ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਡਾਕਟਰ ਦੀਪਿਕਾ ਸੂਰੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ

ਰਾਣਾ ਹਸਪਤਾਲ ਸਰਹਿੰਦ ਨੇ ਪਹਿਲਾਂ ਦੀ ਤਰ੍ਹਾਂ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਪਾਈ ਪਿਰਤ ਨੂੰ ਜਾਰੀ ਰੱਖਿਆ – ਡਾ. ਦੀਪਿਕਾ ਸੂਰੀ ਸਰਹਿੰਦ 25 ਅਗਸਤ ( ਜੇ ਐੱਸ ਖੰਨਾ ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੈਡੀਕਲ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਰਾਣਾ ਹਸਪਤਾਲ ਸਰਹਿੰਦ ਨੇ ਸੱਭਿਆਚਾਰ ਨੂੰ ਪ੍ਰਫੁੱਲਤ ਰੱਖਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ…

ਰਾਣਾ ਹਸਪਤਾਲ ਸਰਹਿੰਦ ਨੇ ਪਹਿਲਾਂ ਦੀ ਤਰ੍ਹਾਂ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਪਾਈ ਪਿਰਤ ਨੂੰ ਜਾਰੀ ਰੱਖਿਆ – ਡਾ. ਦੀਪਿਕਾ ਸੂਰੀ

ਸਰਹਿੰਦ 25 ਅਗਸਤ
( ਜੇ ਐੱਸ ਖੰਨਾ ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੈਡੀਕਲ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਰਾਣਾ ਹਸਪਤਾਲ ਸਰਹਿੰਦ ਨੇ ਸੱਭਿਆਚਾਰ ਨੂੰ ਪ੍ਰਫੁੱਲਤ ਰੱਖਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਸਪਤਾਲ ਦੇ ਐਮ ਡੀ ਡਾ. ਦੀਪਿਕਾ ਸੂਰੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੀਆਂ ਸਮੂਹ ਮਹਿਲਾ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦਾ ਆਯੋਜਨ ਰਾਣਾ ਹਸਪਤਾਲ ਦੀ ਐਮ ਡੀ ਡਾ. ਦੀਪਿਕਾ ਸੂਰੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕੀਤਾ ਗਿਆ। ਇਸ ਮੌਕੇ ਹਸਪਤਾਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਨਜ਼ਰ ਆਇਆ। ਮਹਿਲਾ ਸਟਾਫ ਮੈਂਬਰਾਂ ਨੇ ਰਵਾਇਤੀ ਪੰਜਾਬੀ ਪੁਸ਼ਾਕਾਂ ਪਹਿਨ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਵਿੱਚ ਡਾ. ਦੀਪਿਕਾ ਸੂਰੀ, ਸ਼੍ਰੀਮਤੀ ਰਮਾ ਸੂਰੀ, ਸ਼੍ਰੀਮਤੀ ਸਰੋਜ ਕਟਿਆਲ ਸਮੇਤ ਰਾਣਾ ਹਸਪਤਾਲ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਡਾ. ਦੀਪਿਕਾ ਸੂਰੀ ਨੇ ਸਮੂਹ ਮਹਿਲਾ ਸਟਾਫ ਨੂੰ ਤੀਆਂ ਦੇ ਪਵਿੱਤਰ ਅਤੇ ਖੁਸ਼ੀਆਂ ਭਰੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਵਿੱਚ ਉਨ੍ਹਾਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਦੀਪਿਕਾ ਸੂਰੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਟਾਫ ਮੈਂਬਰਾਂ ਵਿਚਕਾਰ ਆਪਸੀ ਪਿਆਰ, ਸਾਂਝ, ਭਾਈਚਾਰਕ ਭਾਵਨਾ ਅਤੇ ਟੀਮ ਸਪਿਰਿਟ ਨੂੰ ਹੋਰ ਮਜ਼ਬੂਤ ਕਰਦੇ ਹਨ। ਰਾਣਾ ਹਸਪਤਾਲ ਵੱਲੋਂ ਹਮੇਸ਼ਾ ਇੱਕ ਸਕਾਰਾਤਮਕ ਅਤੇ ਪਰਿਵਾਰਕ ਮਾਹੌਲ ਬਣਾਈ ਰੱਖਣ ਨੂੰ ਮਹੱਤਵ ਦਿੱਤਾ ਜਾਂਦਾ ਹੈ ਤਾਂ ਜੋ ਸਟਾਫ ਮੈਂਬਰ ਮਿਲਜੁਲ ਕੇ ਤਿਉਹਾਰਾਂ ਦੀਆਂ ਖੁਸ਼ੀਆਂ ਮਨਾ ਸਕਣ। ਸਮਾਗਮ ਦੀ ਸਮਾਪਤੀ ਖੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਹੋਈ। ਸਮੂਹ ਮਹਿਲਾ ਸਟਾਫ ਮੈਂਬਰਾਂ ਨੇ ਇੱਕ-ਦੂਜੇ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਖੂਬਸੂਰਤ ਸੱਭਿਆਚਾਰਕ ਸਮਾਗਮ ਨੂੰ ਯਾਦਗਾਰ ਬਣਾਇਆ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports