ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਯੋਗ ਮੈਡਮ ਜਤਿੰਦਰ ਕੌਰ ਨਾਲ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਨਵੀਂ ਬਾਡੀ ਦੀ ਵਿਸ਼ੇਸ਼ ਮੁਲਾਕਾਤ

  ਬਾਰ ਤੇ ਬੈਂਚ ਵਿਚਕਾਰ ਬਿਹਤਰ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਲਿਆ ਸੰਕਲਪ ਅੰਮ੍ਰਿਤਸਰ 15 ਸਤਬਰ ( ਕੇ. ਐਲ. ਜੀਤ ਵਾਲੀਆ )-ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਬਾਡੀ ਵੱਲੋਂ ਅੱਜ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਦੀ ਅਗਵਾਈ ਵਿੱਚ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ…

 

ਬਾਰ ਤੇ ਬੈਂਚ ਵਿਚਕਾਰ ਬਿਹਤਰ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਲਿਆ ਸੰਕਲਪ

ਅੰਮ੍ਰਿਤਸਰ 15 ਸਤਬਰ ( ਕੇ. ਐਲ. ਜੀਤ ਵਾਲੀਆ )-ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਬਾਡੀ ਵੱਲੋਂ ਅੱਜ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਦੀ ਅਗਵਾਈ ਵਿੱਚ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਨਵੀਂ ਬਾਡੀ ਦੇ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨੇ ਜੱਜ ਸਾਹਿਬਾ ਨਾਲ ਮੁਲਾਕਾਤ ਕਰਕੇ ਬਾਰ ਅਤੇ ਬੈਂਚ ਵਿਚਕਾਰ ਆਪਸੀ ਸਹਿਯੋਗ, ਸਨਮਾਨ ਅਤੇ ਬਿਹਤਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਮੁਲਾਕਾਤ ਦੌਰਾਨ ਮਾਹੌਲ ਬੇਹੱਦ ਸੁਖਾਵਾਂ ਅਤੇ ਸਨਮਾਨਪੂਰਨ ਰਿਹਾ। ਨਵੀਂ ਬਾਡੀ ਵੱਲੋਂ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਬਾਰ ਅਤੇ ਬੈਂਚ ਦੇ ਆਪਸੀ ਸਹਿਯੋਗ ਨਾਲ ਵਕੀਲ ਭਾਈਚਾਰੇ ਨਾਲ ਸਬੰਧਤ ਮਸਲਿਆਂ ਨੂੰ ਸੁਚੱਜੇ ਢੰਗ ਨਾਲ ਹੱਲ ਕਰਨ ਦੇ ਨਾਲ-ਨਾਲ ਨਿਆਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਮਿਲ ਕੇ ਕੰਮ ਕੀਤਾ ਜਾਵੇਗਾ।

ਇਸ ਮੌਕੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ, ਸੈਕਟਰੀ ਐਡਵੋਕੇਟ ਸਨਪ੍ਰੀਤ ਸਿੰਘ ਮਾਨ, ਵਾਈਸ ਪ੍ਰਧਾਨ ਐਡਵੋਕੇਟ ਅਮਰ ਪਾਲ ਸਿੰਘ ਮੋਮੀ ਅਤੇ ਐਡਵੋਕੇਟ ਡੀ.ਕੇ. ਬੇਦੀ, ਜੁਆਇੰਟ ਸੈਕਟਰੀ ਐਡਵੋਕੇਟ ਸੌਰਵ ਸ਼ਰਮਾ, ਲਾਇਬ੍ਰੇਰੀਅਨ ਐਡਵੋਕੇਟ ਸੁਨੈਨਾ ਸੋਨੀ ਅਤੇ ਖ਼ਜ਼ਾਨਚੀ ਐਡਵੋਕੇਟ ਕਪਿਲ ਸ਼ਰਮਾ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਉਪਰੰਤ ਇਸ ਵਿਸ਼ੇਸ਼ ਮੁਲਾਕਾਤ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਐਡਵੋਕੇਟ ਸੁਖਚੈਨ ਸਿੰਘ, ਅਮਿਤ ਅਰੋੜਾ, ਨਿਤੀਸ਼ ਜੈਨ, ਆਕਾਸ਼ ਗੈਦ, ਅਭਿਨਵ ਮਿੱਤਲ, ਮਨਪ੍ਰੀਤ ਸਿੰਘ, ਮਧੂ ਸੂਦਨ, ਪਲਕ ਅਰੋੜਾ ਅਤੇ ਸੁਖਮਨ ਢਿੱਲੋਂ, ਐਡਵੋਕੇਟ ਅਵਤਾਰ ਸਿੰਘ, ਐਡਵੋਕੇਟ ਗਗਨ ਭਾਟੀਆ, ਐਡਵੋਕੇਟ ਗੀਤਾਂਜਲੀ ਅਤੇ ਐਡਵੋਕੇਟ ਹਰਪ੍ਰੀਤ ਕੌਰ ਗਰੋਵਰ ਆਦਿ ਹਾਜ਼ਰ ਸਨ ।
ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਵਾਈਸ ਪ੍ਰਧਾਨ ਮੈਡਮ ਡੀਕੇ ਬੇਦੀ ਨੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨਾਲ ਹੋਈ ਇਸ ਮੁਲਾਕਾਤ ਨੂੰ ਇੱਕ ਨਵੇਂ ਅਤੇ ਯਾਦਗਾਰ ਅਧਿਆਇ ਦੀ ਸ਼ੁਰੂਆਤ ਦੱਸਦਿਆਂ ਕਿਹਾ ਕਿ ਬਾਰ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਦਿਆਂ ਵਕੀਲਾਂ ਦੀ ਭਲਾਈ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਲਈ ਪੂਰੀ ਇਮਾਨਦਾਰੀ, ਇਕਜੁੱਟਤਾ ਅਤੇ ਸਮਰਪਣ ਨਾਲ ਕੰਮ ਕੀਤਾ ਜਾਵੇਗਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports