ਬਟਾਲਾ,28 ਮਈ (ਬਲਵਿੰਦਰ ਭੱਲਾ)-
ਸੌਦਾ ਸਾਧ ਨੂੰ 16ਵੀ ਵਾਰ ਮੁੜ ਮਿਲੀ ਪੈਰੋਲ
ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਅਤੇ ਕੋਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਮੈਬਰ ਗੁਰਿੰਦਰ ਸਿੰਘ ਬਾਜਵਾ ਇੱਕ ਲਿਖਤੀ ਪ੍ਰੈਸ ਨੌਟ ਵਿੱਚ ਆਖਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਤਕਰੀਬਨ ਪਿਛਲੇ 29 ਸਾਲਾ ਤੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਵਿੱਚ ਜੇਲ੍ਹ ਚ ਬੰਦ ਹੈ ।ਇਸ ਸਮੇ ਦੋਰਾਨ ਉਸ ਨੇ ਕਦੇ ਵੀ ਪੈਰੋਲ ਦੀ ਮੰਗ ਨਹੀ ਕੀਤੀ ਹੈ । ਹੁਣ ਜਥੇਦਾਰ ਹਵਾਰਾ ਨੇ ਪੰਜਾਬ ਐਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਪਟੀਸ਼ਨ ਪਾ ਕੇ ਆਪਣੀ ਬਿਮਾਰ ਮਾਂ ਦੀ ਦੇਖ ਭਾਲ ਲਈ 4 ਹਫਤਿਆ ਦੀ ਪੈਰੋਲ ਮੰਗੀ ਹੈ ।ਜਿਸ ਤੇ ਹਾਈ ਕੋਰਟ ਵਿੱਚ ਸੀ ਬੀ ਆਈ ਨੇ ਆਪਣੇ ਜਵਾਬ ਵਿੱਚ ਪੈਰੋਲ ਦਾ ਸਖਤ ਵਿਰੋਧ ਕੀਤਾ ।ਬਾਜਵਾ ਨੇ ਆਖਿਆ ਕਿ ਜਦੋ ਵੀ ਬੰਦੀ ਸਿੰਘਾ ਦੀ ਪੈਰੋਲ ਜਾਂ ਰਿਹਾਈ ਦੀ ਕੋਈ ਗੱਲ ਆਉਦੀ ਹੈ ਤਾਂ ਸਾਰਾ ਸਰਕਾਰੀ ਤੰਤਰ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ ।ਭਾਵੇ ਉਹ ਕੇਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ।ਇਹਨਾਂ ਦੀ ਸਿੱਖਾ ਪ੍ਰਤੀ ਨੀਤੀ ਇੱਕ ਹੀ ਹੈ । ਉਹਨਾਂ ਆਖਿਆ ਕਿ 32ੑ35 ਸਾਲਾ ਤੋ ਜੇਲ੍ਹਾ ਵਿੱਚ ਬੰਦ ਇਹਨਾਂ ਬੰਦੀ ਸਿੰਘਾ ਨੁੰ ਰਿਹਾਈ ਨਾ ਦੇ ਕੇ ਕੇਦਰ ਦੀ ਭਾਜਪਾ ਸਰਕਾਰ ਮਨੁੱਖੀ ਅਧਿਕਾਰਾ ਦੀ ਘੋਰ ਉਲੰਘਣਾ ਕਰ ਰਹੀ ਹੈ ।ਜਦ ਕਿ ਸੌਦਾ ਸਾਧ ਨੁੰ 16ਵੀ ਵਾਰ ਮੁੜ ਪੈਰੋਲ ਦਿੱਤੀ ਗਈ ਹੈ ।ਜਿਹੜਾ ਸੰਗੀਨ ਅਪਰਾਧਿਕ ਮਾਮਲਿਆ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ । ਬਾਜਵਾ ਨੇ ਅੱਗੇ ਆਖਿਆ ਕਿ ਸਰਕਾਰਾ ਦੇ ਅਜਿਹੇ ਵਤੀਰੇ ਤੋ ਸਿੱਖ ਪੰਥ ਵਿੱਚ ਭਾਰੀ ਰੋਸ ਹੈ ।
















