ਅੰਮ੍ਰਿਤਸਰ, 20 ਅਗਸਤ ( ਕੇ.ਐਲ. ਜੀਤ ਵਾਲੀਆ )-
ਪੰਜਾਬੀ ਸੱਭਿਆਚਾਰ ਸੱਥ ਤੇ ਸਾਹਿਤ ਮੰਚ ਅੰਮ੍ਰਿਤਸਰ ਦੇ ਚੇਅਰਮੈਨ ਸ.ਜਸਬੀਰ ਸਿੰਘ ਝਬਾਲ, ਪ੍ਰਧਾਨ ਡਾ: ਰਾਜਬੀਰ ਕੌਰ ਬੀਰ ਗਰੇਵਾਲ, ਜ: ਸਕੱਤਰ ਸ.ਸਤਬੀਰ ਸਿੰਘ ਤੇ ਕਨਵੀਨਰ ਪ੍ਰੋ: ਮਨਦੀਪ ਕੌਰ ਬੱਲ ਵੱਲੋਂ ਪ੍ਰੋਗਰਾਮ “ਵਿਰਸੇ ਦੇ ਰੰਗ- ਉੱਭਰਦੇ ਕਲਾਕਾਰਾਂ ਦੇ ਸੰਗ” ਵਿਰਸਾ ਵਿਹਾਰ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ, ਮੁੱਖ ਮਹਿਮਾਨ ਸਰਦਾਰਨੀ ਜਾਗੀਰ ਕੌਰ ਮੀਰਾਂਕੋਟ , ਵਿਸ਼ੇਸ਼ ਮਹਿਮਾਨ ਸ. ਗੁਰਦੇਵ ਸਿੰਘ ਮਹਿਲਾਵਾਲਾ ਤੇ ਸੈਲੀਬ੍ਰਿਟੀ ਗੈਸਟ ਮਨਦੀਪ ਕੌਰ ਛੁਟਕੀ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਅਲੱਗ-ਅਲੱਗ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਰਸੇ ਦੇ ਵੱਖ-ਵੱਖ ਰੰਗ ਲੋਕ ਗੀਤ, ਲੋਕ ਨਾਚ, ਨੁੱਕੜ ਨਾਟਕ ਦੀ ਪੇਸ਼ਕਾਰੀ ਕਰਕੇ ਸਾਰੇ ਹੀ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਵਿੱਚ ਉੱਭਰਦੇ ਕਲਾਕਾਰਾਂ ਨੂੰ ਸਪੋਰਟਸ,ਕਲਚਰਲ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਮਾਰੀਆਂ ਮੱਲਾਂ ਕਾਰਨ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਸ਼੍ਰੋਮਣੀ ਕਵੀ ਸ: ਹਰੀ ਸਿੰਘ ਗਰੀਬ ਪੁਰਸਕਾਰ ਉਭਰਦੇ ਬਾਲ ਕਲਾਕਾਰ ਤੇ ਕਵੀ ਰਾਜਵੀਰ ਸਿੰਘ ਨੂੰ ਦਿੱਤਾ ਗਿਆ।
ਸੁਰਾਂ ਦਾ ਜਾਦੂਗਰ ਪੁਰਸਕਾਰ — ਸੰਗੀਤ ਸੋਹਣੀ,
ਗਿੱਧਿਆਂ ਦੀ ਰਾਣੀ ਪੁਰਸਕਾਰ — ਅਮਾਇਰਾ ਮੈਦਾਨ,ਸੀਨੀਅਰ ਗਰੁੱਪ ਵਿੱਚ — ਅਰਮਾਨ ਬੀਰ ਸਿੰਘ ਨੂੰ “ਸੁਰਾਂ ਦਾ ਬਾਦਸ਼ਾਹ” ਪੁਰਸਕਾਰ ਦਿੱਤਾ ਗਿਆ। ਬੀਰ ਸਿੰਘ ਇੱਕ ਉੱਭਰਦਾ ਹੋਇਆ ਕਲਾਕਾਰ ਹੈ, ਜਿਸ ਨੇ ਆਪਣੀ ਸੁਰੀਲੀ ਆਵਾਜ਼ ਅਤੇ ਕਲਾ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
ਜੈਸਮਿਨ ਕੌਰ ਨਿੱਝਰ ਨੂੰ “ਹਰਫ਼ਾਂ ਦੀ ਰਾਣੀ” ਪੁਰਸਕਾਰ ਅਤੇ “ਨਿੱਕੀ ਆਵਾਜ਼, ਵੱਡਾ ਜਾਦੂ” ਪੁਰਸਕਾਰ ਦਿੱਤਾ ਗਿਆ।
ਸਹਿਜਦੀਪ ਸਿੰਘ ਨੂੰ “ਅਨਮੋਲ ਦੀਪ” ਪੁਰਸਕਾਰ ਅਤੇ ਪ੍ਰਭਦੀਪ ਕੌਰ ਨੂੰ “ਕਲਾ ਰਤਨ” ਪੁਰਸਕਾਰ ਦਿੱਤਾ ਗਿਆ।
ਅਨਮੋਲ ਪ੍ਰੀਤ ਕੌਰ ਅਤੇ ਪ੍ਰਭ ਨੂਰ ਕੌਰ ਨੂੰ “ਗਿੱਧਿਆਂ ਦੀ ਰਾਣੀ” ਪੁਰਸਕਾਰ ਦਿੱਤਾ ਗਿਆ।
ਕਰਾਟੇ ਦੀ ਸ਼ੇਰਨੀ ਸਚਲੀਨ ਕੌਰ ਨੂੰ “ਕਰਾਟੇ ਦੀ ਸ਼ੇਰਨੀ” ਪੁਰਸਕਾਰ, ਤੀਰਅੰਦਾਜ਼ੀ ਲਈ ਤਾਜਦੀਪ ਸਿੰਘ ਨੂੰ “ਤੀਰਅੰਦਾਜ਼ੀ ਪੁਰਸਕਾਰ” ਅਤੇ ਕਿਰਪਨਜੋਤ ਸਿੰਘ ਨੂੰ “ਗੱਤਕਾ ਵੀਰ” ਪੁਰਸਕਾਰ ਦਿੱਤਾ ਗਿਆ।
“ਬਾਲ ਲੇਖਕ ਪੁਰਸਕਾਰ” ਰੁਦਰਾਂਸ਼ ਸਰੀਨ ਨੂੰ ਦਿੱਤਾ ਗਿਆ।
ਵਾਲੀਨ ਕੌਰ ਅਤੇ ਪ੍ਰਭਲੀਨ ਕੌਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਵਾਰਿਸ ਪ੍ਰੀਤ ਸਿੰਘ ਨੂੰ “ਭੰਗੜੇ ਦਾ ਗੱਭਰੂ” ਪੁਰਸਕਾਰ ਦਿੱਤਾ ਗਿਆ।
ਦਲਜੀਤ ਸੋਹਣਾ ਦੀ ਟੀਮ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਸਮਾਜ ਨੂੰ ਇੱਕ ਮਹੱਤਵਪੂਰਨ ਸੁਨੇਹਾ ਦਿੱਤਾ ਗਿਆ।
“ਸੁਰਾਂ ਦੀ ਮਲਕਾ” ਐਵਾਰਡ ਬਲਜੀਤ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ ਅਤੇ ਪੈਣਾ ਨੂੰ ਦਿੱਤਾ ਗਿਆ।
ਸਾਰੇ ਆਏ ਹੋਏ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਧਾਨਗੀ ਕਰ ਰਹੇ ਸ਼੍ਰੋਮਣੀ ਨਾਟਕਾਰ ਸ੍ਰੀ ਕੇਵਲ ਧਾਲੀਵਾਲ ਨੇ “ਵਿਰਸੇ ਦੇ ਰੰਗ” ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਚੇਅਰਮੈਨ ਸ. ਜਸਬੀਰ ਸਿੰਘ ਝਬਾਲ, ਪ੍ਰਧਾਨ ਡਾ. ਰਾਜਬੀਰ ਕੌਰ ‘ਬੀਰ’ ਗਰੇਵਾਲ ਅਤੇ ਜਨਰਲ ਸਕੱਤਰ ਸ.ਸਤਬੀਰ ਸਿੰਘ ਨੂੰ ਵਧਾਈ ਦਿੱਤੀ।
ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਸਮਾਜ ਸੇਵਿਕਾ ਸਰਦਾਰਨੀ ਜਗੀਰ ਕੌਰ, ਮੀਨਾ ਕੌਰ, ਪ੍ਰਸਿੱਧ ਹਾਸਰਸ ਕਲਾਕਾਰ ਸ੍ਰੀ ਸੁਰਿੰਦਰ ਫਰਿਸ਼ਤਾ ਉਰਫ਼ ਕੁਲਛਾ ਜੀ, ਸੈਲੀਬ੍ਰਿਟੀ ਗੈਸਟ ਮਨਦੀਪ ਛੁੱਟਕੀ, ਨੋਡਲ ਅਫ਼ਸਰ ਮਨਜਿੰਦਰ ਸਿੰਘ ਗੌਲਕ ਅਤੇ ਗੁਰਦੇਵ ਸਿੰਘ ਮੈਲਾਂਵਾਲੀ ਨੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਸਥਾ ਨੂੰ ਵਧਾਈ ਦਿੱਤੀ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ ਪਹੁੰਚੇ ਦਲਜੀਤ ਸਿੰਘ ਸੋਨਾ ਜੀ, ਡਾ. ਰਮਨਦੀਪ ਸਿੰਘ, ਦੀਪ, ਡਾ. ਕਮਲਦੀਪ ਕੌਰ, ਮੈਡਮ ਪੂਜਾ,ਪਰਾਉਡ ਖਾਲਸਾ ਗਗਨ ਕੌਰ, ਸ.ਦਲਜੀਤ ਸਿੰਘ ਪੁਲਿਸ ਅਫ਼ਸਰ, ਮੈਡਮ ਅਰਵਿੰਦਰ ਕੌਰ,ਨਰਿੰਦਰ ਸਿੰਘ, ਫਤਿਹ ਪ੍ਰੋਡਕਸ਼ਨ, ਮਨਦੀਪ ਸਿੰਘ ਭੋਪਾ ਰਾਏ, ਨਵਦੀਪ ਸਿੰਘ, ਆਕਾਸ਼ਦੀਪ ਸਿੰਘ, ਹਰਨੂਰ ਸਿੰਘ ਰੰਧਾਵਾ,ਰਾਜਬੀਰ ਸਿੰਘ ਰੰਧਾਵਾ, ਮਨਿੰਦਰਜੀਤ ਕੌਰ, ਬਲਜੀਤ ਕੌਰ ਸੰਧੂ, ਜਰਨਲਿਸਟ, ਸਰਦਾਰ ਕੁਲਬੀਰ ਸਿੰਘ ਸੂਰੀ, ਡਾ. ਨਿੱਧੀ ਪਾਠਕ, ਡਾ. ਜਸਵਿੰਦਰ, ਮੈਡਮ ਸੁਖਰਾਜ ਕੌਰ, ਮੈਡਮ ਮਨਦੀਪ ਕੌਰ, ਮੈਡਮ ਸ਼ਿਵਾਨੀ ਮਾਜਨ, ਡਾ. ਸ਼੍ਰੂਤੀ ਸਰੀਨ, ਸ. ਰੰਜੋਰ ਸਿੰਘ, ਜੋਧਾ ਜਿੰਦਰ ਸਿੰਘ ਮੰਗਾ, ਅਮਨਦੀਪ ਕੌਰ ਅਤੇ ਗੁਰਲੀਨ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਵਿਰਸੇ ਦੇ ਰੰਗ ਪ੍ਰੋਗਰਾਮ ਵਿੱਚ ਬਾਲ
ਇਸ ਮੌਕੇ ਦਲਜੀਤ ਸੋਨਾ, ਅਨਮੋਲ ਸਿੰਘਾ, ਜਸਮੀਤ ਸਿੰਘ, ਪ੍ਰਭਜੋਤ ਕੌਰ, ਜਸਪ੍ਰੀਤ ਕੌਰ, ਹਰਸ਼, ਸਾਹਿਬ, ਵਾਣੀ, ਮਨਿੰਦਰ ਸਿੰਘ, ਯੁਵਰਾਜ ਸਿੰਘ, ਅਮਾਨਤ ਬੀਰ ਸਿੰਘ, ਪ੍ਰਭਨੂਰ ਕੌਰ, ਅਮਾਇਰਾ ਮਦਾਨ, ਅਨਮੋਲ ਕੌਰ, ਕਿਰਪਨਜੋਤ ਸਿੰਘ, ਮਨਸੀਰਤ ਕੌਰ, ਰੁਦਰਾਂਸ਼ ਸਰੀਨ, ਸੰਗੀਤ ਸੋਨੀ,ਅਗਮ ਸਰਮਾ,ਰਿਆਸ਼ ਸ਼ਰਮਾ ਤੇ ਹੋਰ ਬਾਲ ਕਲਾਕਾਰਾਂ ਨੇ ਗਾਇਨ, ਗਿੱਧਾ, ਭੰਗੜਾ, ਗੱਤਕਾ, ਤੀਰਅੰਦਾਜ਼ੀ, ਨਾਟਕ ਅਤੇ ਹੋਰ ਵੱਖ-ਵੱਖ ਕਲਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।
“ਸੁਰਾਂ ਦੀ ਮਲਕਾ” ਐਵਾਰਡ ਪੰਜਾਬੀ ਲੋਕ-ਬੋਲੀਆਂ ਗਰੁੱਪ ਦੀਆਂ ਬਲਜੀਤ ਕੌਰ, ਸੰਧੂ, ਸਰਬਜੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ ਅਤੇ ਮਨਪ੍ਰੀਤ ਭੈਣਾਂ ਨੂੰ ਦਿੱਤਾ ਗਿਆ। ਅੰਤ ਵਿੱਚ ਇਨ੍ਹਾਂ ਭੈਣਾਂ ਵੱਲੋਂ ਢੋਲ ਦੇ ਡੱਗੇ ’ਤੇ ਬੋਲੀਆਂ ਪਾ ਕੇ ਹਾਲ ਵਿੱਚ ਬੈਠੇ ਸਾਰੇ ਸੱਭਿਆਚਾਰ ਪ੍ਰੇਮੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਗਿਆ।
ਸ.ਸਤਬੀਰ ਸਿੰਘ ਨੂੰ “ਮਾਨਵਤਾ ਦਾ ਮਸੀਹਾ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਇੱਕ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ ਅਤੇ ਮਾਨਵਤਾ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ।
ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸ.ਜਸਬੀਰ ਸਿੰਘ ਝਬਾਲ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਕਲਾਕਾਰਾਂ ਅਤੇ ਸੱਭਿਆਚਾਰ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਤਰ੍ਹਾਂ “ਵਿਰਸੇ ਦੇ ਰੰਗ — ਉਭਰਦੇ ਕਲਾਕਾਰਾਂ ਦੇ ਸੰਗ” ਪ੍ਰੋਗਰਾਮ ਮਿੱਠੀਆਂ ਯਾਦਾਂ ਛੱਡਦਾ ਹੋਇਆ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਰਾਜਬੀਰ ਕੌਰ ‘ਬੀਰ’ ਗਰੇਵਾਲ ਅਤੇ ਕਨਵੀਨਰ ਡਾ. ਮਨਦੀਪ ਕੌਰ ਬੱਲ ਨੇ ਬਾਖੂਬੀ ਨਿਭਾਈ ਗਈ।
















