ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਹਾਈਡ ਮਾਰਕੀਟ ਵਿਖੇ ਸਥਿਤ ਦਰਗਾਹ ਖਵਾਜਾ ਜੀ ਵਿਖੇ ਮੇਲਾ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਸਿੱਧ ਖਵਾਜਾ ਗਰੀਬ ਨਿਵਾਜ ਦਰਗਾਹ ਹਾਇਡ ਮਾਰਕੀਟ ਅੰਮ੍ਰਿਤਸਰ ਵਿਖੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਮੇਲਾ ਮੁਬਾਰਕ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਸੁਨੀਲ ਦਤੀ, ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਨਿੱਜਰ, ਆਮ ਆਦਮੀ ਪਾਰਟੀ ਟਰੇਡ ਕਮਿਸ਼ਨ ਹਲਕਾ ਈਸਟ ਦੇ ਚੇਅਰਮੈਨ ਕਪਿਲ ਚੱਢਾ, ਐਮਪੀ ਗੁਰਜੀਤ ਔਜਲਾ ਤੇ ਭਰਾ ਸੁੱਖ ਔਜਲਾ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਡੈਨੀ, ਪੰਜਾਬ ਮੀਡੀਆ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਕੇ.ਐਲ ਜੀਤ ਵਾਲੀਆ, ਬਾਬਾ ਜੀ ਮੁਹੰਮਦ ਕਲੀਅਰ ਸ਼ਰੀਫ ਵਾਲੇ,ਬਾਬਾ ਸੀਮਾ ਜੀ, ਬਾਬਾ ਰਜਿੰਦਰ ਸਿੰਘ, ਬਾਬਾ ਬਲਦੇਵ ਸਿੰਘ ਨੇ ਦਰਬਾਰ ਵਿੱਚ ਨਤਮਸਤਕ ਹੋ ਕੇ ਬਾਬਾ ਜੀ ਅਤੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਲਕਾ ਮਲਕਾ, ਵਿਜੇ ਹੰਸ, ਵਾਈ ਸਾਹਿਬ ਪੰਜਾਬ ਵਿਨਰ ਸੰਨੀ ਬਲ ਅਤੇ ਸਾਬਰ ਬ੍ਰਦਰ ਨੇ ਆਪਣੀਆਂ ਰੂਹਾਨੀ ਕਵਾਲੀਆਂ ਰਾਹੀਂ ਪੀਰ ਬਾਬਾ ਜੀ ਦਾ ਗੁਣਗਾਨ ਕੀਤਾ, ਜਿਸ ਨਾਲ ਸੰਗਤਾਂ ਭਾਵੁਕ ਹੋ ਕੇ ਝੂਮ ਉੱਠੀਆਂ। ਇਸ ਮੌਕੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਨੇ ਕਿਹਾ ਕਿ ਖਵਾਜਾ ਗਰੀਬ ਨਿਵਾਜ ਦਰਗਾਹ ਬਹੁਤ ਪੁਰਾਤਨ ਅਤੇ ਅਸੀਸਾਂ ਵਾਲਾ ਅਸਥਾਨ ਹੈ। ਇੱਥੇ ਜੋ ਵੀ ਭਗਤ ਸੱਚੇ ਮਨ ਨਾਲ ਅਰਦਾਸ ਕਰਦਾ ਹੈ, ਉਸਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਰਗਾਹ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਵੀ ਕੀਤਾ ਜਾਂਦਾ ਹੈ।
ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਰੱਬ ਦੇ ਵਜ਼ੀਰ ਹੁੰਦੇ ਹਨ, ਜੋ ਮਨੁੱਖਤਾ ਦੀ ਸੇਵਾ ਕਰਕੇ ਸਮਾਜ ਨੂੰ ਸਹੀ ਰਾਹ ਦਿਖਾਉਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਪਰਮਾਤਮਾ ਦਾ ਨਾਮ ਲੈਣ ਅਤੇ ਸਮਾਜ ਭਲਾਈ ਕਾਰਜ ਕਰਨ ਲਈ ਜਰੂਰ ਕੱਢਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਦਿਨ ਤਿਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਕਿਉਂਕਿ ਦੁਨੀਆਂ ਦਾ ਹਰ ਧਰਮ ਸਾਨੂੰ ਮਾਨਵਤਾ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦਾ ਹੈ!
ਇਸ ਦੌਰਾਨ ਚਨਪ੍ਰੀਤ ਸਿੰਘ ਸੋਹਲ, ਭੁਪਿੰਦਰ ਸਿੰਘ ਸੋਹਲ, ਸੋਨੂ ਕੁੱਕੜਾਂ ਵਾਲਾ, ਮੋਨੂ ਚੌਹਾਨ, ਹੀਰਾ ਸਿੰਘ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਪੰਕਜ ਮਹਾਜਨ, ਜਸਪਾਲ ਸਿੰਘ, ਵਿਜੇ, ਸੋਨੀਆ, ਮਮਤਾ, ਨੀਲੂ, ਕਾਜਲ, ਪ੍ਰਿੰਸ, ਕੁਲਦੀਪ ਸਿੰਘ ਚਾਬੜਾ, ਪ੍ਰਦੀਪ ਸਿੰਘ, ਈਸ਼ਾ, ਬਾਣੀ, ਹਰਮਨ ਅਤੇ ਗੀਤਾ ਕੁੰਦਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
















