ਲਈ ਹੈ ਜਾਂ AAP ਦੇ ਮੰਤਰੀਆਂ ਅਤੇ ਵਿਧਾਇਕਾਂ ਲਈ ਵੀ ਹੈ: ਜਗਮੋਹਨ ਸਿੰਘ ਰਾਜੂ
ਅੰਮ੍ਰਿਤਸਰ, 9 ਸਿਤੰਬਰ ( ਮਨਜੀਤ ਸਿੰਘ ਮਹਿਰਾ / ਹਰਪਿੰਦਰ ਸੋਨੀ )-
ਬੀਜੇਪੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ (ਰਿਟਾ. ਆਈਏਐਸ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਜਾਰੀ ਹੁਕਮ
ਜਿਸ ਵਿੱਚ ਬਿਨਾਂ ਮਨਜ਼ੂਰੀ ਡਿਊਟੀ ਤੋਂ
ਗੈਰਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ “No Work, No Pay” ਦਾ ਅਸੂਲ ਦੁਹਰਾਇਆ ਹੈ, ਨੂੰ ਲੈ ਕੇ ਇਕ ਚਿੱਠੀ ਲਿਖ ਕੇ ਮੁੱਖਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਹ ਅਸੂਲ ਸਿਰਫ ਸਰਕਾਰੀ ਮੁਲਾਜਮਾਂ ਲਈ ਹੀ ਹੈ ਜਾਂ ਇਹ ਅਸੂਲ ਤੁਹਾਡੇ ਮੰਤਰੀਆਂ ਅਤੇ MLAs ‘ਤੇ ਵੀ ਲਾਗੂ ਹੋਵੇਗਾ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸਰਕਾਰੀ ਮੁਲਾਜਮਾਂ ਦੀ ਹੀ ਨਹੀਂ ਬਲਕਿ ਤੁਹਾਡੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਵੀ ਲੋਕਾਂ ਦੇ ਟੈਕਸਾਂ ਦੇ ਪੈਸੇ ਵਿੱਚੋਂ ਹੀ
ਆਉਂਦੀ ਹੈ।
ਜਗਮੋਹਨ ਰਾਜੂ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਲੋਕਾਂ ਤੋਂ ਸਿੱਧਾ ਫੀਡਬੈਕ ਲਵੋ ਕਿ ਉਨ੍ਹਾਂ ਦੇ ਮੰਤਰੀ ਅਤੇ
MLA ਆਪਣੇ ਹਲਕਿਆਂ ਵਿੱਚ ਕਿੰਨੇ ਦਿਨ ਹਾਜ਼ਰ ਹੁੰਦੇ ਹਨ ਅਤੇ ਲੋਕਾਂ ਲਈ ਕਿੰਨੇ ਉਪਲਬਧ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਜਿਹੜੇ ਲਗਾਤਾਰ ਗੈਰਹਾਜ਼ਰ ਹਨ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਨ। ਉਨ੍ਹਾਂ ਦੀ ਤਨਖਾਹ ਵੀ ਕੱਟੀ
ਜਾਣੀ ਚਾਹੀਦੀ ਹੈ।
ਰਾਜੂ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਇਸ ਦੀ ਜਿਊਂਦੀ-
ਜਾਗਦੀ ਮਿਸਾਲ ਹੈ, ਜਿੱਥੇ ਸੜਕਾਂ ਟੁੱਟੀਆਂ ਹੋਈਆਂ ਹਨ। ਸੀਵਰੇਜ ਓਵਰਫਲੋਅ
ਹੋ ਰਹੇ ਹਨ। ਪਾਣੀ ਦੀ ਸਪਲਾਈ ਦੀਆਂ
ਸਮੱਸਿਆਵਾਂ ਹਨ। ਨਸ਼ਿਆਂ ਤੋਂ ਲੋਕ ਬੇਹੱਦ
ਪਰੇਸ਼ਾਨ ਹਨ। ਅਮਨ-ਕਾਨੂੰਨ ਦੀ ਹਾਲਤ ਬੜੀ ਚਿੰਤਾਜਨਕ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ਗਰੀਬ ਬੱਚਿਆਂ ਨੂੰ RTE Act ਦੀ ਧਾਰਾ
12(1)(c) ਅਧੀਨ ਪ੍ਰਾਈਵੇਟ ਸਕੂਲਾਂ ਵਿੱਚ
ਮਿਲਣ ਵਾਲਾ ਹੱਕ ਵੀ ਨਹੀਂ ਮਿਲ ਰਿਹਾ। ਇਸੇ ਤਰਾਂ ਦੇ ਹੋਰ ਵੀ ਕਈ ਮਸਲੇ ਹਰ ਪਾਸੇ ਹਨ, ਪਰ ਤੁਹਾਡੀ MLA
ਗੈਰਹਾਜ਼ਰ ਹੈ। ਲੋਕ MLA ਨੂੰ ਸਿਰਫ਼ ਚੋਣ ਜਿੱਤਣ ਲਈ ਨਹੀਂ ਚੁਣਦੇ। ਲੋਕ ਉਸ ਨੂੰ ਪੰਜ ਸਾਲ ਆਪਣੇ ਵਿਚਕਾਰ ਰਹਿਣ, ਆਪਣੀ ਆਵਾਜ਼ ਬਣਨ
ਅਤੇ ਆਪਣੇ ਮਸਲੇ ਹੱਲ ਕਰਵਾਉਣ ਲਈ ਚੁਣਦੇ ਹਨ।
ਜਗਮੋਹਨ ਸਿੰਘ ਰਾਜੂ ਨੇ ਮੁੱਖਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ No Work, No Pay ਅਸੂਲ ਤੁਹਾਡੀ ਸਰਕਾਰ ਨੇ ਬਣਾਇਆ ਹੈ ਅਤੇ ਇਹ ਤੁਹਾਡੇ ਘਰ ਯਾਨੀ ਤੁਹਾਡੀ ਸਰਕਾਰ ਦੇ ਆਗੂਆਂ ਤੇ ਸਭ ਤੋਂ ਪਹਿਲਾਂ ਲਾਗੂ ਹੋਣਾ ਚਾਹੀਦਾ ਹੈ। ਸੋ ਮੇਰੀ ਆਪ ਕੋਲੋਂ ਮੰਗ ਹੈ ਕਿ ਇਸ ਨੂੰ ਆਪਣੇ ਘਰ ਤੋਂ ਲਾਗੂ ਕਰੋ।
















