ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਕਾਂਗਰਸ ਸਰਕਾਰ ਆਉਣ ‘ਤੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਪਾਇਆ ਜਾਵੇਗਾ :- ਐਮਪੀ ਗੁਰਜੀਤ ਔਜਲਾ

    ਸੀਨੀਅਰ ਆਗੂ ਬੱਬੀ ਪਹਿਲਵਾਨ ਵੱਲੋਂ ਐਮਪੀ ਔਜਲਾ, ਡਾ.ਵੇਰਕਾ, ਦੱਤੀ, ਜੁਗਲ , ਮਿੱਠੂ ਮਦਾਨ ਦਾ ਸਨਮਾਨਿਤ    ਅੰਮ੍ਰਿਤਸਰ 2 ਮਈ(ਕੇ.ਐਲ. ਜੀਤ ਵਾਲੀਆ, ਫੁੱਲਜੀਤ ਵਰਪਾਲ) -ਅੱਜ ਸੀਨੀਅਰ ਟਕਸਾਲੀ ਕਾਂਗਰਸ ਦੇ ਆਗੂ ਬਲਬੀਰ ਸਿੰਘ ਬੱਬੀ ਪਹਿਲਵਾਨ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਲੋਕ ਸਭਾ ਦੇ ਐਮਪੀ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਿੱਠੂ ਮਦਾਨ, ਸਾਬਕਾ ਕੈਬਨਿਟ ਮੰਤਰੀ…

 

 

ਸੀਨੀਅਰ ਆਗੂ ਬੱਬੀ ਪਹਿਲਵਾਨ ਵੱਲੋਂ ਐਮਪੀ ਔਜਲਾ, ਡਾ.ਵੇਰਕਾ, ਦੱਤੀ, ਜੁਗਲ , ਮਿੱਠੂ ਮਦਾਨ ਦਾ ਸਨਮਾਨਿਤ 

 

ਅੰਮ੍ਰਿਤਸਰ 2 ਮਈ(ਕੇ.ਐਲ. ਜੀਤ ਵਾਲੀਆ, ਫੁੱਲਜੀਤ ਵਰਪਾਲ) -ਅੱਜ ਸੀਨੀਅਰ ਟਕਸਾਲੀ ਕਾਂਗਰਸ ਦੇ ਆਗੂ ਬਲਬੀਰ ਸਿੰਘ ਬੱਬੀ ਪਹਿਲਵਾਨ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਲੋਕ ਸਭਾ ਦੇ ਐਮਪੀ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਿੱਠੂ ਮਦਾਨ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਪਹੁੰਚੇ । ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਉਦੇਸ਼ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਨਿਰਸਵਾਰਥ ਸੇਵਾ ਕਰਨਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕੀ ਕਾਂਗਰਸ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਇਨ-ਬਿਨ ਪੂਰਾ ਕੀਤਾ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ।

ਗੁਰਜੀਤ ਸਿੰਘ ਔਜਲਾ ਨੇ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਪੰਜਾਬ ਵਿੱਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਸਿਰਫ਼ ਬਿਆਨਬਾਜ਼ੀ ਨਾਲ ਸਮਾਂ ਲੰਘਾ ਰਹੀ ਹੈ। ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ।

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਰਾਜ ‘ਚ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਮਿਲਦਾ ਸੀ ਅਤੇ ਸੁਬਾਹਰਸਾਹਿਤ ਪੱਖੋਂ ਸੁਰੱਖਿਅਤ ਸੀ।

ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਪਾਰਟੀ ਦਾ ਅਧਾਰ ਜ਼ਮੀਨੀ ਪੱਧਰ ‘ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਦੀ ਸਰਕਾਰ ਬਣਾਉਣਗੇ, ਜਿਸ ਨਾਲ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ ਅਤੇ ਪੰਜਾਬ ਮੁੜ ਖੁਸ਼ਹਾਲੀ ਵੱਲ ਵਧੇਗਾ। ਅਖੀਰ ਚ ਮਿੱਠੂ ਮੈਦਾਨ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਕਾਂਗਰਸ ਦੀ 5 ਸੀਟਾਂ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਓਬੀਸੀ ਡਿਪਾਰਮੈਂਟ ਦੇ ਕਾਰਜਕਾਰੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ, ਕਾਂਗਰਸੀ ਆਗੂ ਡਾ.ਇਕਬਾਲ ਸਿੰਘ ਸ਼ੈਰੀ, ਸਾਬਕਾ ਕੌਂਸਲਰ ਸੰਜੇ ਸ਼ਰਮਾ, ਦੀਪਕ ਭਾਟੀਆ, ਵਿਨੋਦ ਸੋਨੀ, ਰਾਕੇਸ਼ ਕੁਮਾਰ ਸੂਰੀ, ਗੁਰਮੀਤ ਸਿੰਘ ਬੇਦੀ, ਮਨੋਰ ਸਬਰਵਾਲ, ਰਮੇਸ਼ ਕੁਮਾਰ, ਸਤੀਸ਼ ਅਗਰਵਾਲ, ਹਕੂਮਤ ਰਾਏ, ਅਸ਼ੋਕ ਕੁਮਾਰ, ਵਿੱਕੀ ਮੱਟੂ, ਰਮੇਸ਼ ਕੁਮਾਰ, ਪ੍ਰਭ ਕੈਨੇਡਾ ਮੌਜੂਦ ਸਨ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports