ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਮਾਂ ਰੱਬ ਦਾ ਦੂਜਾ ਰੂਪ ਹੈ -ਪ੍ਰਗਟ ਸਿੰਘ ਧੁੰਨਾ  ਸ਼ਹੀਦ ਬਾਬਾ ਪ੍ਰਤਾਪ ਸਿੰਘ ਸੀਨੀ: ਸਕੈਡਰੀ ਸਕੂਲ ਵਿਖੇ ਮਾਂ ਦਿਵਸ ਮਨਾਇਆ 

  ਅੰਮ੍ਰਿਤਸਰ, 10 ਮਈ ( ਕੇ. ਐਲ. ਜੀਤ ਵਾਲੀਆ) ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਮਿਡਲ ਅਤੇ ਸੀਨੀ: ਸਕੈਡਰੀ ਸਕੂਲ ਸੁਲਤਾਨਵਿੰਡ ਰੋਡ ਵਿਖੇ ਸਕੂਲ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ੍ ਪ੍ਰਗਟ ਸਿੰਘ ਧੁੰਨਾ ਦੀ ਅਗਵਾਈ ਹੇਠ ਮਾਂ ਦੇ ਸਨਮਾਨ ਦੇ ਰੂਪ ‘ਚ “ਮਾਂ ਦਿਵਸ “ਧੂਮਧਾਮ ਨਾਲ ਮਨਾਇਆ ਗਿਆ ਤੇ ਡਰਾਇੰਗ ਅਤੇ ਪੇਂਟਿਗ ਪ੍ਰਤਿਯੋਗਤਾ ਕਰਵਾਈ ਗਈ। ਜਿਸ ਵਿਚ…

 

ਅੰਮ੍ਰਿਤਸਰ, 10 ਮਈ ( ਕੇ. ਐਲ. ਜੀਤ ਵਾਲੀਆ) ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਮਿਡਲ ਅਤੇ ਸੀਨੀ: ਸਕੈਡਰੀ ਸਕੂਲ ਸੁਲਤਾਨਵਿੰਡ ਰੋਡ ਵਿਖੇ ਸਕੂਲ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ੍ ਪ੍ਰਗਟ ਸਿੰਘ ਧੁੰਨਾ ਦੀ ਅਗਵਾਈ ਹੇਠ ਮਾਂ ਦੇ ਸਨਮਾਨ ਦੇ ਰੂਪ ‘ਚ “ਮਾਂ ਦਿਵਸ “ਧੂਮਧਾਮ ਨਾਲ ਮਨਾਇਆ ਗਿਆ ਤੇ ਡਰਾਇੰਗ ਅਤੇ ਪੇਂਟਿਗ ਪ੍ਰਤਿਯੋਗਤਾ ਕਰਵਾਈ ਗਈ। ਜਿਸ ਵਿਚ ਸਕੂਲ ਦੇ ਬੱਚਿਆ ਤੋ ਇਲਾਵਾ ਸੰਤ ਸੋਹਣ ਸਿੰਘ ਅਕੈਡਮੀ ਫੋਕਲ ਪੁਆਇੰਟ ਅਤੇ ਐਮ.ਜੀ.ਕੇ. ਸੇਕਰਡ ਡੇਲਜ ਸਕੂਲ ਗੁਰਦੇਵ ਨਗਰ ਤਰਨ-ਤਰਾਨ ਰੋਡ ਦੇ ਬੱਚਿਆ ਨੇ ਇਸ ਪ੍ਰਤਿਯੋਗਤਾ ‘ਚ ਵੱਧ-ਚੱੜ ਕੇ ਭਾਗ ਲਿਆ । ਬੱਚਿਆ ਵੱਲੋ ਇਸ ਪ੍ਰਤਿਯੋਗਤਾ ਵਿਚ ਪੈਨਸਿਲ ਦੀਆਂ ਲਕੀਰਾਂ ਦੇ ਨਾਲ ਮਾਂ ਦੇ ਪਿਆਰ ਨੂੰ ਵੱਖ-ਵੱਖ ਰੂਪਾ ਵਿਚ ਦਰਸਾਇਆ ਗਿਆ। ਇਸ ਪ੍ਰਤਿਯੋਗਤਾ ‘ਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਏ ਬੱਚਿਆ ਨੂੰ ਪ੍ਰਧਾਨ ਪ੍ਰਗਟ ਸਿੰਘ ਧੁੰਨਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ ਅਤੇ ਬਾਕੀ ਬੱਚਿਆ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਧੁੰਨਾ ਨੇ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੈ! ਪ੍ਰਿੰਸੀਪਲ ਮੈਡਮ ਇਕਬਾਲ ਕੋਰ ਨੇ ਬੱਚਿਆ ਨੂੰ ਮਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਇਕ ਮਾਂ ਦਾ ਰੁਤਬਾ ਰੱਬ ਵਰਗਾ ਹੁੰਦਾ ਹੈ। ਅਸੀ ਸਾਰੇ ਮਾਂ ਦੇ ਪਿਆਰ ਅਤੇ ਦੁਆਵਾਂ ਸਦਕੇ ਹੀ ਮਿਹਨਤ ਕਰ ਕੇ ਕਾਮਯਾਬੀ ਹਾਸਿਲ ਕਰਦੇ ਹਾਂ। ਇਸ ਲਈ ਸਾਨੂੰ ਆਪਣੀ ਮਾਂ ਦਾ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ। ਇਸ ਦੋਰਾਨ ਯੂਨਾਈਟਿੰਡ ਅਮੇਚਰ ਸਪੋਟਸ ਅਕੈਡਮੀ ਜੋ ਕਿ ਇਸ ਪ੍ਰੋਗਰਾਮ ਨੂੰ ਆਯੋਜਿਤ ਕਰ ਰਹੀ ਸੀ, ਉਨਾਂ ਦੇ ਜਨਰਲ ਸੈਕਟਰੀ ਸਾਹਿਲ ਬਾਖਰ ਵਲੋ ਸਕੂਲ ਦੇ ਪ੍ਰਧਾਨ ਅਤੇ ਸਮੂਚੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਸ਼ੀਲਡ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸੰਤ ਸੋਹਣ ਸਿੰਘ ਅਕੈਡਮੀ

ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਸੁਖਰਾਜ ਕੋਰ ਅਤੇ ਵਾਇਸ ਪ੍ਰਿੰਸੀਪਲ ਮੈਡਮ ਈਸ਼ੂ,ਐਮ.ਜੀ.ਕੇ. ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਸਰਬਜੀਤ ਕੋਰ ਤੇ ਉਨਾਂ ਦੇ ਅਧਿਆਪਕ ਸ੍ਰ. ਨਵਰਾਜ ਸਿੰਘ ਅਤੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਬਰ ਸ਼੍ਰੀ ਗੁਰਚਰਨ ਸਿੰਘ ਧੁੰਨਾ, ਸ੍ਰ ਕਵਲਜੀਤ ਸਿੰਘ ਕੰਡਾ, ਸ੍ਰ.ਗੁਰਨਾਮ ਸਿੰਘ ਕੰਡਾ ਅਤੇ ਬਲਜੀਤ ਸਿੰਘ ਸ਼ਾਮਿਲ ਸਨ। ਇਸ ਮੌਕੇ ਬ੍ਰਾਂਚ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਇਕਬਾਲ ਕੋਰ, ਐਡਮਨਿਸਟਰ ਸ੍ ਅਵਤਾਰ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨ ਸ਼ਾਮਿਲ ਸਨ

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports