੀਠਾ ਇਲਾਕੇ ਵਿਚ ਪਹਿਲੀ ਕਰਵਾਈ, ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ: ਐਸ.ਐਸ.ਪੀ ਸੁਹੇਲਮੀਰ
ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ)-ਅਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਮੁੱਖ ਕਸਬਾ ਮਜੀਠਾ ਵਿਖੇ ਨਸ਼ਾ ਤਸਕਰਾਂ ਨਾਲ ਜੁੜੀ ਇੱਕ ਗੈਰ-ਕਾਨੂੰਨੀ ਉਸਾਰੀ ਉੱਤੇ ਸਰਕਾਰੀ ਬੁਲਡੋਜ਼ਰ ਚੱਲਿਆ। ਨਗਰ ਕੌਂਸਲ ਮਜੀਠਾ, ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਥਿਤ ਤੌਰ ਤੇ ਇੱਕ ਅਣ ਅਧਿਕਾਰਤ ਬਿਲਡਿੰਗ ਨੂੰ ਢਾਹ ਦਿੱਤਾ ਗਿਆ। ਇਸ ਡਿਮੋਲਿਸ਼ਨ ਕਾਰਵਾਈ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐੱਸ.ਐੱਸ.ਪੀ. ਸੁਹੇਲਮੀਰ ਖੁਦ ਮੌਕੇ ਤੇ ਪਹੁੰਚੇ ਜਿਨਾਂ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਬੰਧਿਤ ਮਾਮਲੇ ਸਬੰਧੀਂ ਨਗਰ ਕੌਂਸਲ ਵੱਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਏ.ਡੀ.ਸੀ. ਦਫ਼ਤਰ ਰਾਹੀਂ ਪੁਲਿਸ ਮਦਦ ਮੰਗੀ ਗਈ ਸੀ। ਆਖਰਕਾਰ ਅੱਜ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਇਹ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ।
ਐੱਸ.ਐੱਸ.ਪੀ. ਸੁਹੇਲਮੀਰ ਨੇ ਗੱਲਬਾਤ ਵਿਚ ਕਿਹਾ ਕਿ ਇਹ ਪ੍ਰਾਪਰਟੀ ਸੁੱਚਾ ਸਿੰਘ ਦੇ ਬੇਟਿਆ ਸੁਨੀਲ ਅਤੇ ਕਰਨ ਦੀ ਹੈ। ਸੁਨੀਲ ਉੱਤੇ ਹਰਿਆਣਾ ਵਿਚ ਯੂ.ਏ.ਪੀ.ਏ ਤਹਿਤ ਮਾਮਲਾ ਦਰਜ ਹੈ ਅਤੇ ਉਹ ਉੱਥੇ ਜੇਲ੍ਹ ਵਿਚ ਹੀ ਬੰਦ ਹੈ। ਜਦਕਿ ਉਸ ਦੇ ਭਰਾ ਕਰਨ ਉੱਤੇ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੁੱਲ ਪੰਜ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਉਨਾਂ ਇਸ ਕਾਰਵਾਈ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਦਾ ਹਿੱਸਾ ਦੱਸਿਆ ਗਿਆ।ਐੱਸ.ਐੱਸ.ਪੀ. ਨੇ ਇਹ ਵੀ ਸਪੱਸ਼ਟ ਕੀਤਾ ਕਿ ਮਜੀਠਾ ਇਲਾਕੇ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ ਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ। ਇਸ ਦੌਰਾਨ ਸਾਰੀ ਕਾਰਵਾਈ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੋਕੇ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਇੰਦਰਜੀਤ ਸਿੰਘ, ਡੀ.ਐੱਸ.ਪੀ. ਮਜੀਠਾ ਕਮਲਮੀਤ ਸਿੰਘ, ਐੱਸ.ਐਚ.ਓ. ਕਰਮਪਾਲ ਸਿੰਘ ਰੰਧਾਵਾ, ਏਐਸਆਈ ਹਰਜਿੰਦਰ ਸਿੰਘ, ਏਐਸਆਈ ਮੇਜਰ ਸਿੰਘ, ਰੀਡਰ ਡੀਐਸਪੀ ਮਜੀਠਾ ਰਾਜ ਕੁਮਾਰ, ਡਿਊਟੀ ਮਜਿਸਟਰੇਟ ਗੁਰਪ੍ਰੀਤ ਸਿੰਘ, ਜੇ.ਈ ਬਿਜਲੀ ਬੋਰਡ ਮਜੀਠਾ ਨਵਜੀਤ ਸਿੰਘ, ਐਸ.ਡੀ.ਓ ਸਥਾਨਕ ਸਰਕਾਰਾਂ ਗਗਨਦੀਪ ਸਿੰਘ, ਸੁਪਰਡੈਂਟ ਨਗਰ ਕੌਂਸਲ ਰਜੇਸ਼ ਕੁਮਾਰ, ਸਬ ਇੰਸਪੈਕਟਰ ਹਰਪ੍ਰੀਤ ਕੌਰ , ਬਿਕਰਮਜੀਤ ਸਿੰਘ ਜਲਾਲਪੁਰ ਆਦਿ ਹਾਜ਼ਰ ਸਨ।
















