ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਵਰਨਕਾਰ ਭਾਈਚਾਰੇ ਦੀ ਮਜ਼ਬੂਤ ਆਵਾਜ਼ ਪਰਮਜੀਤ ਆਸਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ

  ਅੰਮ੍ਰਿਤਸਰ, 22 ਜੂਨ (ਕੇ.ਐਲ. ਜੀਤ ਵਾਲੀਆ) – ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ (ਰਜਿ.) ਨੇ ਉੱਘੇ ਸਵਰਨਕਾਰ ਆਗੂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਬੁਲੰਦ ਆਵਾਜ਼ ਨਾਲ ਉਠਾਉਣ ਵਾਲੇ ਪਰਮਜੀਤ ਸਿੰਘ ਆਸਟ ਨੂੰ ਐਸੋਸੀਏਸ਼ਨ ਦਾ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਆਪਣੀ ਨਿਯੁਕਤੀ…

 

ਅੰਮ੍ਰਿਤਸਰ, 22 ਜੂਨ (ਕੇ.ਐਲ. ਜੀਤ ਵਾਲੀਆ) – ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ (ਰਜਿ.) ਨੇ ਉੱਘੇ ਸਵਰਨਕਾਰ ਆਗੂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਬੁਲੰਦ ਆਵਾਜ਼ ਨਾਲ ਉਠਾਉਣ ਵਾਲੇ ਪਰਮਜੀਤ ਸਿੰਘ ਆਸਟ ਨੂੰ ਐਸੋਸੀਏਸ਼ਨ ਦਾ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਆਪਣੀ ਨਿਯੁਕਤੀ ‘ਤੇ ਪਰਮਜੀਤ ਸਿੰਘ ਆਸਟ ਨੇ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਕੰਡਾ, ਜਨਰਲ ਸਕੱਤਰ ਸੁਰਜੀਤ ਸਿੰਘ ਸਹਿਜਰਾ, ਸਰਪ੍ਰਸਤ ਪ੍ਰਗਟ ਸਿੰਘ ਧੁੰਨਾ, ਨਿਰਮਲ ਸਿੰਘ ਨਿਜ਼ਾਮਪੁਰਾ, ਕੁਲਦੀਪ ਸਿੰਘ ਮਮਦੂ, ਦਿਲਬਾਗ ਸਿੰਘ, ਗੁਰਨਾਮ ਸਿੰਘ ਕੰਡਾ, ਸੰਦੀਪ ਸਿੰਘ, ਕੰਵਲਜੀਤ ਕੰਡਾ, ਸਤਿਨਾਮ ਸਿੰਘ ਲਾਲੀ, ਬੰਟੀ ਧੁੰਨਾ, ਜਸਕਰਨ ਸਿੰਘ ਆਸਟ ਸਮੇਤ ਸਮੁੱਚੀ ਸਵਰਨਕਾਰ ਬਿਰਾਦਰੀ ਦਾ ਧੰਨਵਾਦ ਪ੍ਰਗਟ ਕੀਤਾ।

ਪਰਮਜੀਤ ਸਿੰਘ ਆਸਟ ਨੇ ਕਿਹਾ ਕਿ ਭਾਈਚਾਰੇ ਵੱਲੋਂ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ਅਤੇ ਸੌਂਪੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ, ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤੀ ਦੇਣ ਅਤੇ ਸਮਾਜ ਦੇ ਹੱਕਾਂ ਲਈ ਪਹਿਲਾਂ ਨਾਲੋਂ ਵੱਧ ਸਰਗਰਮੀ ਨਾਲ ਕੰਮ ਕਰਨਗੇ।

ਉਨ੍ਹਾਂ ਦੀ ਨਿਯੁਕਤੀ ‘ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਆਸ ਜਤਾਈ ਕਿ ਉਨ੍ਹਾਂ ਦੇ ਤਜਰਬੇ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports