ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ—ਪੰਜ ਸਾਲਾਂ ਵਿੱਚ 800 ਤੋਂ ਵੱਧ ਕਵੀਜਨਾਂ ਨੂੰ ਦਿੱਤਾ ਵਿਸ਼ਵ ਪੱਧਰੀ ਮੰਚ

    ਕਨੇਡਾ ਬ੍ਰਮਟਨ 3 ਮਈ (ਜੋਬਨਪ੍ਰੀਤ ਸਿੰਘ ਵਾਲੀਆ )- ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਆਪਣੇ ਪੰਜ ਸਾਲਾਂ ਦੇ ਸਫ਼ਰ ਦੌਰਾਨ ਵਿਸ਼ਵ ਭਰ ਦੇ 800 ਤੋਂ ਵੱਧ ਕਵੀਜਨਾਂ ਨੂੰ ਇੱਕ ਸਾਂਝੇ ਮੰਚ ‘ਤੇ ਜੋੜ ਕੇ ਸਾਹਿਤਕ ਜਗਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਇਸ ਸੰਸਥਾ ਵੱਲੋਂ ਹਰ ਮਹੀਨੇ ਦੇ ਦੂਜੇ ਐਤਵਾਰ “ਕਾਵਿ ਮਿਲਣੀ” ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ…

 

 

ਕਨੇਡਾ ਬ੍ਰਮਟਨ 3 ਮਈ (ਜੋਬਨਪ੍ਰੀਤ ਸਿੰਘ ਵਾਲੀਆ )- ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਆਪਣੇ ਪੰਜ ਸਾਲਾਂ ਦੇ ਸਫ਼ਰ ਦੌਰਾਨ ਵਿਸ਼ਵ ਭਰ ਦੇ 800 ਤੋਂ ਵੱਧ ਕਵੀਜਨਾਂ ਨੂੰ ਇੱਕ ਸਾਂਝੇ ਮੰਚ ‘ਤੇ ਜੋੜ ਕੇ ਸਾਹਿਤਕ ਜਗਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਇਸ ਸੰਸਥਾ ਵੱਲੋਂ ਹਰ ਮਹੀਨੇ ਦੇ ਦੂਜੇ ਐਤਵਾਰ “ਕਾਵਿ ਮਿਲਣੀ” ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਨਾਮਵਰ ਸ਼ਾਇਰਾਂ ਦੇ ਨਾਲ-ਨਾਲ ਨਵੀਂ ਕਲਮਾਂ ਨੂੰ ਵੀ ਬਰਾਬਰ ਮਾਣ ਅਤੇ ਮੌਕਾ ਦਿੱਤਾ ਜਾਂਦਾ ਹੈ।

 

ਸੰਸਥਾ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਦੱਸਿਆ ਕਿ ਸ਼ਾਇਰਾਂ ਦੀ ਲੰਬੀ ਲਿਸਟ ਹੋਣ ਕਰਕੇ ਅਜੇ ਵੀ ਕਈ ਕਲਮਕਾਰ ਦੁਬਾਰਾ ਸ਼ਾਮਿਲ ਹੋਣ ਦੀ ਉਡੀਕ ਵਿੱਚ ਹਨ, ਜੋ ਇਸ ਮੰਚ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ।

 

ਉਨ੍ਹਾਂ ਨੇ ਆਪਣੀ ਟੀਮ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ, “ਅਗਰ ਤੁਮ ਨਾ ਹੋਤੇ, ਤੋ ਹਮ ਨਾ ਹੋਤੇ,” ਜੋ ਟੀਮ ਮੈਂਬਰਾਂ ਦੀ ਭੂਮਿਕਾ ਨੂੰ ਸਪਸ਼ਟ ਕਰਦਾ ਹੈ।

 

ਇਸ ਦੇ ਨਾਲ ਹੀ ਹਰ ਮਹੀਨੇ ਦੇ ਆਖ਼ਰੀ ਐਤਵਾਰ “ਸਿਰਜਨਾ ਦੇ ਆਰ ਪਾਰ” ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਦੀ ਮੇਜ਼ਬਾਨੀ ਪ੍ਰੋ. ਕੁਲਜੀਤ ਜੀ ਕਰਦੇ ਹਨ। ਇਸ ਪ੍ਰੋਗਰਾਮ ਨੂੰ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਹੁਣ ਤੱਕ 52 ਨਾਮਵਰ ਸ਼ਖ਼ਸੀਅਤਾਂ ਨਾਲ ਰੂਬਰੂ ਕਰਵਾਇਆ ਜਾ ਚੁੱਕਾ ਹੈ। ਕਈ ਵਾਰ ਮਹਿਮਾਨਾਂ ਦੇ ਰੁਝਾਨ ਨੂੰ ਦੇਖਦੇ ਹੋਏ ਪ੍ਰੋਗਰਾਮ ਦੇ ਦਿਨ ਅਤੇ ਸਮੇਂ ਵਿੱਚ ਬਦਲਾਅ ਵੀ ਕੀਤਾ ਜਾਂਦਾ ਹੈ।

 

ਰਮਿੰਦਰ ਰੰਮੀ ਅਤੇ ਪ੍ਰੋ. ਕੁਲਜੀਤ ਜੀ ਨੇ ਜਾਣਕਾਰੀ ਦਿੱਤੀ ਕਿ “ਸਿਰਜਨਾ ਦੇ ਆਰ ਪਾਰ” ਵਿੱਚ ਸ਼ਾਮਿਲ ਹੋ ਚੁੱਕੀਆਂ ਸ਼ਖ਼ਸੀਅਤਾਂ ਨੂੰ ਜਲਦ ਹੀ ਇੱਕ ਕਿਤਾਬ ਦੇ ਰੂਪ ਵਿੱਚ ਪੇਸ਼ ਕਰਨ ਦੀ ਯੋਜਨਾ ਹੈ, ਜੋ ਪਾਠਕਾਂ ਲਈ ਸਾਂਭਣਯੋਗ ਅਤੇ ਪ੍ਰੇਰਣਾਦਾਇਕ ਕਿਰਤ ਹੋਵੇਗੀ।

 

ਸੰਸਥਾ ਵੱਲੋਂ ਪਿਛਲੇ 4-5 ਸਾਲਾਂ ਤੋਂ ਈ-ਮੈਗਜ਼ੀਨ ਵੀ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਵੀਂ ਅਤੇ ਪ੍ਰਸਿੱਧ ਦੋਹਾਂ ਤਰ੍ਹਾਂ ਦੀਆਂ ਕਲਮਾਂ ਨੂੰ ਸਥਾਨ ਮਿਲਦਾ ਹੈ।

 

ਖਾਸ ਗੱਲ ਇਹ ਹੈ ਕਿ ਇਸ ਸੰਸਥਾ ਦੇ ਸਾਰੇ ਪ੍ਰੋਗਰਾਮ ਬਿਨਾਂ ਕਿਸੇ ਫੀਸ ਦੇ ਕਰਵਾਏ ਜਾਂਦੇ ਹਨ। ਰਮਿੰਦਰ ਰੰਮੀ ਦੇ ਪਰਿਵਾਰ ਵੱਲੋਂ ਹੀ ਸਾਰਾ ਖ਼ਰਚਾ ਅਤੇ ਤਕਨੀਕੀ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਬੇਟੇ ਵੱਲੋਂ ਮੀਟਿੰਗ ਲਿੰਕ ਤਿਆਰ ਕਰਨ ਤੋਂ ਲੈ ਕੇ ਯੂਟਿਊਬ ‘ਤੇ ਰਿਕਾਰਡਿੰਗ ਅੱਪਲੋਡ ਕਰਨ ਅਤੇ ਸਨਮਾਨ ਪੱਤਰ ਤਿਆਰ ਕਰਨ ਤੱਕ ਦੀ ਸੇਵਾ ਨਿਭਾਈ ਜਾਂਦੀ ਹੈ।

 

ਇਸ ਤਰ੍ਹਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨਾ ਸਿਰਫ਼ ਕਵਿਤਾ ਦੇ ਪ੍ਰਸਾਰ ਲਈ ਸੇਵਾ ਕਰ ਰਹੀ ਹੈ, ਸਗੋਂ ਨਵੀਂ ਕਲਮਾਂ ਨੂੰ ਉਤਸ਼ਾਹਿਤ ਕਰਦੇ ਹੋਏ ਸਾਹਿਤਕ ਸੰਸਕਾਰਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports