ਅੰਮ੍ਰਿਤਸਰ , 26 ਜੁਲਾਈ( ਕੇ.ਐਲ. ਜੀਤ ਵਾਲੀਆ )- ਵਿਸ਼ਵ ਵਿਰਾਸਤ ਦੀ ਅਕਾਦਮੀ (ਯੂ.ਐੱਸ. ਏ., ਭਾਰਤ,ਯੂਕੇ, ਜਰਮਨ, ਦੁਬਈ, ਕੈਨੇਡਾ) ਦੇ ਕੌਮੀ ਸਰਪ੍ਰਸਤ ਸਰਦਾਰਨੀ ਜਾਗੀਰ ਕੌਰ ਮੀਰਾਕੋਟ ਵੱਲੋਂ ‘ਸਾਂਝਾ ਸਾਵਣ, ਸਾਂਝਾ ਵਿਹੜਾ: ਵਿਹੜਾ ਮਾਂ ਦਾ’ ਮਾਟੋ ਅਧੀਨ ਤੀਆਂ ਦਾ ਸੱਭਿਆਚਾਰਕ ਮੇਲਾ ਅਮੀਰਾ ਫਾਰਮ, ਅੰਮ੍ਰਿਤਸਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰਨੀ ਜਾਗੀਰ ਕੌਰ ਮੀਰਾਕੋਟ ਨੇ ਸ਼ਿਰਕਤ ਕੀਤੀ, ਜਦੋਂ ਕਿ ਮਹਿਮਾਨ-ਏ-ਖ਼ਾਸ ਦੇ ਰੂਪ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮਿਸਜ਼ ਅੰਧਲੀਬ ਔਜਲਾ ਜੀ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮ੍ਰਿਤਸਰ ਡਾਕਟਰ ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਨੇ ਇਸ ਮੇਲੇ ਦੀ ਪ੍ਰਧਾਨਗੀ ਕੀਤੀ। ਸਮਾਜ ਸੇਵੀ ਸੁਖਜਿੰਦਰ ਸਿੰਘ ਸੁੱਖ ਔਜਲਾ, ਓਂਕਾਰ ਸਿੰਘ ਹੁੰਦਲ, ਦਮਨ ਸਰਾਏ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਸ੍ਰ. ਸਤਬੀਰ ਸਿੰਘ ਪ੍ਰਸਿੱਧ ਸਮਾਜ ਸੇਵਕ ਤੇ ਵਿਸ਼ਵ ਪੰਜਾਬੀ ਸਭਾ ਭਾਰਤ ਦੇ ਕੌਮੀ ਪ੍ਰਧਾਨ, ਡਾ. ਰਾਜਬੀਰ ਕੌਰ ਬੀਰ ਗਰੇਵਾਲ, ਡਾਇਰੈਕਟਰ ਡਾ. ਨਵਦੀਪ ਸ਼ਰਮਾ ਉਚੇਚੇ ਰੂਪ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਗਮ ਵਿੱਚ ਹਾਜ਼ਰ ਹੋਏ, ਜਦੋਂ ਕਿ ਹਰਜੋਤ ਕੌਰ ਔਜਲਾ, ਸਰਬਜੋਤ ਬੋਪਾਰਾਏ , ਅਮਨ ਕੋਹਰੀ ਮੈਡਮ ਮੋਨਿਕਾ , ਸਵਰਨਿਮ ਖੁਰਾਨਾ, ਸਮਾਜ ਸੇਵੀ ਬਲਵਿੰਦਰ ਕੌਰ ਪੰਡੋਰੀ (ਯੂ.ਐੱਸ.ਏ. ਵਰਚੂਅਲੀ), ਭੁਪਿੰਦਰ ਸਿੰਘ ਸੰਧੂ, ਡਾਕਟਰ ਭੁਪਿੰਦਰ ਸਿੰਘ ਭਕਨਾ, ਡਾਕਟਰ ਆਂਚਲ ਅਰੋੜਾ, ਡਾਕਟਰ ਨਿਧੀ ਠਾਕੁਰ, ਨਿਰਮਲ ਕੌਰ ਕੋਟਲਾ, ਡਾ.ਜਸਵਿੰਦਰ ਕੌਰ ਅਤੇ ਕੇਂਦਰੀ ਲੇਖਕ ਸਭਾ ਤੋਂ ਦੀਪ ਦਵਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਗੈਸਟ ਆਫ਼ ਆਨਰ ਵਜੋਂ ਪਹੁੰਚੇ। ਆਪਣੀ ਵਿਰਾਸਤੀ ਤੇ ਅਮੀਰ ਸੱਭਿਆਚਾਰਕ ਗਾਇਕੀ ਕਰਕੇ ਪੰਜਾਬੀ ਵਿਸ਼ਵ ਦੀ ਨਾਮੀ ਗਾਇਕਾ ਡੌਲੀ ਸਿੰਘ (ਬੱਤੀਆਂ ਬੁਝਾਈ ਰੱਖਦੀ, ਮਾਹੀ ਵੇ), ਗਲੋਰੀ ਬਾਵਾ ਅਤੇ ਔਜਲਾ ਬਰਦਰ (ਨਿੱਮੀ-ਨਿੱਮੀ ਤਾਰਿਆਂ ਦੀ ਲੋਅ, ਰੰਗਲੀ ਮਧਾਣੀ) ਨੇ ਇਸ ਮੇਲੇ ਵਿੱਚ ਸੱਭਿਆਚਾਰਕ ਸਾਂਝ ਦਾ ਖੂਬ ਰੰਗ ਬੰਨ੍ਹਿਆ ਕਿ ਸਾਰੇ ਦਰਸ਼ਕ ਤੇ ਸਰੋਤੇ ਖ਼ੁਸ਼ੀ ਵਿੱਚ ਨੱਚਦੇ ਨਜ਼ਰ ਆਏ। ਇਸ ਮੌਕੇ ਨਾਮਵਰ ਪੰਜਾਬੀ ਗਾਇਕ ਹਰਜੀਤ ਲਾਡਲਾ, ਪਰਵਿੰਦਰ ਮੂਧਲ,ਪ੍ਰਿੰਸ ਅਠਵਾਲ, ਸੂਫ਼ੀ ਗਾਇਕਾ ਰਾਜ ਜੰਨਤ, ਸਟੇਟ ਤੇ ਨੈਸ਼ਨਲ ਅਵਾਰਡੀ ਗਾਇਕਾ ਸਿਸਟਰ ਜਸਪ੍ਰੀਤ ਕੌਰ ਤੇ ਮਨਪ੍ਰੀਤ ਕੌਰ, ਢੋਲਕ ਕਲਾਕਾਰ ਬਲਜੀਤ ਕੌਰ, ਸੁਸ਼ੀਲ ਕੁਮਾਰ, ਸੰਗੀਤ ਸੰਨੀ, ਗਾਇਕ ਮਿਰਜ਼ਾ ਤੇ ਬੀਰ ਔਲਖ ਨੇ ਸ਼ਿੱਦਤ ਨਾਲ ਮੇਲੇ ਵਿੱਚ ਸੈਂਕੜੇ ਲੋਕਾਂ ਦਾ ਮਨੋਰੰਜਨ ਕਰਕੇ ਤੀਆਂ ਦਾ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਪ੍ਰਸਿੱਧ ਪੰਜਾਬੀ ਗਾਇਕਾ ਡੌਲੀ ਸਿੰਘ ਨੂੰ ‘ਪਦਮ ਭੂਸ਼ਣ ਗੁਰਮੀਤ ਬਾਵਾ ਯਾਦਗਾਰੀ ਐਵਾਰਡ-੨’ (11000 ਦੀ ਨਕਦ ਰਾਸ਼ੀ ਸਮੇਤ), ਲੋਕ ਗਾਇਕਾ ਗਲੋਰੀ ਬਾਵਾ ਨੂੰ ‘ਪੰਜਾਬ ਦੀ ਮਾਣਮੱਤੀ ਧੀ ਐਵਾਰਡ’ (5100 ਨਕਦ ਰਾਸ਼ੀ) ਅਤੇ ਔਜਲਾ ਬ੍ਰਦਰ ਨੂੰ ‘ਯਮਲਾ ਜੱਟ ਪੁਰਸਕਾਰ’ ਪ੍ਰਦਾਨ ਕੀਤਾ ਗਿਆ।ਮੌਕੇ ‘ਤੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਪ੍ਰਧਾਨਗੀ ਮੰਡਲ ਅਤੇ 150 ਦੇ ਕਰੀਬ ਪਹੁੰਚੀਆਂ ਨਾਮੀ ਹਸਤੀਆਂ ਨੂੰ ਸਨਮਾਨ ਫੁਲਕਾਰੀ, ਸਨਮਾਨ-ਚਿੰਨ੍ਹ ਅਤੇ ਪ੍ਰਸੰਸਾ ਪੱਤਰਾਂ/ਭਾਗੀਦਾਰੀ ਪੱਤਰਾਂ ਨਾਲ ਸਨਮਾਨਿਤ ਕਰਕੇ ਉਹਨਾਂ ਨੂੰ ਹੋਰ ਉਸਾਰੂ ਕਾਰਜਾਂ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਐਸ. ਵਾਲੀਆ ਮੁੱਖ ਸੰਪਾਦਕ ਪੰਜਾਬ ਮੀਡੀਆ ਟਾਈਮਜ਼ ਅਖਬਾਰ ਅਤੇ ਨਿਊਜ਼ ਚੈਨਲ,ਡਾ. ਸਰਵਣ ਸਿੰਘ ਵਿਦਵਾਨ ਆਲੋਚਕ, ਡਾਕਟਰ ਰੁਪਿੰਦਰ ਸਿੰਘ ਸੰਧੂ, ਡਾਕਟਰ ਗੁਰਵੰਤ ਸਿੰਘ, ਮਹਿਕਪ੍ਰੀਤ ਸਿੰਘ, ਕੀਰਤਪ੍ਰਤਾਪ ਸਿੰਘ ਪੰਨੂ,ਹਰਦਰਸ਼ਨ ਸਿੰਘ ਕਮਲ ,ਸੋਨੂੰ ਸੁਲਤਾਨ. ਨਿਸ਼ਾਨ ਸਿੰਘ, ਡਾਕਟਰ ਨਿਰਮ ਜੋਸਨ, ਡਾਕਟਰ ਗਗਨ ,ਮਨਦੀਪ ਬੋਪਾਰਾਏ, ਆਕਾਸ਼ ਡਾਕਟਰ ਰੀਵਾ ਦਰਿਆ, ਡਾਕਟਰ ਰਵਿੰਦਰ ਕੌਰ, ਗੁਲਾਲ ਔਜਲਾ, ਆਸਮੀਨ ਕੋਹਰੀ ਕੁਲਵਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਕੌਰ ਪੰਧੇਰ, ਸਤਨਾਮ ਕੌਰ ਧੁੰਨਾ, ਲਵਲੀ ਪੌਡਕਸ਼ਨ, ਦਲਜੀਤ ਸੋਨਾ ਨਾਟਕ ਨਿਰਦੇਸ਼ਕ, ਸਤਿੰਦਰਜੀਤ ਕੌਰ ਅਧਿਆਪਕਾ, ਬਲਜੀਤ ਕੌਰ, ਬਲਜਿੰਦਰ ਮਾਂਗਟ, ਜਸਵਿੰਦਰ ਸੋਹਲ, ਸਮਾਜ ਸੇਵੀ ਜਤਿੰਦਰ ਕੌਰ , ਗੁਰਜੀਤ ਕੌਰ ਪੰਜਾਬੀ ਅਧਿਆਪਕਾ, ਪ੍ਰਿੰਸੀਪਲ ਗੁਰਜੀਤ ਕੌਰ ਅਜਨਾਲਾ, ਪ੍ਰਿੰਸੀਪਲ ਹਰਜਿੰਦਰ ਕੌਰ ਕੰਗ, ਜਤਿੰਦਰ ਕੌਰ ਵਾਈਸ ਪ੍ਰਿੰਸੀਪਲ, ਅੰਕਿਤਾ ਪੁੰਜ ਕਮੇਡੀਅਨ, ਮਲਕਪ੍ਰੀਤ ਕੌਰ, ਮਨਪ੍ਰੀਤ ਭਿੱਟੇਵੱਢ,ਸਰਤਾਜ ਸੰਧੂ, ਹਰਜਿੰਦਰ ਸਿੰਘ ਗਰੇਵਾਲ, ਲਾਲੀ ਹੈਪੀ ਮੀਰਾਕੋਟ ਬਰਦਰ, ਹਰਮਨ ਬੀਰ ਸਿੰਘ, ਜਤਿੰਦਰ ਕੌਰ ਆਸਟਰੇਲੀਆ, ਪ੍ਰਿੰਸੀਪਲ ਗੁਰਜੀਤ ਕੌਰ ਅਜਨਾਲਾ,ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਬਲਦੇਵ ਸਿੰਘ ਬਾਜਵਾ, ਰਵਿੰਦਰ ਕੌਰ ਸਟੇਟ ਅਵਾਰਡੀ, ਅਰਮਨ ਕੌਰ ਨਾਰਲੀ,ਸਮਾਜ ਸੇਵੀ ਗੁਰਜੀਤ ਕੌਰ ਪੰਜਾਬੀ ਮਿਸਟਰ, ਜਸਬੀਰ ਸਿੰਘ ਝਬਾਲ, ਪੰਜਾਬੀ ਵਿਭਾਗ ਦੀ ਮੁਖੀ ਡਾਕਟਰ ਰਾਣੀ, ਰਾਜਵਿੰਦਰ ਕੌਰ, ਸਰਬਜੋਤ ਕੌਰ ਬੂਆ ਨੰਗਲੀ, ਮੈਡਮ ਰਿਪੀ, ਗੁਰਵੇਲ ਕੁਹਾਲਵੀ ਜਨਰਲ ਸਕੱਤਰ ਮੰਚ, ਅਤਰ ਸਿੰਘ ਤਰਸਿੱਕਾ, ਜਸਵਿੰਦਰ ਸਿੰਘ ਸੰਧੂ ਮੁੱਖ ਸੰਪਾਦਕ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ,ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ, ਧਰਵਿੰਦਰ ਔਲਖ ,ਅਵਤਾਰ ਸਿੰਘਗੋਇੰਦਵਾਲੀ , ਨਾਨਕ ਚੰਦ ਵਸ਼ਿਸ਼ਟ ਅਸ਼ੋਕ ਟਾਂਡੀ ਜਸਵਿੰਦਰ ਸਿੰਘ ਤਰਨ ਤਾਰਨ, ਬਲਬੀਰ ਸਿੰਘ ਬੇਲੀ , ਡਾਕਟਰ ਇੰਦਰਾ ਵਿਰਕ ,ਮੈਡਮ ਜੋਬਨਜੀਤ ਕੌਰ, ਅਮਨਦੀਪ ਕੌਰ ਰੁਪਿੰਦਰ ਕੌਰ ਸਿਮਰਨ ਕੌਰ ਨਵਦੀਪ ਕੌਰ, ਰੁਪਿੰਦਰ ਕੌਰ ਸੰਧੂ, ਚਰਨਜੀਤ ਕੌਰ, ਗੁਰਸ਼ਰਨਜੀਤ ਔਲਖ, ਅੰਗਰੇਜ ਸਿੰਘ ,ਮਨਦੀਪ ਬਲ, ਰੁਪਿੰਦਰ ਮਾਹਲ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਕਨਵੀਨਰ ਡਾ.ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਬਾਖੂਬੀ ਨਿਭਾਈ ਗਈ।
















