ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦੀ ਕਾਰਜਕਾਰਨੀ ਦੀ ਬੈਠਕ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਵਿੱਚ ਆਯੋਜਿਤ

  22 ਜੁਲਾਈ ਦੀ ਮੀਟਿੰਗ ਵਿੱਚ ਠੋਸ ਹੱਲ ਨਾ ਨਿਕਲਿਆ ਤਾਂ ਮੰਡਲ ਸੰਘਰਸ਼ ਲਈ ਹੋਵੇਗਾ ਮਜ਼ਬੂਰ ਅੰਮ੍ਰਿਤਸਰ, 14 ਜੁਲਾਈ (ਕੇ.ਐਲ. ਜੀਤ ਵਾਲੀਆ) – ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਅੰਮ੍ਰਿਤਸਰ ਯੂਨਿਟ ਦੀ ਕਾਰਜਕਾਰਨੀ ਦੀ ਇੱਕ ਅਹਿਮ ਬੈਠਕ ਯੂਨਿਟ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਮੰਡਲ ਦਫ਼ਤਰ, ਕਟੜਾ ਸ਼ੇਰ ਸਿੰਘ ਵਿਖੇ ਹੋਈ। ਬੈਠਕ ਦੌਰਾਨ ਵਪਾਰੀਆਂ ਨਾਲ ਸਬੰਧਤ…

 

22 ਜੁਲਾਈ ਦੀ ਮੀਟਿੰਗ ਵਿੱਚ ਠੋਸ ਹੱਲ ਨਾ ਨਿਕਲਿਆ ਤਾਂ ਮੰਡਲ ਸੰਘਰਸ਼ ਲਈ ਹੋਵੇਗਾ ਮਜ਼ਬੂਰ
ਅੰਮ੍ਰਿਤਸਰ, 14 ਜੁਲਾਈ (ਕੇ.ਐਲ. ਜੀਤ ਵਾਲੀਆ) – ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਅੰਮ੍ਰਿਤਸਰ ਯੂਨਿਟ ਦੀ ਕਾਰਜਕਾਰਨੀ ਦੀ ਇੱਕ ਅਹਿਮ ਬੈਠਕ ਯੂਨਿਟ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਮੰਡਲ ਦਫ਼ਤਰ, ਕਟੜਾ ਸ਼ੇਰ ਸਿੰਘ ਵਿਖੇ ਹੋਈ। ਬੈਠਕ ਦੌਰਾਨ ਵਪਾਰੀਆਂ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੋਂ ਇਨ੍ਹਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ।

ਬੈਠਕ ਵਿੱਚ ਹਾਜ਼ਰ ਮੈਂਬਰਾਂ ਨੇ ਇੱਕਸੁਰ ਹੋ ਕੇ ਜੀਐਸਟੀ ਵਿਭਾਗ ਦੀ ਕਾਰਜ ਪ੍ਰਣਾਲੀ, ਵਪਾਰੀਆਂ ‘ਤੇ ਵੱਧ ਟੈਕਸ ਦਾ ਬੋਝ ਅਤੇ ਵੱਖ-ਵੱਖ ਵਪਾਰਕ ਅਦਾਰਿਆਂ ਵਿੱਚ ਕੀਤੀ ਜਾ ਰਹੀ ਚੈਕਿੰਗ ਮੁਹਿੰਮ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ‘ਤੇ ਵਾਧੂ ਟੈਕਸ ਜਮ੍ਹਾਂ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਵਪਾਰੀਆਂ ਵਿੱਚ ਰੋਸ ਵਧ ਰਿਹਾ ਹੈ।

ਵਪਾਰ ਮੰਡਲ ਨੇ ਆਨਲਾਈਨ ਵਿਕਰੀ ‘ਤੇ ਪ੍ਰਭਾਵਸ਼ਾਲੀ ਨਿਯਮ ਨਾ ਹੋਣ ਦਾ ਮੁੱਦਾ ਵੀ ਉਠਾਇਆ। ਮੈਂਬਰਾਂ ਦਾ ਕਹਿਣਾ ਸੀ ਕਿ ਬੇਨਿਯਮ ਆਨਲਾਈਨ ਕਾਰੋਬਾਰ ਕਾਰਨ ਰਵਾਇਤੀ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਵੀ ਕਰੋੜਾਂ ਰੁਪਏ ਦੇ ਰਾਜਸਵ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਬੈਠਕ ਵਿੱਚ ਜਾਣਕਾਰੀ ਦਿੱਤੀ ਗਈ ਕਿ 22 ਜੁਲਾਈ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੀਆਂ 52 ਐਸੋਸੀਏਸ਼ਨਾਂ ਦੇ ਨੁਮਾਇੰਦੇ ਜੀਐਸਟੀ ਵਿਭਾਗ ਦੇ ਈਟੀਸੀ, ਏਈਟੀਸੀ-1 ਅਤੇ ਏਈਟੀਸੀ-2 ਨਾਲ ਮੀਟਿੰਗ ਕਰਨਗੇ। ਜੇਕਰ ਇਸ ਮੀਟਿੰਗ ਵਿੱਚ ਵੀ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਅਗਲੀ ਮੀਟਿੰਗ ਕਰਕੇ ਸੰਘਰਸ਼, ਪ੍ਰਦਰਸ਼ਨ ਅਤੇ ਧਰਨੇ ਸਬੰਧੀ ਰਣਨੀਤੀ ਤੈਅ ਕਰੇਗਾ।

ਮੀਟਿੰਗ ਦੌਰਾਨ ਮਜੀਠ ਮੰਡੀ ਐਸੋਸੀਏਸ਼ਨ ਨਾਲ ਜੁੜੇ ਵਿਵਾਦ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਸਬੰਧੀ ਕਾਰਜਕਾਰਨੀ ਮੈਂਬਰ ਬੀ.ਕੇ. ਬਜਾਜ ਅਤੇ ਅਨੀਲ ਮਹਿਰਾ ਨਾਲ ਵੀ ਗੱਲਬਾਤ ਕੀਤੀ ਗਈ। ਵਪਾਰ ਮੰਡਲ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਮਜੀਠ ਮੰਡੀ ਦਾ ਵਿਸ਼ੇਸ਼ ਮਹੱਤਵ ਹੈ, ਜਿੱਥੇ ਅਫ਼ਗਾਨਿਸਤਾਨ ਸਮੇਤ ਦੇਸ਼-ਵਿਦੇਸ਼ ਨਾਲ ਵਪਾਰ ਹੁੰਦਾ ਹੈ। ਮੰਡਲ ਨੇ ਸਾਰੇ ਧਿਰਾਂ ਨੂੰ ਸੰਜਮ ਵਰਤਣ ਅਤੇ ਆਪਸੀ ਗੱਲਬਾਤ ਰਾਹੀਂ ਵਿਵਾਦ ਦਾ ਜਲਦ ਹੱਲ ਕੱਢਣ ਦੀ ਅਪੀਲ ਕੀਤੀ। ਅੰਮ੍ਰਿਤਸਰ ਯੂਨਿਟ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਸੁਰਿੰਦਰ ਦੁੱਗਲ, ਰਾਕੇਸ਼ ਠੁਕਰਾਲ, ਬਲਬੀਰ ਭਸੀਨ (ਜਨਰਲ ਸਕੱਤਰ), ਰਵੀ ਅਰੋੜਾ, ਰਣਜੀਤ ਸਿੰਘ ਨਾਗਪਾਲ, ਦੀਪਕ ਮਹਿਰਾ, ਮਨਜੀਤ ਸੂਦ, ਰਮਿੰਦਰ ਸੋਢੀ, ਸੁਨੀਲ ਚੋਪੜਾ, ਗਿਨੀ ਭਾਟੀਆ, ਅਮਿਤ ਕੋਹਲੀ, ਓ.ਪੀ. ਬੁਲਾਨੀ, ਹਰਵਿੰਦਰ ਅਰੋੜਾ, ਭਾਮੇਸ਼ ਜੁਨੇਜਾ, ਵਿਕਾਸ ਨਾਰੰਗ, ਗੁਰਦੀਪ ਸਿੰਘ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports