ਅੰਮ੍ਰਿਤਸਰ, 3 ਸਤੰਬਰ (ਫੁੱਲਜੀਤ ਸਿੰਘ ਵਰਪਾਲ/ਪਰਵੀਨ ਪੰਡਿਤ) ਹੜ ਪ੍ਰਭਾਵਿਤ ਇਲਾਕੇ ਵਿੱਚ ਜਰੂਰਤ ਮੰਦਾਂ ਦੀ ਸੇਵਾ ਦੇ ਲਈ ਲਗਾਤਾਰ ਸੇਵਾ ਵਿੱਚ ਲੱਗੀ ਅਕਾਲ ਸੇਵਾ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੇਪਾਲ ਤੇ ਚਿੱਤਰ ਕੁੱਟ ਦੇ ਵੱਖ ਵੱਖ ਇਲਾਕਿਆਂ ਵਿੱਚ ਜਰੂਰਤਮੰਦਾਂ ਦੀ ਸੇਵਾ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ ਗੱਲਬਾਤ ਕਰਦੇ ਹੋਏ ਅਕਾਲ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜਰੂਰਤ ਵੇਲੇ ਕਿਸੇ ਦੇ ਕੰਮ ਆ ਜਾਣਾ ਇਹੀ ਇਨਸਾਨੀਅਤ ਹੈ ਤੇ ਸੱਚੀ ਸੇਵਾ ਹੈ ਉਹਨਾਂ ਕਿਹਾ ਕਿ ਜਿੰਨੇ ਜੋਗੇ ਵੀ ਹਾਂ ਅਸੀਂ ਇਸ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੀ ਸੇਵਾ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਵੱਖ-ਵੱਖ ਜਗਹਾ ਤੇ ਜਰੂਰਤ ਬੰਦਾ ਦੀ ਸੇਵਾ ਵਿੱਚ ਲੱਗੀਆਂ ਨੇ ਚਿੱਤਰਕਟ ਵਿੱਚ ਵੀ ਸਾਡੀ ਟੀਮ ਸੇਵਾ ਵਿੱਚ ਲੱਗੀ ਹੈ ਤੇ ਉਥੇ ਵੀ ਜਰੂਰਤਮੰਦਾਂ ਦੀ ਸੇਵਾ ਵਿੱਚ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਤੇ ਉਹਨਾਂ ਦੇ ਸਾਥੀ ਲਗਾਤਾਰ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਨੇ ਉਹਨਾਂ ਕਿਹਾ ਕਿ ਸਾਡਾ ਹਰ ਕਿਸੇ ਦਾ ਫਰਜ਼ ਬਣਦਾ ਹੈ ਕੀ ਇਸ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਚਟਾਨ ਵਾਂਗ ਖੜੇ ਹੋਈਏ ।
















