ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਭ ਨੂੰ ਹਸਾਉਣ ਵਾਲੇ ਮਿਸਟਰ ਭਾਟੀਆ ਨੇ ਬੇਟੇ ਕੁਵਰਦੀਪ ਸਿੰਘ ਨਾਲ ਮਿਲ ਕੇ ਕੀਤੀ ਭਗਵਾਨ ਸ੍ਰੀ ਕ੍ਰਿਸ਼ਨ ਦੀ ਉਸਤਤ

  “ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ” ਰਾਹੀਂ ਦਿੱਤਾ ਭਾਈਚਾਰੇ ਅਤੇ ਇਨਸਾਨੀਅਤ ਦਾ ਸੰਦੇਸ਼ ਅੰਮ੍ਰਿਤਸਰ, 4ਸਤੰਬਰ (ਕੇ. ਐੱਲ. ਜੀਤ ਵਾਲੀਆ)- ਮਨੋਰੰਜਨ ਜਗਤ ਵਿੱਚ ਆਪਣੀਆਂ ਹਾਸੇ-ਮਜ਼ਾਕ ਨਾਲ ਭਰਪੂਰ ਵੀਡੀਓਜ਼ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਖਾਸ ਪਛਾਣ ਬਣਾਉਣ ਵਾਲੇ ਅਤੇ ਸੋਸ਼ਲ ਮੀਡੀਆ ’ਤੇ ਚਰਚਿਤ ਮਿਸਟਰ ਭਾਟੀਆ ਨੇ ਇਸ ਵਾਰ ਆਪਣੇ ਬੇਟੇ ਕੁਵਰਦੀਪ ਸਿੰਘ ਨਾਲ ਮਿਲ…

 

“ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ” ਰਾਹੀਂ ਦਿੱਤਾ ਭਾਈਚਾਰੇ ਅਤੇ ਇਨਸਾਨੀਅਤ ਦਾ ਸੰਦੇਸ਼

ਅੰਮ੍ਰਿਤਸਰ, 4ਸਤੰਬਰ (ਕੇ. ਐੱਲ. ਜੀਤ ਵਾਲੀਆ)- ਮਨੋਰੰਜਨ ਜਗਤ ਵਿੱਚ ਆਪਣੀਆਂ ਹਾਸੇ-ਮਜ਼ਾਕ ਨਾਲ ਭਰਪੂਰ ਵੀਡੀਓਜ਼ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਖਾਸ ਪਛਾਣ ਬਣਾਉਣ ਵਾਲੇ ਅਤੇ ਸੋਸ਼ਲ ਮੀਡੀਆ ’ਤੇ ਚਰਚਿਤ ਮਿਸਟਰ ਭਾਟੀਆ ਨੇ ਇਸ ਵਾਰ ਆਪਣੇ ਬੇਟੇ ਕੁਵਰਦੀਪ ਸਿੰਘ ਨਾਲ ਮਿਲ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਉਸਤਤ ਕਰਦਿਆਂ ਇੱਕ ਖੂਬਸੂਰਤ ਧਾਰਮਿਕ ਪੇਸ਼ਕਾਰੀ ਕੀਤੀ ਹੈ।

ਕੁਵਰਦੀਪ ਸਿੰਘ ਪਹਿਲਾਂ ਹੀ ਤਿੰਨ ਧਾਰਮਿਕ ਗੀਤ ਸਰੋਤਿਆਂ ਦੇ ਸਨਮੁੱਖ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਉਸਤਤ ਵਿੱਚ ਗਾਇਆ ਗਿਆ ਗੀਤ “ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ” ਬੇਹੱਦ ਸੁਰੀਲੇ ਅਤੇ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਪੇਸ਼ਕਾਰੀ ਵਿੱਚ ਮਿਸਟਰ ਭਾਟੀਆ ਨੇ ਵੀ ਆਪਣੇ ਬੇਟੇ ਦਾ ਸਾਥ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਮਿਸਟਰ ਭਾਟੀਆ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਅਤੇ ਉਸ ਤੱਕ ਪਹੁੰਚਣ ਦੇ ਰਸਤੇ ਭਾਵੇਂ ਵੱਖ-ਵੱਖ ਹੋ ਸਕਦੇ ਹਨ, ਪਰ ਮੰਜ਼ਿਲ ਇੱਕੋ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਧਰਮ ਦੇ ਨਾਲ-ਨਾਲ ਇਨਸਾਨੀਅਤ ਸਭ ਤੋਂ ਵੱਡੀ ਗੱਲ ਹੈ ਅਤੇ ਹਰ ਧਰਮ ਸਾਨੂੰ ਪਿਆਰ, ਸਤਿਕਾਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ।

ਮਿਸਟਰ ਭਾਟੀਆ ਨੇ ਭਗਵਾਨ ਸ੍ਰੀ ਕ੍ਰਿਸ਼ਨ ਪ੍ਰਤੀ ਆਪਣੀ ਖਾਸ ਸ਼ਰਧਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਉਨ੍ਹਾਂ ਲਈ ਦੋਸਤੀ ਦੀ ਇੱਕ ਮਹਾਨ ਮਿਸਾਲ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਸੱਚੇ ਦੋਸਤ ਮਿਲਣੇ ਬਹੁਤ ਔਖੇ ਹਨ, ਕਿਉਂਕਿ ਅਕਸਰ ਇਨਸਾਨ ਕੋਲ ਪੈਸਾ ਅਤੇ ਸ਼ੋਹਰਤ ਆਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਦੋਸਤਾਂ ਅਤੇ ਸਾਥੀਆਂ ਨੂੰ ਭੁੱਲ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਵੱਡੀਆਂ ਉਪਲਬਧੀਆਂ ਅਤੇ ਰਾਜ-ਪਾਟ ਹਾਸਲ ਕਰਨ ਦੇ ਬਾਵਜੂਦ ਆਪਣੇ ਗਰੀਬ ਦੋਸਤ ਸੁਦਾਮਾ ਨੂੰ ਨਹੀਂ ਭੁਲਾਇਆ। ਇਹੀ ਗੱਲ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਅਨੁਸਾਰ, ਸ੍ਰੀ ਕ੍ਰਿਸ਼ਨ ਦੀ ਸੁਦਾਮਾ ਨਾਲ ਦੋਸਤੀ ਅੱਜ ਦੇ ਸਮਾਜ ਲਈ ਇੱਕ ਵੱਡੀ ਪ੍ਰੇਰਣਾ ਹੈ ਕਿ ਇਨਸਾਨ ਨੂੰ ਆਪਣੀ ਤਰੱਕੀ ਦੇ ਬਾਵਜੂਦ ਆਪਣੇ ਪੁਰਾਣੇ ਰਿਸ਼ਤਿਆਂ, ਦੋਸਤਾਂ ਅਤੇ ਸਾਥੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

ਮਿਸਟਰ ਭਾਟੀਆ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਕੁਵਰਦੀਪ ਸਿੰਘ ਦੀ ਇਹ ਧਾਰਮਿਕ ਪੇਸ਼ਕਾਰੀ ਸਿਰਫ਼ ਇੱਕ ਗੀਤ ਨਾ ਰਹੇ, ਬਲਕਿ ਲੋਕਾਂ ਤੱਕ ਪਿਆਰ, ਇਨਸਾਨੀਅਤ, ਦੋਸਤੀ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਵੀ ਪਹੁੰਚੇ।

ਉਨ੍ਹਾਂ ਕਿਹਾ ਕਿ ਕਲਾ ਦਾ ਮਕਸਦ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ, ਸਗੋਂ ਚੰਗਾ ਸੰਦੇਸ਼ ਸਮਾਜ ਤੱਕ ਪਹੁੰਚਾਉਣਾ ਵੀ ਹੈ। ਇਸੇ ਸੋਚ ਨਾਲ ਕੁਵਰਦੀਪ ਸਿੰਘ ਵੱਲੋਂ ਧਾਰਮਿਕ ਗੀਤਾਂ ਰਾਹੀਂ ਆਪਣੀ ਗਾਇਕੀ ਦਾ ਸਫ਼ਰ ਜਾਰੀ ਰੱਖਿਆ ਜਾ ਰਿਹਾ ਹੈ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports