ਅੰਮ੍ਰਿਤਸਰ, 8 ਜੂਨ (ਕੇ.ਐਲ. ਜੀਤ ਵਾਲੀਆ)- ਗੁਰੂ ਨਗਰੀ ਅੰਮ੍ਰਿਤਸਰ ਦੀ ਸੀਵਰੇਜ ਪ੍ਰਣਾਲੀ ਨੂੰ ਵਧੇਰੇ ਦਰੁਸਤ, ਸਾਫ਼-ਸੁਥਰਾ ਅਤੇ ਆਧੁਨਿਕ ਬਣਾਉਣ ਦੇ ਮਨੋਰਥ ਨਾਲ ਨਗਰ ਨਿਗਮ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀਆਂ ਸਮੱਸਿਆਵਾਂ ਤੋਂ ਸਥਾਈ ਨਿਜਾਤ ਦਿਵਾਉਣ ਲਈ ਮੇਅਰ ਸ੍ਰੀ ਜਤਿੰਦਰ ਸਿੰਘ ਭਾਟੀਆ ਵੱਲੋਂ ਅੱਜ ਕੰਪਨੀ ਬਾਗ (ਪੋਨੋਰਮਾ) ਵਿਖੇ ਇੱਕ ਨਵੀਂ ਅਤਿ-ਆਧੁਨਿਕ ‘ਸੁਪਰ ਸਕਰ ਮਸ਼ੀਨ’ (ਜਿਸ ਦੇ ਨਾਲ 10000 ਲੀਟਰ ਦੀ ਸਮਰੱਥਾ ਵਾਲੇ 2 ਡਰੱਮ ਟੈਂਕ ਸ਼ਾਮਲ ਹਨ) ਦਾ ਉਦਘਾਟਨ ਕਰਕੇ ਇਸਨੂੰ ਜਨਤਾ ਦੀ ਸੇਵਾ ਵਿੱਚ ਸਮਰਪਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸ੍ਰੀ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਸ਼ਹਿਰ ਦੇ ਤੰਗ, ਅੰਦਰੂਨੀ ਅਤੇ ਮੁੱਖ ਬਾਜ਼ਾਰਾਂ ਵਿੱਚ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਹੁਣ ਮੌਕੇ ‘ਤੇ ਹੀ ਤੁਰੰਤ ਨਿਪਟਾਰਾ ਹੋ ਸਕੇਗਾ। ਇਹ ਮਸ਼ੀਨ ਹਾਈ-ਪ੍ਰੈਸ਼ਰ ਜੈਟਿੰਗ ਤਕਨੀਕ ਰਾਹੀਂ ਸੀਵਰੇਜ ਪਾਈਪਾਂ ਦੀ ਅੰਦਰੂਨੀ ਅਤੇ ਡੂੰਘੀ ਸਫ਼ਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਮਸ਼ੀਨ ਦੇ ਨਾਲ ਮੌਜੂਦ 10000 ਲੀਟਰ ਵਾਲੇ 2 ਡਰੱਮ ਟੈਂਕਾਂ ਸਦਕਾ ਪਾਈਪਾਂ ਵਿੱਚੋਂ ਨਿਕਲੀ ਗਾਰ ਅਤੇ ਗੰਦੇ ਪਾਣੀ ਨੂੰ ਤੁਰੰਤ ਸਟੋਰ ਕਰਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾਵੇਗਾ, ਜਿਸ ਨਾਲ ਸੜਕਾਂ ‘ਤੇ ਗੰਦਗੀ ਬਿਲਕੁਲ ਨਹੀਂ ਫੈਲੇਗੀ।
ਮੇਅਰ ਸਾਹਿਬ ਨੇ ਮੌਕੇ ‘ਤੇ ਹਾਜ਼ਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਇਸ ਸੁਪਰ ਸਕਰ ਮਸ਼ੀਨ ਦੀ ਵਰਤੋਂ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਸ਼ਹਿਰ ਦੇ ਹਰੇਕ ਹਿੱਸੇ, ਖਾਸ ਕਰਕੇ ਪੁਰਾਣੇ ਸ਼ਹਿਰ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਦੇ ਨਿਵਾਸੀਆਂ ਨੂੰ ਇਸਦਾ ਵੱਧ ਤੋਂ ਵੱਧ ਅਤੇ ਤੁਰੰਤ ਲਾਭ ਮਿਲ ਸਕੇ।
ਮੇਅਰ ਜਤਿੰਦਰ ਭਾਟੀਆ ਵੱਲੋਂ ‘ਸੁਪਰ ਸਕਰ ਮਸ਼ੀਨ’ ਦਾ ਕੰਪਨੀ ਬਾਗ ਪੋਨੋਰਮਾ ਵਿਖੇ ਉਦਘਾਟਨ
ਅੰਮ੍ਰਿਤਸਰ, 8 ਜੂਨ (ਕੇ.ਐਲ. ਜੀਤ ਵਾਲੀਆ)- ਗੁਰੂ ਨਗਰੀ ਅੰਮ੍ਰਿਤਸਰ ਦੀ ਸੀਵਰੇਜ ਪ੍ਰਣਾਲੀ ਨੂੰ ਵਧੇਰੇ ਦਰੁਸਤ, ਸਾਫ਼-ਸੁਥਰਾ ਅਤੇ ਆਧੁਨਿਕ ਬਣਾਉਣ ਦੇ ਮਨੋਰਥ ਨਾਲ ਨਗਰ ਨਿਗਮ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀਆਂ ਸਮੱਸਿਆਵਾਂ ਤੋਂ ਸਥਾਈ ਨਿਜਾਤ ਦਿਵਾਉਣ ਲਈ ਮੇਅਰ ਸ੍ਰੀ ਜਤਿੰਦਰ ਸਿੰਘ ਭਾਟੀਆ ਵੱਲੋਂ ਅੱਜ ਕੰਪਨੀ ਬਾਗ (ਪੋਨੋਰਮਾ) ਵਿਖੇ ਇੱਕ…

Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












