ਅੰਮ੍ਰਿਤਸਰ , 30 ਜੁਲਾਈ( ਕੇ.ਐਲ. ਜੀਤ ਵਾਲੀਆ )-
ਭਾਈ ਮਨੀ ਸਿੰਘ ਟਕਸਾਲ, ਗਲ਼ੀ ਸੱਤੋਵਾਲੀ, ਅੰਦਰੂਨ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਦੇ ਮੁਖੀ ਮਹਾਂਪੁਰਖ ਬਾਬਾ ਅਮਨਦੀਪ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ, ਅੰਮ੍ਰਿਤਸਰ ਦੇ ਆਗੂਆਂ ਵੱਲੋਂ ਅੱਜ ਅੱਖਾਂ ਦੇ ਲੈਂਜ਼ ਉਪਰੇਸ਼ਨ ਕਰਨ ਲਈ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿੱਚ ਤਕਰੀਬਨ ਪੰਜਾਹ ਲੋੜਵੰਦ ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਗਈ। ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਬਾਬਾ ਅਮਨਦੀਪ ਸਿੰਘ ਜੀ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਆਗੂ ਸਾਹਿਬਾਨ ਦੇ ਸੁਹਿਰਦ ਅਤੇ ਮਾਨਵੀ ਉਪਰਾਲੇ ਦੇ ਫਲਸਰੂਪ ਲੋੜਵੰਦ ਮਰੀਜ਼ਾਂ ਦੀ ਰਜਿਸਟਰੇਸ਼ਨ ਕਰਨ ਸਮੇਂ, ਮਰੀਜ਼ਾਂ ਦੀ ਸਹੂਲਤ ਲਈ ਬੈਠਣ ਪੀਣ ਵਾਲੇ ਸੀਤਲ ਜਲ ਦੇ ਯੋਗ ਪ੍ਰਬੰਧ ਕੀਤੇ ਗਏ। ਅੱਖਾਂ ਦੇ ਮੁਫ਼ਤ ਲੈਂਜ਼ ਉਪਰੇਸ਼ਨ ਦੀ ਰਜਿਸਟਰੇਸ਼ਨ ਲਈ ਢੁਕਵੇਂ ਪ੍ਰਬੰਧ ਕਰਨ ਵਾਲਿਆਂ ਵਿੱਚ ਸਨਮਾਨ ਯੋਗ ਬਾਬਾ ਅਮਨਦੀਪ ਸਿੰਘ ਜੀ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ, ਮੇਅਰ ਨਗਰ ਨਿਗਮ ਅੰਮ੍ਰਿਤਸਰ ਜਤਿੰਦਰ ਸਿੰਘ ਮੋਤੀ ਭਾਟੀਆ,ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਮਾਝਾ ਜੋਨ ਦੇ ਚੇਅਰਮੈਨ ਸ੍ਰੀਮਤੀ ਹਰਪਿੰਦਰ ਕੌਰ ਮੁਕੇਰੀਆਂ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਭਾਟੀਆ, ਵਾਤਾਵਰਣ ਡਾਇਰੈਕਟਰ ਇੰਜ. ਦਲਜੀਤ ਸਿੰਘ ਕੋਹਲੀ, ਖ਼ਜ਼ਾਨਚੀ ਜਤਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਸਿਹਤ ਡਾਇਰੈਕਟਰ ਡਾ. ਅਮਰਜੀਤ ਸਿੰਘ ਸਚਦੇਵਾ, ਕੁਲਵਿੰਦਰ ਸਿੰਘ ਮਰਵਾਹਾ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਮਨਪ੍ਰੀਤ ਸਿੰਘ ਭਾਟੀਆ, ਸ੍ਰੀਮਤੀ ਵਰਦੀਪ ਕੌਰ ਸਿੱਧੂ, ਸ੍ਰੀਮਤੀ ਮਨਵੀਨ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਰੇਨੂੰ, ਐਡਵੋਕੇਟ ਟੀ.ਐੱਸ. ਤੇਗ਼, ਸੁਖਦੀਪ ਸਿੰਘ, ਕੈਪਟਨ ਪ੍ਰਤਾਪ ਸਿੰਘ, ਸ੍ਰ.ਨਵਤੇਜ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ। ਡਾਇਰੈਕਟਰ ਵਾਤਾਵਰਨ ਇੰਜ. ਦਲਜੀਤ ਸਿੰਘ ਕੋਹਲੀ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ,ਜਿਸ ਪ੍ਰਤੀ ਸੰਗਤਾਂ ਨੇ ਉਤਸ਼ਾਹ ਪ੍ਰਗਟ ਕੀਤਾ।
ਭਾਈ ਮਨੀ ਸਿੰਘ ਟਕਸਾਲ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਅੱਖਾਂ ਦਾ ਮੁਫ਼ਤ ਲੈਂਜ਼ ਉਪਰੇਸ਼ਨ ਕੈਂਪ ਅਤੇ ਹਰਿਆਵਲ ਮੰਚ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ
ਅੰਮ੍ਰਿਤਸਰ , 30 ਜੁਲਾਈ( ਕੇ.ਐਲ. ਜੀਤ ਵਾਲੀਆ )- ਭਾਈ ਮਨੀ ਸਿੰਘ ਟਕਸਾਲ, ਗਲ਼ੀ ਸੱਤੋਵਾਲੀ, ਅੰਦਰੂਨ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਦੇ ਮੁਖੀ ਮਹਾਂਪੁਰਖ ਬਾਬਾ ਅਮਨਦੀਪ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ, ਅੰਮ੍ਰਿਤਸਰ ਦੇ ਆਗੂਆਂ ਵੱਲੋਂ ਅੱਜ ਅੱਖਾਂ ਦੇ ਲੈਂਜ਼ ਉਪਰੇਸ਼ਨ ਕਰਨ ਲਈ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿੱਚ ਤਕਰੀਬਨ ਪੰਜਾਹ ਲੋੜਵੰਦ…

Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












