- ਅੱਜ ਦੇ ਬੱਚੇ ਹੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਹਨ : ਜੇ.ਪੀ. ਸ਼ੂਰ
- ਲੜਕੀਆਂ ਅੱਜ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਹਨ : ਪ੍ਰਮੋਦ ਭਾਟੀਆ
ਅੰਮ੍ਰਿਤਸਰ, 18 ਮਈ (ਕੇ.ਐਲ. ਜੀਤ ਵਾਲੀਆ) — ਕਰਾਟੇ ਡੋ ਐਸੋਸੀਏਸ਼ਨ ਆਫ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 200 ਬੱਚਿਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ਦੌਰਾਨ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਪਰਚਾ ਦਿੱਤਾ।
ਇਸ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈੱਲ, ਜੇ.ਪੀ. ਸ਼ੂਰ ਡੀ.ਏ.ਵੀ. ਮੈਨੇਜਿੰਗ ਕਮੇਟੀ ਦਿੱਲੀ ਦੇ ਉੱਚ ਅਹੁਦੇਦਾਰ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਅਸ਼ੋਕ ਭਾਟੀਆ ਸਾਬਕਾ ਐਕਸਾਈਜ਼ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ, ਐਡਵੋਕੇਟ ਕੁੰਵਰ ਰਾਜਿੰਦਰ ਸਿੰਘ, ਵਿਕਾਸ ਕੁਮਾਰ ਪ੍ਰਿੰਸੀਪਲ ਅਤੇ ਮੁਨੀਸ਼ਾ ਠਾਕੁਰ ਵਾਈਸ ਪ੍ਰਿੰਸੀਪਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੇ.ਪੀ. ਸ਼ੂਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਬੱਚੇ ਹੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਮਾਤਾ-ਪਿਤਾ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਪ੍ਰਮੋਦ ਭਾਟੀਆ ਨੇ ਕਿਹਾ ਕਿ ਅੱਜ ਦੀਆਂ ਲੜਕੀਆਂ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਵੀਆਂ ਉਚਾਈਆਂ ਹਾਸਲ ਕਰ ਰਹੀਆਂ ਹਨ। ਉਨ੍ਹਾਂ ਖਾਸ ਤੌਰ ‘ਤੇ ਲੜਕੀਆਂ ਨੂੰ ਆਪਣੀ ਸੁਰੱਖਿਆ ਲਈ ਕਰਾਟੇ ਵਰਗੀ ਟ੍ਰੇਨਿੰਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿੱਚ ਇੱਕ ਵਿਸ਼ੇਸ਼ ਸਮਰ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਤਾਰੀਖ ਜਲਦ ਐਲਾਨੀ ਜਾਵੇਗੀ।
ਇਸ ਮੌਕੇ ਅਸ਼ੋਕ ਭਾਟੀਆ ਸਾਬਕਾ ਡਿਪਟੀ ਕਮਿਸ਼ਨਰ ਅਤੇ ਐਡਵੋਕੇਟ ਕੁੰਵਰ ਰਾਜਿੰਦਰ ਸਿੰਘ ਵੱਲੋਂ ਚੈਂਪੀਅਨਸ਼ਿਪ ਵਿੱਚ ਸ਼ਾਮਲ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਚੈਂਪੀਅਨਸ਼ਿਪ ਵਿੱਚ ਨੈਸ਼ਨਲ ਕੋਚ ਕੁਲਦੀਪ ਸਿੰਘ, ਦਲਵਿੰਦਰ ਸਿੰਘ, ਦਿਨੇਸ਼ ਕੌਸ਼ਲ, ਹਰਮੀਤ ਸਿੰਘ, ਐਸ.ਬੀ. ਤਿਵਾਰੀ, ਰਾਜਬੀਰ ਕੌਰ, ਪਵਨ ਕੁਮਾਰ, ਨਾਨਕ ਸਿੰਘ, ਅੰਜੈ, ਬਲਰਾਮ, ਕੋਮਲਜੀਤ ਕੌਰ, ਪ੍ਰੀਤੀ, ਅੰਕੁਸ਼ ਅਤੇ ਆਕਾਸ਼ ਸਮੇਤ ਕਈ ਕੋਚ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
















