ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਹਰਵਿੰਦਰ ਸੰਧੂ, ਅਰਵਿੰਦਰ ਭੱਟੀ ਅਤੇ ਐਡਵੋਕੇਟ ਅੜੀ ਨੇ ‘ਡਾਂਸ ਕਾ ਤੂਫਾਨ’ ਦੇ ਪੋਸਟਰ ਕੀਤੇ ਰਿਲੀਜ਼ , ਉੱਘੇ ਕਲਾਕਾਰ ਰਾਜਪਾਲ ਸੁਲਤਾਨ ਦੀ ਅਗਵਾਈ ਹੇਠ 19 ਸਤੰਬਰ ਨੂੰ ਵਿਰਸਾ ਵਿਹਾਰ ਵਿਖੇ ਹੋਵੇਗਾ ਰੰਗਾਰੰਗ ਸਮਾਗਮ

ਅੰਮ੍ਰਿਤਸਰ, 9 ਸਤੰਬਰ (ਕੇ. ਐਲ. ਜੀਤ ਵਾਲੀਆ) – ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਅਤੇ ਲਿਟਲ ਲਾਇਨ ਪੰਜਾਬੀ ਡਾਂਸ ਅਕੈਡਮੀ ਵੱਲੋਂ ਉੱਘੇ ਕਲਾਕਾਰ ਰਾਜਪਾਲ ਸੁਲਤਾਨ ਦੀ ਅਗਵਾਈ ਹੇਠ 19 ਸਤੰਬਰ ਨੂੰ ਵਿਰਸਾ ਵਿਹਾਰ, ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸੱਭਿਆਚਾਰਕ ਅਤੇ ਮਨੋਰੰਜਨਕ ਸਮਾਗਮ ‘ਡਾਂਸ ਕਾ ਤੂਫਾਨ’ ਦਾ ਪੋਸਟਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ…

ਅੰਮ੍ਰਿਤਸਰ, 9 ਸਤੰਬਰ (ਕੇ. ਐਲ. ਜੀਤ ਵਾਲੀਆ) – ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਅਤੇ ਲਿਟਲ ਲਾਇਨ ਪੰਜਾਬੀ ਡਾਂਸ ਅਕੈਡਮੀ ਵੱਲੋਂ ਉੱਘੇ ਕਲਾਕਾਰ ਰਾਜਪਾਲ ਸੁਲਤਾਨ ਦੀ ਅਗਵਾਈ ਹੇਠ 19 ਸਤੰਬਰ ਨੂੰ ਵਿਰਸਾ ਵਿਹਾਰ, ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸੱਭਿਆਚਾਰਕ ਅਤੇ ਮਨੋਰੰਜਨਕ ਸਮਾਗਮ ‘ਡਾਂਸ ਕਾ ਤੂਫਾਨ’ ਦਾ ਪੋਸਟਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਕਮਾਂਡੈਂਟ ਹਰਵਿੰਦਰ ਸਿੰਘ ਸੰਧੂ, ਉੱਘੇ ਫਿਲਮੀ ਕਲਾਕਾਰ ਅਰਵਿੰਦਰ ਭੱਟੀ ਅਤੇ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਾਬਕਾ ਸੈਕਟਰੀ ਐਡਵੋਕੇਟ ਇੰਦਰਜੀਤ ਸਿੰਘ ਅੜੀ ਵੱਲੋਂ ਜਾਰੀ ਕੀਤੇ ਗਏ ।
ਇਸ ਮੌਕੇ ਪੰਜਾਬ ਮੀਡੀਆ ਟਾਈਮਜ਼ ਅਖਬਾਰ ਅਤੇ ਵੈਬ ਚੈਨਲ ਦੇ ਮੁੱਖ ਸੰਪਾਦਕ ਕੇ. ਐਲ. ਜੀਤ ਵਾਲੀਆ, ਉੱਘੇ ਸਮਾਜ ਸੇਵਕ ਰੁਪਿੰਦਰ ਲਾਡਾ, ਉੱਘੇ ਸਮਾਜ ਸੇਵਕ ਤਾਨੀਸ਼ ਅਰੋੜਾ ਮਿੱਠੂ ਡੇਅਰੀ, ਸਨੀ ਸ਼ਰਮਾ ਛੇਹਰਟਾ, ਐਡਵੋਕੇਟ ਸੰਦੀਪ ਕਪੂਰ, ਐਡਵੋਕੇਟ ਜਗਜੀਤ ਸਿੰਘ ਪਨੇਸਰ,ਐਡਵੋਕੇਟ ਰਵਿੰਦਰ ਸਿੰਘ ਮਾਹਲ,ਐਡਵੋਕੇਟ ਅਰਸ਼ਜੀਤ ਸਿੰਘ ਸੋਢੀ ਸਮੇਤ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਪੋਸਟਰ ਜਾਰੀ ਕਰਦਿਆਂ ਹਰਵਿੰਦਰ ਸਿੰਘ ਸੰਧੂ ਨੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਦੀ ਕਲਾ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਅਥਾਹ ਪ੍ਰਤਿਭਾ ਮੌਜੂਦ ਹੈ ਅਤੇ ਲੋੜ ਸਿਰਫ਼ ਉਨ੍ਹਾਂ ਨੂੰ ਇੱਕ ਢੁੱਕਵਾਂ ਮੰਚ ਅਤੇ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਡਾਂਸ ਕਾ ਤੂਫਾਨ’ ਸਮਾਗਮ ਅੰਮ੍ਰਿਤਸਰ ਦੇ ਸੱਭਿਆਚਾਰਕ ਖੇਤਰ ਵਿੱਚ ਇੱਕ ਯਾਦਗਾਰ ਅਤੇ ਸਫਲ ਪ੍ਰੋਗਰਾਮ ਸਾਬਤ ਹੋਵੇਗਾ।ਇਸ ਮੌਕੇ ਫਿਲਮੀ ਕਲਾਕਾਰ ਐਡਵੋਕੇਟ ਅਰਵਿੰਦਰ ਭੱਟੀ ਅਤੇ ਐਡਵੋਕੇਟ ਇੰਦਰਜੀਤ ਸਿੰਘ ਅੜੀ ਨੇ ਰਾਜਪਾਲ ਸੁਲਤਾਨ ਅਤੇ ਉਨ੍ਹਾਂ ਦੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਡਾਂਸ ਕਾ ਤੂਫਾਨ’ ਵਰਗੇ ਪ੍ਰੋਗਰਾਮ ਅੰਮ੍ਰਿਤਸਰ ਦੇ ਸੱਭਿਆਚਾਰਕ ਅਤੇ ਮਨੋਰੰਜਨਕ ਮਾਹੌਲ ਨੂੰ ਹੋਰ ਰੌਣਕਮਈ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ।

ਉੱਘੇ ਕਲਾਕਾਰ ਰਾਜਪਾਲ ਸੁਲਤਾਨ ਨੇ ਇਸ ਮੌਕੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡਾਂਸ ਕਾ ਤੂਫਾਨ’ ਸਿਰਫ਼ ਇੱਕ ਡਾਂਸ ਪ੍ਰੋਗਰਾਮ ਹੀ ਨਹੀਂ, ਸਗੋਂ ਨੌਜਵਾਨ ਅਤੇ ਬੱਚੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਕਲਾ ਅਤੇ ਸੱਭਿਆਚਾਰ ਨਾਲ ਭਰਪੂਰ ਹੈ ਅਤੇ ਇੱਥੋਂ ਦੇ ਨੌਜਵਾਨਾਂ ਵਿੱਚ ਬੇਹੱਦ ਪ੍ਰਤਿਭਾ ਹੈ। ਅਜਿਹੇ ਸਮਾਗਮਾਂ ਰਾਹੀਂ ਉਨ੍ਹਾਂ ਦੀ ਕਲਾ ਨੂੰ ਇੱਕ ਨਵੀਂ ਪਛਾਣ ਅਤੇ ਉਡਾਣ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਵਿਰਸਾ ਵਿਹਾਰ ਵਿਖੇ ਹੋਣ ਵਾਲੇ ਇਸ ਰੰਗਾਰੰਗ ਸਮਾਗਮ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਪ੍ਰਤਿਭਾਸ਼ਾਲੀ ਡਾਂਸਰ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ, ਆਧੁਨਿਕ ਨ੍ਰਿਤ ਕਲਾ ਅਤੇ ਮਨੋਰੰਜਨ ਦਾ ਸੁੰਦਰ ਸੁਮੇਲ ਵੇਖਣ ਨੂੰ ਮਿਲੇਗਾ। ਸਮਾਗਮ ਨੂੰ ਸਫਲ ਅਤੇ ਯਾਦਗਾਰ ਬਣਾਉਣ ਲਈ ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਅਤੇ ਲਿਟਲ ਲਾਇਨ ਪੰਜਾਬੀ ਡਾਂਸ ਅਕੈਡਮੀ ਦੀ ਟੀਮ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਰੁਪਿੰਦਰ ਲਾਡਾ, ਤਾਨੀਸ਼ ਅਰੋੜਾ ਅਤੇ ਸਨੀ ਸ਼ਰਮਾ ਛੇਹਰਟਾ ਨੇ ਵੀ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੀ ਪਛਾਣ ਬਣਾਉਣ ਦਾ ਮੌਕਾ ਦੇਵੇਗਾ, ਸਗੋਂ ਦਰਸ਼ਕਾਂ ਲਈ ਵੀ ਮਨੋਰੰਜਨ ਨਾਲ ਭਰਪੂਰ ਇੱਕ ਯਾਦਗਾਰ ਸ਼ਾਮ ਸਾਬਤ ਹੋਵੇਗਾ।

ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਅਤੇ ਖਾਸ ਕਰਕੇ ਕਲਾ ਤੇ ਨ੍ਰਿਤ ਨਾਲ ਜੁੜੇ ਨੌਜਵਾਨਾਂ ਨੂੰ 19 ਸਤੰਬਰ ਨੂੰ ਵਿਰਸਾ ਵਿਹਾਰ, ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ‘ਡਾਂਸ ਕਾ ਤੂਫਾਨ’ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports