ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਵੱਲ੍ਹਾ ਫਲਾਈ ਓਵਰ ਪੁੱਲ ਦਾ ਕੰਮ ਰੁਕਣ ਨਾਲ ਰਾਹਗੀਰ ਤੇ ਇਲਾਕਾ ਨਿਵਾਸੀ ਡਾਹਦੇ ਪ੍ਰੇਸ਼ਾਨ ਧਰਨੇ ਪ੍ਰਦਰਨਾ ਦੇ ਬਾਵਜੂਦ ਨਹੀ ਹੋਈ ਸੁਣਵਾਈ

ਵੇਰਕਾ, 30 ਅਗਸਤ (ਪਰਮਜੀਤ ਸਿੰਘ ਬੱਗਾ): ਅੰਮ੍ਰਿਤਸਰ ਦੇ ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੱਲ੍ਹਾ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਬਣਾਏ ਜਾ ਰਹੇ ਫਲਾਈਓਵਰ ਪੁੱਲ ਦੀ ਉਸਾਰੀ ਦੇ ਕੰਮ ਨੂੰ ਲੈ ਓਕੇ ਜਾਣ ਨਾਲ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਲਾਕਾ ਨਿਵਾਸੀ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾ, ਮਲਕੀਅਤ ਸਿੰਘ ਸਾਬਕਾ ਕੌਂਸਲਰ,…

ਵੇਰਕਾ, 30 ਅਗਸਤ (ਪਰਮਜੀਤ ਸਿੰਘ ਬੱਗਾ): ਅੰਮ੍ਰਿਤਸਰ ਦੇ ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੱਲ੍ਹਾ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਬਣਾਏ ਜਾ ਰਹੇ ਫਲਾਈਓਵਰ ਪੁੱਲ ਦੀ ਉਸਾਰੀ ਦੇ ਕੰਮ ਨੂੰ ਲੈ ਓਕੇ ਜਾਣ ਨਾਲ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਲਾਕਾ ਨਿਵਾਸੀ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾ, ਮਲਕੀਅਤ ਸਿੰਘ ਸਾਬਕਾ ਕੌਂਸਲਰ, ਕਸ਼ਮੀਰ ਸਿੰਘ ਸੋਹਲ, ਅਮੋਲਕ ਸਿੰਘ ਵੱਲ੍ਹਾ, ਕਿਸਾਨ ਆਗੂ ਨੂੰ ਰਵਿੰਦਰਬੀਰ ਸਿੰਘ ਵੱਲ੍ਹਾ ਨੇ ਦੱਸਿਆ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਲੰਧਰ ਅਟਾਰੀ ਸੜਕੀ ਮਾਰਗ ਤੇ ਪੈਂਦੇ ਪਿੰਡ ਵੱਲ੍ਹਾ ਵਿਖੇ ਉਸਾਰੇ ਜਾ ਰਹੇ ਫਲਾਈਓਵਰ ਪੁੱਲ ਦੇ ਕੰਮ ਨੂੰ ਰੁਕੇ ਹੋਏ ਲਗਭਗ ਪੰਜ ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਿਰਮਾਣ ਕੰਮ ਦੁਬਾਰਾ ਸ਼ੁਰੂ ਨਹੀਂ ਕੀਤਾ ਜਾ ਰਿਹਾ । ਜਿਸ ਕਾਰਨ ਵਾਹਨਾ ਦੀ ਆਵਾਜਾਈ ਸਰਵਿਸ ਲਾਈਨਾ ਰਾਹੀ ਹੋ ਰਹੀ ਹੈ ਤੇ ਇਸ ਘੱਟ ਚੌੜੇ ਆਵਾਜਾਈ ਵਾਲੇ ਰਸਤੇ ਰਾਹੀ ਵੱਡੇ ਟਰਾਲੇ, ਟਿੱਪਰ, ਟਰੱਕਾ, ਟਰੇਟਰ ਟਰਾਲੀਆ ਦੀ ਆਵਾਜਾਈ ਜਿਆਦਾ ਹੋਣ ਕਾਰਨ ਅਕਸਰ ਵਾਹਨਾ ਦੀਆ ਲੰਮੀਆ ਲਾਈਨਾ ਲੱਗਣ ਕਾਰਨ ਪੈਦਾ ਹੁੰਦੀ ਟਰੈਫਿਕ ਸਮੱਸਿਆ ਕਾਰਨ ਜਿੱਥੇ ਕੜਕਦੀ ਧੁੱਪ ਤੇ ਹੁੰਮਸ ਕਾਰਨ ਦੋ ਪਹੀਆ ਵਾਹਨ ਚਾਲਕ ਤੇ ਛੋਟੇ ਵਾਹਨਾ ਵਿੱਚ ਬੈਠੇ ਲੋਕ ਹਾਲੋ ਬੇਹਾਲ ਹੋ ਜਾਂਦੇ ਹਨ ਉੱਥੇ ਇੱਥੋ ਦੇ ਦੁਕਾਨਦਾਰ ਵਾਹਨਾ ਰਾਹੀ ਉਡਦੀ ਧੂੜ ਮਿੱਟੀ ਨਾਲ ਕੰਮ ਪ੍ਰਭਾਵਿਤ ਹੋ ਰਹੇ ਹਨ ਤੇ ਬਿਮਾਰੀਆ ਦੀ ਲੋਕ ਲਪੇਟ ਵਿੱਚ ਆ ਰਹੇ ਹਨ, ਪਿੰਡ ਵੱਲ੍ਹਾ ਦੇ ਸਕੂਲੀ ਵਿਦਿਆਰਥੀਆਂ ਨੂੰ ਪੁੱਲ ਦੇ ਰੁਕੇ ਨਿਰਮਾਣ ਨਾਲ ਸਕੂਲ ਪੁੱਲ ਦੇ ਦੂਸਰੇ ਪਾਸੇ ਹੋਣ ਕਾਰਨ ਆਉਣ ਜਾਣ ਵੇਲੇ ਵੱਡੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਕਤ ਆਗੂਆ ਨੇ ਇਹ ਵੀ ਦੱਸਿਆ ਕਿ ਪੁੱਲ ਦੇ ਦੋਨਾ ਪਾਸੇ ਛੱਡੀ ਸਰਵਿਸ ਤੇ ਟ੍ਰੈਫਿਕ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਵਾਪਰੇ ਹਾਦਸਿਆਂ ਨਾਲ ਕਈ ਜਾਨਾ ਜਾ ਚੁੱਕੀਆ ਹਨ । ਜਿਸ ਕਾਰਨ ਪੁੱਲ ਦੀ ਉਸਾਰੀ ਸ਼ੁਰੂ ਕਰਨ ਦੀ ਮੰਗ ਨੂੰ ਲੈਕੇ ਜ਼ਿਲਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੱਤੇ ਗਏ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਕੇਵਲ ਭਰੋਸਿਆ ਤੋ ਇਲਾਵਾ ਕੁੱਜ ਨਹੀ ਮਿਲਿਆ ਅਤੇ ਨਾ ਹੀ ਪੁੱਲ ਦੀ ਉਸਾਰੀ ਸ਼ੁਰੂ ਹੋਈ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੁਰ ਜ਼ੋਰ ਸਰਕਾਰ ਪਾਸੋ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੁੱਲ ਦੇ ਰੁਕੇ ਕੰਮ ਨੂੰ ਜਲਦ ਮੁਕੰਮਲ ਕਰਕੇ ਲੋਕ ਅਰਪਿਤ ਕੀਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਤੇ ਇੱਥੋ ਰੋਜ਼ਾਨਾ ਆਉਣ ਜਾਣ ਵਾਲਿਆਂ ਵਾਹਨ ਚਾਲਕਾਂ ਨੂੰ ਪੈਦਾ ਹੋ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ ਅਤੇ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਲੋਕਾਂ ਦੀ ਮੰਗ ਪੂਰੀ ਨਾ ਹੋਈ ਤਾਂ ਇਲਾਕਾ ਨਿਵਾਸੀ ਮੌਜੂਦਾ ਸਰਕਾਰ ਦੇ ਖਿਲਾਫ਼ ਰੋਸ ਜ਼ਾਹਿਰ ਕਰਨਗੇ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports