ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬ ਦੇ ਵਪਾਰੀਆਂ ਦੀ ਆਵਾਜ਼ ਹੁਣ ਕੇਂਦਰ ਤੱਕ ਪਹੁੰਚੇਗੀ ਭਾਰਤੀ ਉਦਯੋਗ ਵਪਾਰ ਮੰਡਲ ਵੱਲੋਂ ਪ੍ਰਸਿੱਧ ਉਦਯੋਗਪਤੀ ਅਤੇ ਫੈਸ਼ਨ ਡਿਜ਼ਾਈਨਰ ਮੁਕੇਸ਼ ਮਹਿਰਾ ਨੂੰ ਪੰਜਾਬ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ

    ਅੰਮ੍ਰਿਤਸਰ, 27 ਮਈ (ਕੇ.ਐਲ. ਜੀਤ ਵਾਲੀਆ)-ਦੇਸ਼ ਦੇ ਪ੍ਰਸਿੱਧ ਵਪਾਰਿਕ ਸੰਗਠਨ ਭਾਰਤੀ ਉਦਯੋਗ ਵਪਾਰ ਮੰਡਲ ਵੱਲੋਂ ਪੰਜਾਬ ਦੇ ਨਾਮਵਰ ਉਦਯੋਗਪਤੀ ਅਤੇ “MAAHI BY MUKESH MEHRA” ਦੇ ਸੰਸਥਾਪਕ ਸ੍ਰੀ ਮੁਕੇਸ਼ ਕੁਮਾਰ ਮਹਿਰਾ ਨੂੰ ਪੰਜਾਬ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਪੰਜਾਬ ਦੇ ਵਪਾਰਿਕ ਅਤੇ ਉਦਯੋਗਿਕ ਖੇਤਰ ਵਿੱਚ ਖੁਸ਼ੀ ਦੀ ਲਹਿਰ…

 

 

ਅੰਮ੍ਰਿਤਸਰ, 27 ਮਈ (ਕੇ.ਐਲ. ਜੀਤ ਵਾਲੀਆ)-ਦੇਸ਼ ਦੇ ਪ੍ਰਸਿੱਧ ਵਪਾਰਿਕ ਸੰਗਠਨ ਭਾਰਤੀ ਉਦਯੋਗ ਵਪਾਰ ਮੰਡਲ ਵੱਲੋਂ ਪੰਜਾਬ ਦੇ ਨਾਮਵਰ ਉਦਯੋਗਪਤੀ ਅਤੇ “MAAHI BY MUKESH MEHRA” ਦੇ ਸੰਸਥਾਪਕ ਸ੍ਰੀ ਮੁਕੇਸ਼ ਕੁਮਾਰ ਮਹਿਰਾ ਨੂੰ ਪੰਜਾਬ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਪੰਜਾਬ ਦੇ ਵਪਾਰਿਕ ਅਤੇ ਉਦਯੋਗਿਕ ਖੇਤਰ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ।

 

ਇਸ ਮੌਕੇ ਸ੍ਰੀ ਮੁਕੇਸ਼ ਮਹਿਰਾ ਨੇ ਸੰਗਠਨ ਦੇ ਕੌਮੀ ਨੇਤ੍ਰਿਤਵ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਸ੍ਰੀ ਬਾਲਕਿਸ਼ਨ ਅਗਰਵਾਲ ਕੌਮੀ ਚੇਅਰਮੈਨ,

ਸ੍ਰੀ ਰਵਿਕਾਂਤ ਗਰਗ ਕੌਮੀ ਪ੍ਰਧਾਨ,

ਗੋਪਾਲ ਮੋਰ ਸੀਨੀਅਰ ਕੌਮੀ ਮਹਾਂਮੰਤਰੀ,ਸ੍ਰੀ ਜਗਦੀਸ਼ ਬਿਰਿਵਾਲ ਕੌਮੀ ਖਜ਼ਾਨਚੀ ਅਤੇ ਸ੍ਰੀ ਰਾਜੀਵ ਅਨੇਜਾ ਚੇਅਰਮੈਨ ਪੰਜਾਬ (ਭਾਰਤੀ ਉਦਯੋਗ ਵਪਾਰ ਮੰਡਲ) ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।

 

ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਅਹੁਦਾ ਨਹੀਂ, ਸਗੋਂ ਪੰਜਾਬ ਦੇ ਵਪਾਰੀਆਂ, ਉਦਯੋਗਪਤੀਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਵੱਡੀ ਜ਼ਿੰਮੇਵਾਰੀ ਹੈ।

 

ਸ੍ਰੀ ਮੁਕੇਸ਼ ਮਹਿਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਅਸੀਂ ਪੰਜਾਬ ਅਤੇ ਭਾਰਤ ਸਰਕਾਰ ਵਿਚਕਾਰ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰਾਂਗੇ। ਪੰਜਾਬ ਦੇ ਵਪਾਰੀਆਂ, ਟੈਕਸਟਾਈਲ ਉਦਯੋਗ, ਛੋਟੇ ਕਾਰੋਬਾਰੀਆਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਦਿੱਲੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ, ਤਾਂ ਜੋ ਪੰਜਾਬ ਨੂੰ ਮੁੜ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਅਗੇਤੀ ਰਾਜ ਬਣਾਇਆ ਜਾ ਸਕੇ।”

 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਪਾਰਿਕ ਵਿਕਾਸ ਲਈ ਕਈ ਮਹੱਤਵਪੂਰਨ ਮਸਲਿਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ —

 

* ਵਪਾਰੀਆਂ ਲਈ GST ਪ੍ਰਕਿਰਿਆਵਾਂ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣਾ

* ਅੰਮ੍ਰਿਤਸਰ ਨੂੰ ਦੇਸ਼ ਦੇ ਵੱਡੇ ਵਪਾਰਿਕ ਸ਼ਹਿਰਾਂ ਨਾਲ ਜੋੜਨ ਲਈ ਅੰਮ੍ਰਿਤਸਰ–ਮੁੰਬਈ ਵਪਾ

 

ਰੇਲ ਕੋਰਿਡੋਰ ਦੀ ਮੰਗ

 

* ਸਰਹੱਦੀ ਖੇਤਰਾਂ ਦੇ ਉਦਯੋਗਾਂ ਲਈ ਵਿਸ਼ੇਸ਼ ਵਪਾਰਿਕ ਪੈਕੇਜ

* ਟੈਕਸਟਾਈਲ, ਫੈਸ਼ਨ ਅਤੇ MSME ਸੈਕਟਰ ਲਈ ਨਵੀਆਂ ਨੀਤਿਗਤ ਸਹੂਲਤਾਂ

* ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ

* ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਵਪਾਰਿਕ ਹੱਬ ਵਜੋਂ ਵਿਕਸਤ ਕਰਨਾ

 

ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਲ ਹਨ।

 

ਸ੍ਰੀ ਮਹਿਰਾ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਕਈ ਸਾਲਾਂ ਤੋਂ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤੀ ਨਾਲ ਉਠਾਇਆ ਜਾਵੇ।

 

ਉਨ੍ਹਾਂ ਸੰਗਠਨ ਦੇ ਸਾਰੇ ਅਹੁਦੇਦਾਰਾਂ ਅਤੇ ਵਪਾਰਿਕ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਉਦਯੋਗ ਵਪਾਰ ਮੰਡਲ ਪੰਜਾਬ ਵਿੱਚ ਵਪਾਰਿਕ ਹਿੱਤਾਂ ਦੀ ਰੱਖਿਆ, ਨਵੀਆਂ ਨੀਤੀਆਂ ਦੀ ਮੰਗ ਅਤੇ ਉਦਯੋਗਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਕਰੇਗਾ।

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports

You May Have Missed