ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅੰਮ੍ਰਿਤਸਰ ਵਿੱਚ ਨੀਮਾ ਵੂਮੈਨ ਫੋਰਮ ਵੱਲੋਂ ਸੀ.ਐੱਮ.ਈ. ਅਤੇ ਤੀਆਂ ਉਤਸਵ ਦਾ ਆਯੋਜਨ

  ਮਹਿਲਾ ਡਾਕਟਰਾਂ ਨੇ ਉਤਸ਼ਾਹ ਨਾਲ ਲਿਆ ਭਾਗ, ਇਨਫਰਟਿਲਿਟੀ ਦੇ ਆਧੁਨਿਕ ਇਲਾਜ ਬਾਰੇ ਦਿੱਤੀ ਜਾਣਕਾਰੀ ਅੰਮ੍ਰਿਤਸਰ, 9 ਅਗਸਤ (ਕੇ. ਐਲ.ਜੀਤ ਵਾਲੀਆ, ਆਰ. ਕੇ. ਸੋਨੀ): ਨੀਮਾ ਵੂਮੈਨ ਫੋਰਮ ਅੰਮ੍ਰਿਤਸਰ ਵੱਲੋਂ ਐਤਵਾਰ ਨੂੰ ਪ੍ਰਧਾਨ ਡਾ. ਸ਼ਿਵਾਨੀ ਚੌਹਾਨ, ਸਕੱਤਰ ਡਾ. ਰਿਤੂ ਸੋਨੀ ਅਤੇ ਖਜ਼ਾਨਚੀ ਡਾ. ਆਰਤੀ ਬਜਾਜ ਦੀ ਅਗਵਾਈ ਹੇਠ ਵਿਸ਼ੇਸ਼ ਸੀ.ਐੱਮ.ਈ. ਅਤੇ ਸਾਵਣ ਤੀਆਂ ਉਤਸਵ ਦਾ ਆਯੋਜਨ…

 

ਮਹਿਲਾ ਡਾਕਟਰਾਂ ਨੇ ਉਤਸ਼ਾਹ ਨਾਲ ਲਿਆ ਭਾਗ, ਇਨਫਰਟਿਲਿਟੀ ਦੇ ਆਧੁਨਿਕ ਇਲਾਜ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 9 ਅਗਸਤ (ਕੇ. ਐਲ.ਜੀਤ ਵਾਲੀਆ, ਆਰ. ਕੇ. ਸੋਨੀ): ਨੀਮਾ ਵੂਮੈਨ ਫੋਰਮ ਅੰਮ੍ਰਿਤਸਰ ਵੱਲੋਂ ਐਤਵਾਰ ਨੂੰ ਪ੍ਰਧਾਨ ਡਾ. ਸ਼ਿਵਾਨੀ ਚੌਹਾਨ, ਸਕੱਤਰ ਡਾ. ਰਿਤੂ ਸੋਨੀ ਅਤੇ ਖਜ਼ਾਨਚੀ ਡਾ. ਆਰਤੀ ਬਜਾਜ ਦੀ ਅਗਵਾਈ ਹੇਠ ਵਿਸ਼ੇਸ਼ ਸੀ.ਐੱਮ.ਈ. ਅਤੇ ਸਾਵਣ ਤੀਆਂ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਮਹਿਲਾ ਡਾਕਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਸੀ.ਐੱਮ.ਈ. ਸੈਸ਼ਨ ਦੌਰਾਨ ਨੋਵਾ ਆਈ.ਵੀ.ਐੱਫ. ਫਰਟੀਲਿਟੀ ਸੈਂਟਰ, ਅੰਮ੍ਰਿਤਸਰ ਦੀ ਮਾਹਿਰ ਡਾ. ਸਮ੍ਰਿਤੀ ਆਨੰਦ ਨੇ ਮਹਿਲਾ ਡਾਕਟਰਾਂ ਨੂੰ ਇਨਫਰਟਿਲਿਟੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਖੋਜਾਂ, ਆਧੁਨਿਕ ਤਕਨੀਕਾਂ ਅਤੇ ਨਿਸ਼ੰਤਾਨ ਜੋੜਿਆਂ ਦੇ ਇਲਾਜ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਆਈ.ਵੀ.ਐੱਫ. ਸਮੇਤ ਹੋਰ ਉੱਨਤ ਇਲਾਜ ਪ੍ਰਣਾਲੀਆਂ ਰਾਹੀਂ ਬਿਹਤਰ ਨਤੀਜੇ ਪ੍ਰਾਪਤ ਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਡਾ. ਰੂਪਿਮ ਕਾਲੀਆ, ਡਾ. ਰਮਾ, ਡਾ. ਮੋਨਿਕਾ ਵਰਮਾਨੀ, ਡਾ. ਸੁਧਾ ਭੱਲਾ, ਡਾ. ਪਵਨੀਤ ਕੌਰ, ਡਾ. ਨਗਮਾ ਸਿੱਧੂ, ਡਾ. ਕਵਿਤਾ ਅਰੋੜਾ, ਡਾ. ਸੋਨੀਆ, ਡਾ. ਵਿਮੀ ਅਰੋੜਾ, ਡਾ. ਮੋਨਿਕਾ ਗਿੱਲ, ਡਾ. ਨਵਿਤਾ ਗੁਪਤਾ, ਡਾ. ਰੁਚਿਕਾ ਸ਼ਰਮਾ, ਡਾ. ਅਮਨ ਕੁਮਾਰੀ, ਡਾ. ਪੂਜਨ ਕਟਾਰੀਆ, ਡਾ. ਪੱਲਵੀ ਸਲਵਾਨ, ਡਾ. ਉਰਵਸ਼ੀ, ਡਾ. ਰਿੰਪਲ ਧਵਨ, ਡਾ. ਸੋਨਮ ਸਿੰਘਾਨੀਆ, ਡਾ. ਪੂਨਮ ਗੁਪਤਾ, ਡਾ. ਸੋਨੀਆ ਸ਼ਰਮਾ, ਡਾ. ਦੀਕਸ਼ਾ ਸੂਦ, ਡਾ. ਪਰਵੀਨ ਕੌਰ, ਡਾ. ਉਮਾ, ਡਾ. ਰੰਜੂ ਮਰਵਾਹਾ, ਡਾ. ਅਵਿਤਾ ਸ਼ਰਮਾ, ਡਾ. ਯੋਗਿਤਾ ਸ਼ਰਮਾ ਅਤੇ ਡਾ. ਅੰਜੂ ਮਹਿਤਾ ਸਮੇਤ ਕਈ ਮਹਿਲਾ ਡਾਕਟਰ ਮੌਜੂਦ ਰਹੀਆਂ।

ਸੀ.ਐੱਮ.ਈ. ਲੈਕਚਰ ਤੋਂ ਬਾਅਦ ਸਾਵਣ ਤੀਆਂ ਉਤਸਵ ਮਨਾਇਆ ਗਿਆ। ਇਸ ਮੌਕੇ ਮਹਿਲਾ ਡਾਕਟਰਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸ਼ਾਮਲ ਹੋ ਕੇ ਗੀਤ-ਸੰਗੀਤ, ਸੱਭਿਆਚਾਰਕ ਗਤੀਵਿਧੀਆਂ ਅਤੇ ਆਪਸੀ ਮਿਲਵਰਤਣ ਰਾਹੀਂ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।

ਸਮਾਗਮ ਦੇ ਅੰਤ ਵਿੱਚ ਨੀਮਾ ਵੂਮੈਨ ਫੋਰਮ ਦੀ ਪ੍ਰਧਾਨ ਡਾ. ਸ਼ਿਵਾਨੀ ਚੌਹਾਨ ਨੇ ਸਮਾਗਮ ਦੀ ਸਫਲਤਾ ਲਈ ਸਕੱਤਰ ਡਾ. ਰਿਤੂ ਸੋਨੀ ਅਤੇ ਖਜ਼ਾਨਚੀ ਡਾ. ਆਰਤੀ ਬਜਾਜ ਨੂੰ ਵਧਾਈ ਦਿੱਤੀ। ਉਨ੍ਹਾਂ ਸਾਰੀਆਂ ਮਹਿਲਾ ਡਾਕਟਰਾਂ ਦਾ ਧੰਨਵਾਦ ਕਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports