ਅੰਮ੍ਰਿਤਸਰ, 10 ਸਤੰਬਰ (ਫੁੱਲਜੀਤ ਸਿੰਘ ਵਰਪਾਲ)- ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਟੀਮ ਨੇ ਅੱਜ ਸਥਾਨਕ ਗੁਰਦੁਆਰਾ ਸਿਧਾਣਾ ਸਾਹਿਬ ਵਿਖੇ ਮੀਟਿੰਗ ਕੀਤੀ।
ਪੰਜਾਬ ਭਰ ਤੋਂ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਚੋਣਵੇਂ ਨੁਮਾਇਦੀਆ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਰਦਿਆ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਅਕਾਲ ਜਥੇਬੰਦੀ ਸਾਲ 2018 ਤੋਂ ਹਰ ਸਾਲ ਲਗਾਤਾਰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਉਦੀ ਹੈ ਅਤੇ ਉਹਨਾਂ ਦੱਸਿਆ ਕਿ ਇਸ ਵਾਰ ਵੀ ਮਿਤੀ 24 ਸਤੰਬਰ ਤੋਂ 30 ਸਤੰਬਰ ਤੱਕ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਬਹੁਤ ਹੀ ਉਤਸ਼ਾਹ ਨਾਲ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।
ਸੂਬਾ ਪ੍ਰਧਾਨ ਗੁਰਮੀਤ ਸਿੰਘ ਸੂਬਾ ਸਰਪ੍ਰਸਤ ਜਗਜੀਤ ਸਿੰਘ ਸੱਗੂ ਅਤੇ ਮੁੱਖ ਬੁਲਾਰੇ ਰਾਮ ਸਿੰਘ ਧੀਮਾਨ ਨੇ ਆਪਣੇ ਕੀਮਤੀ ਵਿਚਾਰ ਸੂਬਾ ਟੀਮ ਨਾਲ ਸਾਂਝੇ ਕੀਤੇ। ਸਮੁੱਚੀ ਸੂਬਾ ਟੀਮ ਵੱਲੋਂ ਗੁਰਦੁਆਰਾ ਸਿਧਾਣਾ ਸਾਹਿਬ ਦੇ ਮੁੱਖੀ ਬਾਬਾ ਸੁਖਦੇਵ ਸਿੰਘ ਦਾ ਕੈਨੇਡਾ ਤੋਂ ਵਾਪਸ ਪਰਤਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਰਾਮਗੜ੍ਹੀਆ ਅਕਾਲ ਜਥੇਬੰਦੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਧੰਨਦੇਵ ਸਿੰਘ ਹੁੰਝਣ ਵੱਲੋਂ ਪਹੁੰਚਣ ਵਾਲੇ ਸਮੂਹ ਆਗੂ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਗੁਰਵਿੰਦਰ ਸਿੰਘ ਮਠਾੜੂ, ਧਰਮਜੀਤ ਸਿੰਘ ਧਰਮਾ, ਜਰਨੈਲ ਸਿੰਘ ਸੱਗੂ, ਮੁਕੰਦ ਸਿੰਘ ਰਾਮਗੜ੍ਹੀਆ, ਜਰਨੈਲ ਸਿੰਘ ਮਠਾੜੂ, ਬਾਬਾ ਬੁੱਧ ਸਿੰਘ, ਮੰਗਲ ਸਿੰਘ ਰੁਪਾਲ, ਸੁਖਵਿੰਦਰ ਸਿੰਘ ਬੂਟਾ, ਅਮਨਿੰਦਰ ਸਿੰਘ ਵਿਰਦੀ, ਦਰਸ਼ਨ ਸਿੰਘ ਮਠਾੜੂ, ਜਗਤਾਰ ਸਿੰਘ ਬਾਹੀਆ, ਜਸਪ੍ਰੀਤ ਸਿੰਘ ਸੱਗੂ, ਸੁਖਪਾਲ ਸਿੰਘ ਅਲੀਸ਼ੇਰ, ਖੁਸ਼ਵਿੰਦਰ ਸਿੰਘ ਦਿੳਸੀ, ਬਲਜੀਤ ਸਿੰਘ ਬਾਂਸਲ, ਹਰਚੰਦ ਸਿੰਘ ਗਹੀਰ, ਰਾਜਿੰਦਰ ਸਿੰਘ ਮੀਨ, ਮਨਜੀਤ ਸਿੰਘ, ਹਰਨੂਰ ਮਠਾੜੂ ਆਦਿ ਹਾਜ਼ਰ ਸਨ।
ਪੰਜਾਬ ਦੇ ਹਰ ਜ਼ਿਲੇ ਅੰਦਰ ਮਨਾਵਾਂਗੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ :- ਰਾਮਗੜ੍ਹੀਆ
ਅੰਮ੍ਰਿਤਸਰ, 10 ਸਤੰਬਰ (ਫੁੱਲਜੀਤ ਸਿੰਘ ਵਰਪਾਲ)- ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਟੀਮ ਨੇ ਅੱਜ ਸਥਾਨਕ ਗੁਰਦੁਆਰਾ ਸਿਧਾਣਾ ਸਾਹਿਬ ਵਿਖੇ ਮੀਟਿੰਗ ਕੀਤੀ। ਪੰਜਾਬ ਭਰ ਤੋਂ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਚੋਣਵੇਂ ਨੁਮਾਇਦੀਆ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਰਦਿਆ ਕਿਹਾ…

Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












