ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸ਼ਿੰਗਾਰ ਐਵਨਿਊ ਛੇਹਰਟਾ ਵਾਸੀਆਂ ਨੇ ਵਿਧਾਇਕ ਡਾ. ਜਸਬੀਰ ਸੰਧੂ ਨੂੰ ਦਿਤਾ ਮੰਗ ਪੱਤਰ

   ਮਾਮਲਾ ਕਲੋਨੀ ਵਿੱਚੋਂ ਨਜਾਇਜ਼ ਰਸਤਾ ਕੱਢਣ ਦਾ  ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ) – ਸ਼ਿੰਗਾਰ ਐਵਨਿਊ ਵੈਲਫੇਅਰ ਸੋਸਾਇਟੀ (ਰਜਿ.), ਛੇਹਰਟਾ ਦੇ ਅਹੁਦੇਦਾਰਾਂ ਅਤੇ ਕਾਲੋਨੀ ਨਿਵਾਸੀਆਂ ਦੇ ਇਕ ਪ੍ਰਤੀਨਿਧਿਮੰਡਲ ਨੇ ਅੱਜ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਕਾਲੋਨੀ ਵਾਸੀਆਂ ਨੇ ਸ਼ਿੰਗਾਰ…

 

 ਮਾਮਲਾ ਕਲੋਨੀ ਵਿੱਚੋਂ ਨਜਾਇਜ਼ ਰਸਤਾ ਕੱਢਣ ਦਾ 

ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ) – ਸ਼ਿੰਗਾਰ ਐਵਨਿਊ ਵੈਲਫੇਅਰ ਸੋਸਾਇਟੀ (ਰਜਿ.), ਛੇਹਰਟਾ ਦੇ ਅਹੁਦੇਦਾਰਾਂ ਅਤੇ ਕਾਲੋਨੀ ਨਿਵਾਸੀਆਂ ਦੇ ਇਕ ਪ੍ਰਤੀਨਿਧਿਮੰਡਲ ਨੇ ਅੱਜ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਕਾਲੋਨੀ ਵਾਸੀਆਂ ਨੇ ਸ਼ਿੰਗਾਰ ਐਵਨਿਊ ਵਿੱਚੋਂ ਜਬਰੀ ਤੌਰ ‘ਤੇ ਨਵਾਂ ਰਸਤਾ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਰੋਕਣ ਲਈ ਤੁਰੰਤ ਦਖਲ ਦੀ ਮੰਗ ਕੀਤੀ।

ਪ੍ਰਤੀਨਿਧਿਮੰਡਲ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਢਿੱਲੋਂ, ਮੀਤ ਪ੍ਰਧਾਨ ਸੁਖਬੀਰ ਸਿੰਘ, ਸਕੱਤਰ ਰੇਸ਼ਮ ਸਿੰਘ ਢਿੱਲੋਂ, ਕੈਸ਼ੀਅਰ ਦਲੀਪ ਸਿੰਘ (ਸੇਵਾਮੁਕਤ ਕਾਨੂੰਗੋ) ਨੇ ਕੀਤੀ ।

ਕਾਲੋਨੀ ਨਿਵਾਸੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਕੁਝ ਲੋਕ ਰਾਜਨੀਤਿਕ ਸ਼ਹਿ ਹਾਸਲ ਕਰਕੇ ਸ਼ਿੰਗਾਰ ਐਵਨਿਊ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਅਤੇ ਕਿਸੇ ਹੋਰ ਦੀ ਮਲਕੀਅਤ ਵਾਲੇ ਰਸਤੇ ਨੂੰ ਜਬਰੀ ਤੌਰ ‘ਤੇ ਕਾਲੋਨੀ ਦੀ ਗਲੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਕੋਸ਼ਿਸ਼ ਸਫਲ ਹੋਈ ਤਾਂ ਕਾਲੋਨੀ ਦੀ ਸੁਰੱਖਿਆ, ਨਿੱਜਤਾ ਅਤੇ ਅਮਨ-ਚੈਨ ਪ੍ਰਭਾਵਿਤ ਹੋਵੇਗਾ।

ਸੋਸਾਇਟੀ ਦੇ ਅਹੁਦੇਦਾਰਾਂ ਨੇ ਸਪਸ਼ਟ ਕੀਤਾ ਕਿ ਸ਼ਿੰਗਾਰ ਐਵਨਿਊ ਦਾ ਜੀ.ਟੀ. ਰੋਡ ਵੱਲ ਪਹਿਲਾਂ ਹੀ ਇੱਕ ਅਧਿਕਾਰਤ ਰਸਤਾ ਮੌਜੂਦ ਹੈ ਅਤੇ ਕਾਲੋਨੀ ਵਿੱਚੋਂ ਕਿਸੇ ਹੋਰ ਰਸਤੇ ਦੀ ਕੋਈ ਲੋੜ ਨਹੀਂ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਨਵਾਂ ਰਸਤਾ ਕੱਢਣ ਦੀ ਆਗਿਆ ਨਾ ਦਿੱਤੀ ਜਾਵੇ।

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਹੱਕਾਂ ਅਤੇ ਭਾਵਨਾਵਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਤੁਰੰਤ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਨਾਲ ਫੋਨ ‘ਤੇ ਗੱਲਬਾਤ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਸੇ ਨੂੰ ਵੀ ਕਾਲੋਨੀ ਵਿੱਚੋਂ ਜਬਰੀ ਤੌਰ ‘ਤੇ ਰਸਤਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਕਾਲੋਨੀ ਨਿਵਾਸੀਆਂ ਨੇ ਵਿਧਾਇਕ ਵੱਲੋਂ ਦਿੱਤੇ ਭਰੋਸੇ ‘ਤੇ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਵੀ ਖਟਖਟਾਉਣਗੇ।

ਇਸ ਮੌਕੇ ਸ. ਮੱਖਣ ਸਿੰਘ, ਸੰਯੁਕਤ ਸਕੱਤਰ ਰਜਿੰਦਰ ਸਿੰਘ ਸੰਧੂ, ਰਾਣਾ ਪ੍ਰਤਾਪ ਸਿੰਘ, ਰਮਨ ਕੁਮਾਰ ਅਰੋੜਾ , ਨਿਰਭੇ ਰਾਮ ਅਰੋੜਾ, ਡੀਐਸਪੀ ਹਰਜਿੰਦਰ ਕੁਮਾਰ, ਬਲਦੇਵ ਸਿੰਘ, ਏਐਸਆਈ ਗੁਰਦੇਵ ਸਿੰਘ ਢਿੱਲੋ, ਸੁਖਵਿੰਦਰ ਸਿੰਘ ਵਡਾਲਾ, ਬਲਕਾਰ ਸਿੰਘ , ਹਰਪਾਲ ਸਿੰਘ, ਅਨੂਪ ਸਿੰਘ ਸੋਹਲ, ਸੁਭਾਸ਼ ਹੈਪੀ, ਅਮਿਤ ਕੁਮਾਰ, ਅਮਰਜੀਤ ਮਰਵਾਹਾ, ਦਲਜੀਤ ਸਿੰਘ,ਕਾਰਜ ਸਿੰਘ, ਏਐਸਆਈ ਸੁਖਦਿਆਲ ਸਿੰਘ, ਭੁਪਿੰਦਰ ਸਿੰਘ, ਤਰਲੋਚਨ ਸਿੰਘ,ਚਰਨ ਸਿੰਘ, ਗੁਰਚਰਨ ਸਿੰਘ ਸੰਧੂ, ਰਘਬੀਰ ਸਿੰਘ, ਕੈਪਟਨ ਨਰਿੰਦਰ ਸਿੰਘ, ਸਾਹਿਲ ਸ਼ਰਮਾ, ਦਿਨੇਸ਼,ਕੁਲਵਿੰਦਰ ਸਿੰਘ ਵਡਾਲਾ,ਕੁੰਦਨ ਸਿੰਘ,ਜਸਪਾਲ ਸਿੰਘ, ਡਾਕਟਰ ਪ੍ਰੇਮ ਸਿੰਘ, ਆਸ਼ੀ ਅਰੋੜਾ, ਸਿਮਰਨਜੀਤ, ਅਵਤਾਰ ਸਿੰਘ, ਕੁਨਾਲ, ਸੁਖਜਿੰਦਰ ਸਿੰਘ , ਚੰਚਲ ਸਿੰਘ, ਦਿਲਸ਼ੇਰ ਸਿੰਘ , ਸੁਰਜੀਤ ਸਿੰਘ, ਹੈਪੀ ਪ੍ਰੋਪਟੀ, ਗੁਰਚਰਨ ਸਿੰਘ ਸਮੇਤ ਹੋਰ ਕਾਲੋਨੀ ਨਿਵਾਸੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports