ਅੰਮ੍ਰਿਤਸਰ, 1 ਜੂਨ (ਫੁੱਲਜੀਤ ਸਿੰਘ ਵਰਪਾਲ) ਪੰਜਾਬ ਪ੍ਰਦੇਸ਼ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਉੱਤਰੀ ਦੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਪੱਪੂ ਵੱਲੋਂ ਕੌਂਸਲਰ ਜਸਵਿੰਦਰ ਸ਼ੇਰਗਿੱਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦਾ ਵਾਈਸ ਚੇਅਰਮੈਨ ਥਾਪਿਆ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ ਪੱਪੂ ਅਤੇ ਉਨ੍ਹਾਂ ਦੀ ਟੀਮ ਨੇ ਮੂੰਹ ਮਿੱਠਾ ਕਰਵਾ ਕੇ ਕੌਂਸਲਰ ਜਸਵਿੰਦਰ ਸ਼ੇਰਗਿੱਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ । ਇਸ ਮੌਕੇ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ ਕੌਂਸਲਰ ਜਸਵਿੰਦਰ ਸ਼ੇਰਗਿੱਲ ਹਮੇਸ਼ਾ ਤੋਂ ਹੀ ਪਾਰਟੀ ਦੇ ਸਮਰਪਿਤ, ਈਮਾਨਦਾਰ ਅਤੇ ਮਿਹਨਤੀ ਵਰਕਰ ਰਹੇ ਹਨ। ਯੂਥ ਕਾਂਗਰਸ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਹਰ ਪੱਧਰ ‘ਤੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਹੈ । ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਲੰਬੀ ਸੇਵਾ, ਮਿਹਨਤ ਅਤੇ ਵਫ਼ਾਦਾਰੀ ਦਾ ਸਨਮਾਨ ਹੈ। ਅਸ਼ਵਨੀ ਕੁਮਾਰ ਪੱਪੂ ਨੇ ਅੱਗੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾਣਾ ਪਾਰਟੀ ਲਈ ਮਜ਼ਬੂਤੀ ਦਾ ਸੰਕੇਤ ਹੈ ਅਤੇ ਇਸ ਨਾਲ ਵਰਕਰਾਂ ਦਾ ਮਨੋਬਲ ਵੀ ਵਧਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕੌਂਸਲਰ ਜਸਵਿੰਦਰ ਸ਼ੇਰਗਿੱਲ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਜਨਤਾ ਅਤੇ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ। ਇਸ ਮੌਕੇ ਤੇ ਬੁਲਾਰੀਆ ਸਾਹਿਬ ਦੇ ਪਰਿਵਾਰ ਮੈਂਬਰ ਬੀਰਦਵਿੰਦਰ ਸਿੰਘ ਸ਼ਾਹ, ਪਾਲ ਸਿੰਘ, ਰਾਜਬੀਰ ਸਿੰਘ ਢਿੱਲੋ, ਗੱਬਰ ਸਿੰਘ, ਸ਼ਿੰਦਰਪਾਲ ਸਿੰਘ, ਅਤੇ ਹੋਰ ਮੌਜੂਦ ਸਨ ।
















