ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਹੋਈ ਮੀਟਿੰਗ

  ਅੰਮ੍ਰਿਤਸਰ9 ਜੂਨ( ਕੇ.ਐਸ. ਭੁੱਲਰ )ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਃ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਜੀ ਵਿਸ਼ੇਸ਼ ਤੌਰ ਤੇ ਪੁੱਜੇ । ਮੀਟਿੰਗ ਵਿੱਚ ਸੇਵਾ ਮੁਕਤ ਕਾਨੂੰਗੋ ਸਃ ਸੰਤੋਖ ਸਿੰਘ ਭਲਾਈ ਪੂਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ…

 

ਅੰਮ੍ਰਿਤਸਰ9 ਜੂਨ( ਕੇ.ਐਸ. ਭੁੱਲਰ )ਸੇਵਾ ਮੁੱਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਃ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਜੀ ਵਿਸ਼ੇਸ਼ ਤੌਰ ਤੇ ਪੁੱਜੇ । ਮੀਟਿੰਗ ਵਿੱਚ ਸੇਵਾ ਮੁਕਤ ਕਾਨੂੰਗੋ ਸਃ ਸੰਤੋਖ ਸਿੰਘ ਭਲਾਈ ਪੂਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਪ੍ਰਗਟ ਕੀਤਾ ਗਿਆ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਵਿੱਚ ਪਟਿਆਲਾ ਵਿੱਖੇ ਬਿਜਲੀ ਵਿਭਾਗ ਵਿੱਚ ਸਹਾਇਕ ਲਾਈਨਮੈਨ ਦੀ ਪੱਕੀ ਨੌਕਰੀ ਮੰਗਣ ਤੇ ਨੌਜੁਆਨਾਂ ਤੇ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਜਲਦ ਪੱਕਾ ਸਹਾਇਕ ਲਾਈਨਮੈਨ ਕੀਤਾ ਜਾਵੇ । ਮੀਟਿੰਗ ਵਿੱਚ ਕੋਟਲ਼ਾ ਗੁੱਜਰਾਂ ਦੇ ਨੰਬਰਦਾਰ ਜੋ ਕਿ ਇੱਕ ਕਲਾਕਾਰ ਵੀ ਹਨ ਅਤੇ ਸ੍ਰੀ ਹਰੀਸ਼ ਚੰਦਰ , ਨੇ ਬਾਬੇ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਅਤੇ ਹੋਰ ਸਭਿਆਚਾਰਕ ਗੀਤ ਗਾ ਕੇ ਸਾਥੀਆਂ ਦਾ ਮਨੋਰੰਜਨ ਕੀਤਾ । ਮੀਟਿੰਗ ਵਿੱਚ ਵਿਭਾਗੀ ਮੱਸਲੇ ਸੁਣੇ ਗਏ ਅਤੇ ਸਾਥੀਆਂ ਨੂੰ ਯਕੀਨ ਦਿਵਾਇਆ ਗਿਆ ਕਿ ਜੱਥੇਬੰਦੀ ਦੇ ਧਿਆਨ ਵਿੱਚ ਆਏ ਇਹ ਮਸਲੇ ਵੀ ਪਹਿਲਾਂ ਦੀ ਤਰ੍ਹਾਂ ਨਿਵਿਰਤ ਕੀਤੇ ਜਾਣਗੇ । ਤਹਿਸੀਲ ਅਜਨਾਲਾ ਦੇ ਸੇਵਾ ਮੁੱਕਤ ਪਟਵਾਰੀਆਂ , ਕਾਨੂੰਗੋਆਂ ਅਤੇ ਨਾਇਬ ਤਹਿਸੀਲਦਾਰਾਂ ਨੇ ਜੱਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਕੇ ਉਨ੍ਹਾਂ ਨੂੰ ਉਥੋਂ ਦਾ ਬਿੱਲ ਕਲਰਕ ਬਿਲਾ ਵਜਾਹ ਤੰਗ ਪ੍ਰੇਸ਼ਾਨ ਕਰ ਰਿਹਾ ਹੈ , ਉਨ੍ਹਾਂ ਦੇ ਬਕਾਇਆ ਬਿੱਲ ਬਣਾਉਣ ਚ ਆਨਾਕਾਨੀ ਕਰ ਰਿਹਾ ਹੈ ਜਿਸ ਦਾ ਜੱਥੇਬੰਦੀ ਨੇ ਸ਼ਖਤ ਨੋਟਿਸ ਲੈੰਦਿਆ ਤਹਿਸੀਲ ਪ੍ਰਸ਼ਾਸ਼ਨ ਤੌਂ ਮੰਗ ਕੀਤੀ ਕਿ ਸਾਡੇ ਸਾਥੀਆਂ ਦੇ ਤੁਰੰਤ ਮਸਲੇ ਹੱਲ ਕਰਵਾਏ ਜਾਣ । ਅਖੀਰ ਵਿੱਚ ਬਹੁਤ ਜ਼ਿਆਦਾ ਏਨੀ ਪੈ ਰਹੀ ਸਖਤ ਗਰਮੀ ਵਿੱਚ ਵੀ ਸੇਵਾ ਮੁਕਤ ਸਾਥੀਆਂ ਦਾ ਮਹੀਨਾਵਾਰ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਪੁੱਜਣ ਤੇ ਕੁਲਵੰਤ ਸਿੰਘ ਡੇਹਰੀਵਾਲ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਗਲੀ ਮਹੀਨਾਵਾਰ ਮੀਟਿੰਗ ਮਿੱਤੀ 6 / 7 / 2026 ਨੂੰ ਹੋਵੇਗੀ ।

ਇਸ ਮੀਟਿੰਗ ਵਿੱਚ ਮੇਜਰ ਸਿੰਘ ਭੋਮਾ , ਤਰਸੇਮ ਸਿੰਘ ਫੱਤੂਭੀਲਾ , ਬਾਉ ਰਾਜ ਕੁਮਾਰ , ਸੁਖਵਿੰਦਰ ਸਿੰਘ ਸਾਬੀ , ਹਰਮਿੰਦਰ ਸਿੰਘ , ਪਲਵਿੰਦਰ ਸਿੰਘ , ਸੁਰਿੰਦਰ ਸਿੰਘ ਤਹਿਸੀਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਤਰਨ ਤਾਰਨ , ਗੁਰਮੀਤ ਸਿੰਘ ਛਾਪਾ ਤਰਨ ਤਾਰਨ , ਸੂਬਾ ਸਿੰਘ ਤਰਨ ਤਾਰਨ , ਹਰਦੇਵ ਸਿੰਘ ਭੋਮਾ, ਨਰਿੰਦਰ ਸਿੰਘ , ਗੁਰਮੇਜ ਸਿੰਘ ,ਬਲਦੇਵ ਸਿੰਘ ਬੱਬਰ , ਰਵਿੰਦਰ ਕੁਮਾਰ ਰਵੀ , ਰਮੇਸ਼ ਪਾਲ ਸਿੰਘ, ਜਗਜੀਤ ਸਿੰਘ ਬਾਬਾ , ਸੁਸ਼ੀਲ ਹਾਂਡਾ, ਵਿਨੋਦ ਕੁਮਾਰ , ਡਾਂ ਤਜਿੰਦਰ ਸਿੰਘ, , ਕੇਵਲ ਕ੍ਰਿਸ਼ਨ, ਜੋਗਿੰਦਰ ਸਿੰਘ ,ਪਰਸਨ ਸਿੰਘ ਵੇਰਕਾ , ਜਗਜੀਤ ਸਿੰਘ ਭੰਗਾਲੀ , ਚਰਨਜੀਤ ਸਿੰਘ , ਅਸ਼ਵਨੀ ਕੁਮਾਰ ਆਦਿ ਨੇ ਸੰਬੋਧਨ ਕੀਤਾ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports