ਲੁਧਿਆਣਾ, 04 ਮਈ(ਬਿਊਰੋ ) – ਸਮਾਜ ਸੇਵਾ ਦੇ ਉਦੇਸ਼ ਨਾਲ “ਜਨ ਕੀ ਅਰਦਾਸ ਸੇਵਾ ਸੋਸਾਇਟੀ” ਵੱਲੋਂ 11 ਮਈ 2026 (ਸੋਮਵਾਰ) ਨੂੰ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਰਘੁਨਾਥ ਹਸਪਤਾਲ, ਬਲੱਡ ਬੈਂਕ, ਲੁਧਿਆਣਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।
ਇਸ ਕੈਂਪ ਦਾ ਆਯੋਜਨ ਬੀਬੀ ਸੁਰਿੰਦਰ ਕੌਰ ਖਾਲਸਾ (ਪ੍ਰਧਾਨ) ਅਤੇ ਪ੍ਰਭਜੋਤ ਸਿੰਘ ਜੱਸਲ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੰਸਥਾ ਦਾ ਮਕਸਦ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਲੋਕਾਂ ਨੂੰ ਖੂਨ ਦਾਨ ਲਈ ਜਾਗਰੂਕ ਕਰਨਾ ਹੈ।
ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਉਣ, ਕਿਉਂਕਿ “ਖੂਨ ਦਾਨ, ਸਭ ਤੋਂ ਵੱਡੀ ਸੇਵਾ – ਇੱਕ ਜੀਵਨ ਬਚਾਓ”।
ਖੂਨ ਦਾਨ ਕੈਂਪ ਸੰਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 96-9090-2828 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
















