ਸਿਕਿਉਰਟੀ ਵਾਪਸ ਲੈਣ ਤੇ ਜੱਗਾ ਮਜੀਠੀਆ ਬੋਲੇ ਜੇ ਮੇਰੇ ਜਾ ਮੇਰੇ ਪਰਿਵਾਰ ਜਾਂ ਵਰਕਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ
ਮਜੀਠਾ, 23 ਮਈ (ਸੁਭਾਸ਼ ਚੰਦਰ ਭਗਤ) – ਮਾਝੇ ਵਿੱਚ ਆਪ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹਲਕਾ ਮਜੀਠਾ ਦੇ ਸਾਬਕਾ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਜਗਵਿੰਦਰ ਪਾਲ ਸਿੰਘ ਜੱਗਾ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ
ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜਦੋਂ ਆਮ ਆਦਮੀ ਪਾਰਟੀ ਵਿਚ ਆਇਆ ਸੀ ਤਾਂ ਉਸ ਟਾਈਮ ਮੈਂ ਪਾਰਟੀ ਲਈ ਬਹੁਤ ਮਿਹਨਤ ਕੀਤੀ ਅਤੇ ਸਭ ਤੋਂ ਵੱਧ ਮਜੀਠੇ ਹਲਕੇ ਦੀ ਕਾਂਗਰਸ ਪਾਰਟੀ ਦੀ ਆਮ ਆਦਮੀ ਪਾਰਟੀ ਜੁਆਇਨਿੰਗ ਕਰਾਈ ਉਸ ਟਾਈਮ 90 ਮੌਜੂਦਾ ਸਰਪੰਚ ਤੇ 60 ਦੇ ਕਰੀਬ ਸਾਬਕਾ ਸਰਪੰਚਾਂ ਨੂੰ ਜੁਆਇਨ ਕਰਾਇਆ ਪਰ ਉਹਦੇ ਬਾਵਜੂਦ ਵੀ ਮੇਰੀ ਕੋਈ ਪੁੱਛਗਿਸ਼ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਮੈਂ ਉਹਦੇ ਬਾਅਦ ਵਿੱਚ ਵੀ ਪਾਰਟੀ ਵਿੱਚ ਕੰਮ ਕਰਦਾ ਰਿਹਾ। ਪਰ ਪਾਰਟੀ ਨੇ ਮੈਨੂੰ ਇਸ ਦਰਮਿਆਨ ਨਾ ਤਾ ਕੋਈ ਮੈਸੇਜ ਦਿੱਤਾ ਅਤੇ ਨਾ ਕਦੀ ਮੈਨੂੰ ਕੋਈ ਫੋਨ ਆਇਆ ਉਸ ਤੋਂ ਬਾਅਦ ਮੈਂ ਦੀਪਕ ਚੌਹਾਨ ਜੀ ਸੁਸ਼ੋਧੀਆ ਜੀ ਨੂੰ ਮਿਲਣ ਲਈ ਗਿਆ ਤੇ ਮੈਨੂੰ ਉਹਨਾ ਨੇ ਪੁੱਛਿਆ ਕੀ ਤੁਹਾਡਾ ਕੀ ਪ੍ਰੋਗਰਾਮ ਹੈ ਮੈਂ ਉਹਨਾਂ ਨੂੰ ਪਾਰਟੀ ਵਿੱਚ ਰਹਿ ਕੇ ਪਾਰਟੀ ਵਾਸਤੇ ਹੋਰ ਮਿਹਨਤ ਕਰਨ ਅਤੇ ਕੰਮ ਕਰਨ ਵਾਸਤੇ ਕਿਹਾ ਪਰ ਉਸ ਦੇ ਬਾਵਜੂਦ ਵੀ ਹੁਣ ਮਜੀਠੇ ਦੀ ਇਲੈਕਸ਼ਨ ਵਿੱਚ ਮੈਨੂੰ ਨਹੀਂ ਪੁੱਛਿਆ ਗਿਆ ਅਤੇ ਮੈਨੂੰ ਸਰਕਾਰ ਵੱਲੋਂ ਮਿਲੀ ਸਿਕਿਉਰਟੀ ਵੀ ਮੇਰੇ ਤੋਂ ਵਾਪਸ ਲੈ ਲਈ ਗਈ ਉਹਨਾਂ ਅੱਗੇ ਕਿਹਾ ਕਿ ਮੈਂ ਨਗਰ ਕੌਂਸਲ ਚੋਣਾ ਵਿੱਚ ਵਾਰਡ ਨੰਬਰ 2 ਤੋਂ ਡਾ ਕੁਲਦੀਪ ਸਿੰਘ ਨੂੰ ਬਤੌਰ ਆਜ਼ਾਦ ਉਮੀਦਵਾਰ ਖੜਾ ਕੀਤਾ ਹੈ ਉਹਨਾ ਕਿਹਾ ਕਿ ਪਹਿਲਾਂ ਇਹ ਪਾਰਟੀ ਆਮ ਬੰਦਿਆਂ ਦੀ ਪਾਰਟੀ ਸੀ ਪਰ ਹੁਣ ਇਹ ਪਾਰਟੀ ਆਮ ਬੰਦਿਆਂ ਦੀ ਪਾਰਟੀ ਨਹੀ ਰਹੀ ਇਸ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ
ਮੈਂ ਅੱਜ ਤੋਂ ਆਜ਼ਾਦ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਨਗਰ ਕੌਂਸਲ ਚੋਣਾਂ ਵਿੱਚ ਖੜੇ ਹੋਏ ਸੂਝਵਾਨ, ਮਿਹਨਤੀ ਉਮੀਦਵਾਰਾਂ ਨੂੰ ਹੀ ਵੋਟ ਪਵਾਵਾਂਗਾ। ਉਹਨਾਂ ਆਖਿਰ ਵਿੱਚ ਕਿਹਾ ਕਿ ਪਿੱਛੇ ਜੀ ਮੇਰੇ ਬੇਟੇ ਆਕਾਸ਼ਦੀਪ ਸਿੰਘ ਤੇ ਹਮਲਾ ਹੋਇਆ ਸੀ ਅਤੇ ਪਾਕਿਸਤਾਨ ਤੋਂ ਧਮਕੀ ਵੀ ਆਈ ਸੀ ਪਰ ਹੁਣ ਸਰਕਾਰ ਵੱਲੋਂ ਮੇਰੇ ਗਨਮੈਨ ਵੀ ਵਾਪਸ ਲੈ ਲਏ ਗਏ ਹਨ ਇਸ ਲਈ ਜੇਕਰ ਮੇਰੇ ਜਾਂ ਮੇਰੇ ਪਰਿਵਾਰ ਜਾਂ ਮੇਰੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਜੱਗਾ ਮਜੀਠਾ ਤੋਂ ਇਲਾਵਾ ਆਕਾਸ਼ਦੀਪ ਸਿੰਘ ਮਜੀਠਾ, ਡਾਕਟਰ ਕੁਲਦੀਪ ਸਿੰਘ ਰੰਧਾਵਾ ਸਿੰਘ ਜਗਾਵਾਂ ਨੈਨਲ ਮਸੀਹ ਸੁਪਾਰੀਵਿੰਡ, ਹਰਪਾਲ ਸਿੰਘ, ਸਾਬੀ ਗੱਲੋਵਾਲੀ, ਰਮਨ ਕੁਮਾਰ ਮਜੀਠਾ, ਲਵ ਕਲੇਰ ਤੂੰ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ
















