ਅੰਮ੍ਰਿਤਸਰ, 24 ਅਗਸਤ (ਫੁੱਲਜੀਤ ਸਿੰਘ ਵਰਪਾਲ/ਪਰਵੀਨ ਪੰਡਿਤ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਟਕਸਾਲੀ ਕਾਂਗਰਸੀਆਂ ਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਮੁਕਤ ਕਰਕੇ ਉਹਨਾਂ ਦੀ ਜਗ੍ਹਾ ਦਲ ਬਦਲੂਆਂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹ ਵਿਚਾਰ ਕੌਂਸਲਰ ਜਸਵਿੰਦਰ ਸਿੰਘ ਸ਼ੇਰ ਗਿੱਲ ਸਾਬਕਾ ਬਲਾਕ ਪ੍ਰਧਾਨ , ਵਾਈਸ ਚੇਅਰਮੈਨ ਐਸ/ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਨੇ ਵਿਅਕਤ ਕੀਤੇ ਸ਼ੇਰ ਗਿੱਲ ਨੇ ਕਿਹਾ ਕਿ ਸਾਊਥ- 1 ਦਾ ਜੋ ਬਲਾਕ ਪ੍ਰਧਾਨ ਲਗਾਇਆ ਗਿਆ ਹੈ ਉਸ ਦੀ ਰਿਹਾਇਸ਼ ਹਲਕਾ ਵੈਸਟ ਵਿੱਚ ਹੈ ਅਤੇ ਕਾਰੋਬਾਰੀ ਤੌਰ ਤੇ ਹਲਕਾ ਈਸਟ ਨਾਲ ਸੰਬੰਧਿਤ ਹੈ ਅਤੇ ਕਈ ਵਾਰੀ ਸਿਆਸੀ ਪਾਰਟੀ ਬਦਲ ਚੁੱਕਾ ਹੈ ਅਤੇ ਜੋ ਪ੍ਰਧਾਨ ਸਾਊਥ -2 ਦਾ ਲਗਾਇਆ ਗਿਆ ਹੈ ਉਹ ਵੀ ਟਕਸਾਲੀ ਕਾਂਗਰਸੀ ਨਹੀਂ ਹੈ ਉਹ ਤਾਂ ਨਗਰ ਨਿਗਮ ਚੋਣਾਂ ਵਿੱਚ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ ਸੀ ਜਿਸ ਉੱਪਰ 8 ਵਾਰਡਾਂ ਦੀ ਜਿੰਮੇਵਾਰੀ ਪਾਈ ਗਈ ਹੈ। ਜੇਕਰ ਇਹਨਾਂ ਦੀ ਜਗ੍ਹਾ ਤੇ ਕਿਸੇ ਟਕਸਾਲੀ ਕਾਂਗਰਸੀ ਵਰਕਰ ਨੂੰ ਮੌਕਾ ਦਿੱਤਾ ਜਾਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਕਿਉਂਕਿ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਬਲਾਕ ਪ੍ਰਧਾਨ ਦਾ ਅਹਿਮ ਰੋਲ ਹੁੰਦਾ ਹੈ ਸ਼ੇਰ ਗਿੱਲ ਨੇ ਕਿਹਾ ਕਿ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਹਲਕਾ ਸਾਊਥ ਵਿੱਚ ਜੋ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਉਸ ਨਾਲ ਕਾਂਗਰਸ ਮਜਬੂਤ ਨਹੀਂ ਬਲਕਿ ਕਮਜ਼ੋਰ ਹੋਵੇਗੀ 2027 ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਨੂੰ ਮਜਬੂਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਹਲਕਾ ਸਾਊਥ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਇਸ ਮੌਕੇ ਰਾਜਬੀਰ ਸਿੰਘ ਢਿੱਲੋ , ਕੈਪਟਨ ਬਲਜੀਤ ਸਿੰਘ, ਫੌਜੀ ਬਲਕਾਰ ਸਿੰਘ, ਸਰਬਜੀਤ ਸਿੰਘ ਸੰਧੂ ਮੌਜੂਦ ਸਨ।
















