ਅੰਮ੍ਰਿਤਸਰ (ਕੇ.ਐਲ. ਜੀਤ ਵਾਲੀਆ) – ਆਮ ਆਦਮੀ ਪਾਰਟੀ ਦੇ ਟ੍ਰੇਡ ਵਿਂਗ ਵੱਲੋਂ ਅੱਜ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਕੇਂਦਰ ਸਰਕਾਰ ਵੱਲੋਂ ਗੈਸ ਸਿਲੈਂਡਰ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਭਾਜਪਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ ਗਏ।
ਇਹ ਪ੍ਰਦਰਸ਼ਨ ਮਾਝਾ ਜ਼ੋਨ ਇੰਚਾਰਜ ਸ਼ੀਤਲ ਜੁਨੇਜਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਲੋਕ ਸਭਾ ਇੰਚਾਰਜ ਜਸਕਰਨ ਬੰਦੇਸ਼ਾ, ਟ੍ਰੇਡ ਵਿਂਗ ਦੇ ਪ੍ਰਧਾਨ ਅਭਿਸ਼ੇਕ ਬੰਸਲ, ਮਹਿਲਾ ਵਿਂਗ ਦੀ ਪ੍ਰਧਾਨ ਕਾਮਨਾ ਆਨੰਦ, ਟ੍ਰੇਡ ਵਿਂਗ ਹਲਕਾ ਪੂਰਬੀ ਦੇ ਚੇਅਰਮੈਨ ਕਪਿਲ ਚੱਢਾ, ਮੀਡੀਆ ਮਾਝਾ ਜ਼ੋਨ ਇੰਚਾਰਜ ਐਡਵੋਕੇਟ ਅਰਵਿੰਦਰ ਸਿੰਘ ਭੱਟੀ ਅਤੇ ਲੀਗਲ ਵਿਂਗ ਮਾਝਾ ਜ਼ੋਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਨਿੱਜਰ ,ਸੀਨੀਅਰ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਕਟਾਰੀਆ ਸਮੇਤ ਸੈਂਕੜੇ ਵਰਕਰ ਮੌਜੂਦ ਸਨ।
ਮਾਝਾ ਜ਼ੋਨ ਇੰਚਾਰਜ ਸ਼ੀਤਲ ਜੁਨੇਜਾ ,ਡਾ. ਨਿੱਜਰ, ਬੰਦੇਸ਼ਾ ਅਤੇ ਆਪ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਹਗਾਰ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ LPG ਸਿਲੈਂਡਰ ਦੀ ਕੀਮਤ ਹੁਣ 993 ਰੁਪਏ ਤੱਕ ਵਧ ਗਈ ਹੈ, ਜੋ ਲਗਾਤਾਰ ਤੀਸਰੇ ਮਹੀਨੇ ਵਾਧੇ ਦਾ ਨਤੀਜਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ 195.50 ਰੁਪਏ ਅਤੇ 1 ਮਾਰਚ ਨੂੰ 114.50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕੁੱਲ ਵਾਧਾ 1300 ਰੁਪਏ ਤੋਂ ਵੀ ਜ਼ਿਆਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਵੈਸਟ ਏਸ਼ੀਆ ਸੰਕਟ ਕਾਰਨ ਦੁਨੀਆ ਭਰ ਵਿੱਚ ਐਨਰਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਪਰ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਢੁੱਕਵਾਂ ਕਦਮ ਚੁੱਕਦੀ। ਇਸ ਦੇ ਉਲਟ ਸਰਕਾਰ ਨੇ ਲੋਕਾਂ ’ਤੇ ਹੋਰ ਆਰਥਿਕ ਬੋਝ ਪਾ ਦਿੱਤਾ ਹੈ।
ਆਪ ਆਗੂਆਂ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਸਿਰਫ਼ ਚੋਣਾਂ ਦੇ ਸਮੇਂ ਹੀ ਆਮ ਲੋਕਾਂ ਦੀ ਚਿੰਤਾ ਕਰਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੰਦੀ ਹੈ।
ਇਸ ਮੌਕੇ ਸੀਨੀਅਰ ਆਗੂ ਰਵਿੰਦਰ ਹੰਸ,ਸੁਰਜੀਤ ਸਿੰਘ ਮੱਲੀ,ਰਾਹਿਲ ਖੰਨਾ, ਸੰਦੀਪ ਸਿੰਘ, ਰਮੇਸ਼ ਅਵਸਥੀ, ਮਨਜੀਤ ਸਿੰਘ ਮਾਨ, ਵਿਨੀਤ ਅਨੇਜਾ , ਕੁਲਵੰਤ ਸਿੰਘ , ਵਰੁਣ ਰਾਣਾ,ਆਸ਼ੂ ਕੁਮਾਰ, ਦਿਲਜੀਤ ਸਿੰਘ, ਦੀਪਕ ਕੁਮਾਰ, ਸੰਨੀ ਬੇਰੀ,ਜਤਿੰਦਰ ਸੇਠੀ, ਜਸਪਾਲ ਸ਼ਰਮਾ, ਸੰਜੀਵ ਕੁਮਾਰ ਲਾਲੀ ਸਮੇਤ ਹੋਰ ਕਈ ਵਰਕਰ ਵੀ ਮੌਜੂਦ ਸਨ।
















