ਅੰਮ੍ਰਿਤਸਰ, 9 ਮਈ (ਕੇ.ਐਲ. ਜੀਤ ਵਾਲੀਆ) – ਹਜ਼ਰਤ ਬਾਬਾ ਜਾਹਰਾ ਪੀਰ ਦਰਗਾਹ ਅੰਮ੍ਰਿਤਸਰ ਦੇ ਖਾਦਿਮ ਨਰਿੰਦਰ ਕੁਮਾਰ ਟੀਨੂੰ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਰਾਜਾ ਸਾਂਸੀ ਦੇ ਨਵ ਨਿਯੁਕਤ ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ (ਡੀ.ਐਸ.ਪੀ)ਕਪਿਲ ਕੋਸ਼ਲ ਦਾ ਅਹੁਦਾ ਸੰਭਾਲਣ ਮੌਕੇ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਨਵ ਨਿਰਮਾਣ ਸੋਸਾਇਟੀ ਦੇ ਚੇਅਰਮੈਨ ਅਰੁਣ ਮਹਾਜਨ, ਭਾਰਤੀ ਵਾਲਮੀਕੀ ਆਦਿ ਧਰਮ ਸਮਾਜ (ਭਾਵਾਧਸ) ਰਜਿ. ਦੇ ਪੰਜਾਬ ਪ੍ਰਧਾਨ ਰਾਜੇਸ਼ ਰਾਜਾ, ਨਵ ਨਿਰਮਾਣ ਸੋਸਾਇਟੀ ਦੇ ਕਾਰਜਕਾਰੀ ਪ੍ਰਧਾਨ ਮਨੀਸ਼ ਧੀਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਸਵਾਗਤ ਸਮਾਰੋਹ ਦੌਰਾਨ ਨਰਿੰਦਰ ਕੁਮਾਰ ਟੀਨੂੰ ਨੇ ਡੀ.ਐਸ.ਪੀ ਕਪਿਲ ਕੋਸ਼ਲ ਨਾਲ ਇਲਾਕੇ ਵਿੱਚ ਵੱਧ ਰਹੇ ਨਸ਼ੇ ਅਤੇ ਅਪਰਾਧ ਦੇ ਮਾਮਲਿਆਂ ‘ਤੇ ਚਰਚਾ ਕਰਦਿਆਂ ਇਨ੍ਹਾਂ ‘ਤੇ ਰੋਕ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ।
ਡੀ.ਐਸ.ਪੀ ਕਪਿਲ ਕੋਸ਼ਲ ਨੇ ਆਪਣੀ ਨਵੀਂ ਨਿਯੁਕਤੀ ਮੌਕੇ ਵਧਾਈ ਦੇਣ ਪਹੁੰਚੇ ਪ੍ਰਤੀਨਿਧੀ ਮੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਹੀ ਅਤੇ ਸਮੇਂ ਸਿਰ ਇਨਸਾਫ਼ ਦੇਣਾ ਹੀ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਅਪਰਾਧ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਸਖ਼ਤ ਕਦਮ ਚੁੱਕੇ ਜਾਣਗੇ।
















