ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਤੀਸਰਾ ਰਣਵੀਰ ਕਲਾਸਿਕ ਆਲ ਇੰਡੀਆ ਰਾਅ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ

  ਖੇਡ ਮੁਕਾਬਲਿਆ ਨਾਲ ਨੌਜਵਾਨ ਪੀੜੀ ਨੂੰ ਵਧੀਆ ਸੇਧ ਮਿਲਦੀ ਹੈ -ਜਸਕੀਰਤ ਸੁਲਤਾਨਵਿੰਡ ਅੰਮ੍ਰਿਤਸਰ 1 ਜੂਨ( ਕੇ.ਐਲ.ਜੀਤ ਵਾਲੀਆ, ਫੁਲਜੀਤ ਵਰਪਾਲ )- ਤੀਸਰਾ ‘ਰਣਵੀਰ ਕਲਾਸਿਕ ਆਲ ਇੰਡੀਆ ਰਾਅ ਬੈਂਚ ਪ੍ਰੈਸ ਚੈਂਪੀਅਨਸ਼ਿਪ’ ਮੁਕਾਬਲੇ ਸਟਰੋਂਗ ਮੈਨ ਆਫ ਇੰਡੀਆ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਤੇ ਉਨ੍ਹਾਂ ਦੇ ਸਹਯੋਗੀਆਂ ਵੱਲੋਂ ਕਰਵਾਇਆ ਗਿਆ। 49 ਵੱਖ-ਵੱਖ ਟੀਮਾਂ ਨੇ ਭਾਗ ਲਿਆ ਤੇ ਜੇਤੂ ਟੀਮਾਂ…

 

ਖੇਡ ਮੁਕਾਬਲਿਆ ਨਾਲ ਨੌਜਵਾਨ ਪੀੜੀ ਨੂੰ ਵਧੀਆ ਸੇਧ ਮਿਲਦੀ ਹੈ -ਜਸਕੀਰਤ ਸੁਲਤਾਨਵਿੰਡ

ਅੰਮ੍ਰਿਤਸਰ 1 ਜੂਨ( ਕੇ.ਐਲ.ਜੀਤ ਵਾਲੀਆ, ਫੁਲਜੀਤ ਵਰਪਾਲ )-

ਤੀਸਰਾ ‘ਰਣਵੀਰ ਕਲਾਸਿਕ ਆਲ ਇੰਡੀਆ ਰਾਅ ਬੈਂਚ ਪ੍ਰੈਸ ਚੈਂਪੀਅਨਸ਼ਿਪ’ ਮੁਕਾਬਲੇ ਸਟਰੋਂਗ ਮੈਨ ਆਫ ਇੰਡੀਆ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਤੇ ਉਨ੍ਹਾਂ ਦੇ ਸਹਯੋਗੀਆਂ ਵੱਲੋਂ ਕਰਵਾਇਆ ਗਿਆ। 49 ਵੱਖ-ਵੱਖ ਟੀਮਾਂ ਨੇ ਭਾਗ ਲਿਆ ਤੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਜੀਵਨਜੋਤ ਕੌਰ, ਪੰਜਾਬ ਯੂਥ ਫੋਰਮ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਠੇਕੇਦਾਰ, ਤੇਜਵੀਰ ਸਿੰਘ ਰਾਣਾ ਰੋਕ, ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਕੌਂਸਲਰ ਵਿਕਾਾਸ ਸੋਨੀ, ਪ੍ਰਧਾਨ ਏਸ਼ੀਆ ਐਂਡ ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਇੰਡੀਆ ਜਗਪ੍ਰੀਤ ਸਿੰਘ ਕੈਪਟਨ, ਹਰਜਿੰਦਰ ਸਿੰਘ ਰਾਜਾ, ਸਮਾਜ ਸੇਵੀ ਜਸਪ੍ਰੀਤ ਸਿੰਘ, ਏਸੀਪੀ ਕਰਾਈਮ ਹਰਮਿੰਦਰ ਸਿੰਘ ਸੰਧੂ, ਚੇਅਰਮੈਨ ਸਰਬੱਤ ਦਾ ਭਲਾ ਸੰਸਥਾ ਸੁਖਰਾਜ ਸਿੰਘ ਸੋਹਲ, ਭਾਜਪਾ ਸੀਨੀਅਰ ਗੁਰਪ੍ਰਤਾਪ ਸਿੰਘ ਟਿੱਕਾ, ਮੀਰੀ ਪੀਰੀ ਸਪੋਰਟਸ ਕਲੱਬ ਦੇ ਚੇਅਰਮੈਨ ਸਮਾਜ ਸੇਵੀ ਜਰਮਨਜੀਤ ਸਿੰਘ ਬਾਠ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੀਏ ਜਸਮੀਤ ਸਿੰਘ ਸੋਢੀ, ਪ੍ਰਕਾਸ਼ ਸਿੰਘ ਏਪੀ ਵਾਲੇ, ਅਰਜਿੰਦਰ ਸਿੰਘ ਲਾਡੀ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੈਰੀ ਮਲੇਰ ਕੋਟਲਾ, ਈਐਮਸੀ ਹਸਪਤਾਲ ਦੇ ਐੱਮਡੀ ਪਵਨ ਅਰੋੜਾ, ਐੱਸਐੱਚਓ ਬੀ ਡਵੀਜਨ ਬਲਜਿੰਦਰ ਸਿੰਘ ਔਲਖ, ਗਾਇਕ ਦੀਪ ਬੱਬਰ, ਸੁਖਰਾਜ ਸਿੰਘ ਸੋਹਲ, ਲਖਵਿੰਦਰ ਸਿੰਘ ਅਰਸ਼ੀ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਪਰੋਕਤ ਆਗੂਆਂ ਤੇ ਸਮਾਜ ਸੇਵਕਾਂ ਨੇ ਸਟਰੋਂਗਮੈਨ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਤੀਸਰਾ ਰਣਵੀਰ ਕਲਾਸਿਕ ਆਲ ਇੰਡੀਆ ਰਾਅ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਕਾਰਜ ਕਰਵਾਉਣ ਨਾਲ ਨੌਜਵਾਨ ਪੀੜੀ ਨੂੰ ਸੇਧ ਮਿਲਦੀ ਹੈ ਇਹੋ ਜਿਹੇ ਉਪਰਾਲਿਆਂ ਵਿਚ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਭਵਿੱਖ ਵਿਚ ਨੌਜਵਾਨ ਪੀੜੀ ਨਸ਼ਿਆਂ ਤੋਂ ਮੁਕਤ ਹੋ ਸਕੇ। ਪ੍ਰਧਾਨ ਏਸ਼ੀਆ ਐਂਡ ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਇੰਡੀਆ ਜਗਪ੍ਰੀਤ ਸਿੰਘ ਕੈਪਟਨ ਨੇ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਕੀਤੇ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਫੈਡਰੇਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੰਨਾ ਲੜਕੇ ਤੇ ਲੜਕੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ ਹੈ, ਜਿੱਤ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ਵਿਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਉਹ ਸ਼ਮਸ਼ੇਰ ਸਿੰਘ ਸ਼ੇਰਾ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਕਰਵਾਏ ਗਏ ਮੁਕਾਬਲਿਆਂ ਵਿਚ ਪੰਜਾਬ ਤੇ ਵੱਖ-ਵੱਖ ਜਿਿਲ੍ਹਆਂ ਤੇ ਦੇਸ਼ ਦੇ ਵਿੱਚੋਂ ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਇੱਥੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਜਿਸ ਵਿਚ ਵਿਕਲਾਂਗ ਲੜਕਿਆਂ ਨੇ ਵੀ ਭਾਗ ਲਿਆ। ਉਨ੍ਹਾਂ ਕਿਹਾ ਕਿ ਨੌਜਵਾਨ ਸਖਤ ਮਿਹਨਤ ਕਰਕੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਦੇਸ਼ ਵਿਦੇਸ਼ ਵਿਚ ਟੂਰਨਾਮੈਂਟ ਮੁਕਾਬਲੇ ਵਿਚ ਭਾਗ ਲੈਂਦੇ ਹਨ ਤੇ ਜਿੱਤ ਵੀ ਪ੍ਰਾਪਤ ਕਰਦੇ ਹਨ ਤੇ ਪੰਜਾਬ ਦੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਖੇਡ ਯੋਗਤਾ ਦੇ ਅਨੁਸਾਰ ਰੁਜਗਾਰ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਤੇ ਕਿਸੇ ’ਤੇ ਨਿਰਭਰ ਨਾ ਹੋ ਸਕਣ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports