ਅੰਮ੍ਰਿਤਸਰ 14 ਜੁਲਾਈ ( ਕੇ.ਐਲ.ਜੀਤ ਵਾਲੀਆ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਰਾਜ ਸਮਾਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪੰਜਾਬ ਵਿੱਚ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਡੁੰਗੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਹਨ ਉਨ੍ਹਾਂ ਦੋਸ਼ ਲਾਇਆ ਕਿ ਫਿਰੋਤੀਆਂ, ਗੋਲੀਬਾਰੀ, ਤਲਵਾਰਾਂ ਨਾਲ ਹਮਲੇ, ਅਤੇ ਲੁੱਟਾਂ ਖੋਹਾਂ ਵਰਗੀਆਂ ਖੂਨ ਖ਼ਰਾਬੇ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਅਤੇ ਟੀ ਵੀ ਚੈਨਲ ਭਰੇ ਹੁੰਦੇ ਹਨ ਬਾਸਰਕੇ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 8 ਤੋਂ 10 ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇਕ ਦਿਨ ਵਿਚ ਪੰਜਾਬ ਦੇ ਅਜਿਹੇ ਹਾਲਾਤ ਹਨ ਤਾਂ ਹਫ਼ਤੇ ਭਰ ਦਾ ਮੰਜ਼ਰ ਕਿਨਾਂ ਭਿਆਨਕ ਹੋਵੇਗਾ ਜਿਸ ਦਾ ਖੌਫ਼ਨਾਕ ਰੂਪ ਪਿਛਲੇ ਸਾਢੇ ਚਾਰ ਸਾਲ ਤੋਂ ਪੂਰੇ ਪੰਜਾਬ ਦੇ ਸਾਹਮਣੇ ਹੈ ਬਾਸਰਕੇ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਝੂਠੇ ਬਦਲਾ ਵਾਲੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ ਉਨ੍ਹਾਂ ਕਿਹਾ ਕਿ ਨਸ਼ਿਆਂ, ਗੋਲੀਆਂ, ਅਤੇ ਕਤਲਾਂ ਕਾਰਨ ਅਨੇਕਾਂ ਘਰ ਉਜੜ ਚੁੱਕੇ ਹਨ ਪਰ ਮਾਨ ਸਰਕਾਰ ਅਖਾਂ ਬੰਦ ਕਰਕੇ ਬੈਠੀ ਹੈ ਬਾਸਰਕੇ ਨੇ ਕਿਹਾ ਕਿ ਵਪਾਰੀਆਂ ਤੋਂ ਸ਼ਰੇਆਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ ਜਿਸ ਕਰਕੇ ਇਥੇ ਹਰ ਕੋਈ ਕਾਰੋਬਾਰ ਕਰਨ ਤੋਂ ਭੱਜ ਰਿਹਾ ਹੈ ਸੋ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ ਅਖੀਰ ਤੇ ਬਾਸਰਕੇ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਫ਼ੋਕੇ ਇਸ਼ਤਿਹਾਰਾਂ ਦੀ ਨਹੀਂ ਸੁਰੱਖਿਆ ਦੀ ਲੋੜ ਹੈ ਅਤੇ ਹੁਣ ਪੰਜਾਬ ਦੇ ਲੋਕ ਚੁਪ ਕਰਕੇ ਨਹੀਂ ਬੈਠਣਗੇ ਇਸ ਮੋਕੇ ਉਹਨਾਂ ਨਾਲ ਸੁਖਵਿੰਦਰ ਸਿੰਘ ਖਾਲਸਾ ਕਾਲਜ, ਸੁਖ ਬੋਪਾਰਾਏ , ਕਰਮਜੀਤ ਸਿੰਘ ਬਾਸਰਕੇ ਪ੍ਰਧਾਨ ਓ ਬੀ ਸੀ ਮੰਡਲ ਛੇਹਰਟਾ ਹਾਜ਼ਰ ਸਨ
ਮਾਨ ਸਰਕਾਰ ਪੰਜਾਬ ਵਿੱਚ ਫਿਰੋਤੀਆਂ ਤੇ ਲੁੱਟਾਂ ਖੋਹਾਂ ਜਿਹੀਆਂ ਘਟਨਾਵਾਂ ਤੇ ਕਾਬੂ ਪਾਉਣ ਚ ਅਸਫ਼ਲ ਰਹੀ- ਇੰਦਰਜੀਤ ਬਾਸਰਕੇ
ਅੰਮ੍ਰਿਤਸਰ 14 ਜੁਲਾਈ ( ਕੇ.ਐਲ.ਜੀਤ ਵਾਲੀਆ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਰਾਜ ਸਮਾਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪੰਜਾਬ ਵਿੱਚ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਡੁੰਗੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਹਨ ਉਨ੍ਹਾਂ ਦੋਸ਼ ਲਾਇਆ ਕਿ ਫਿਰੋਤੀਆਂ, ਗੋਲੀਬਾਰੀ, ਤਲਵਾਰਾਂ…
Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed













